New revelations about : ਅੰਮ੍ਰਿਤਸਰ : ਕੁਝ ਦਿਨ ਪਹਿਲਾਂ SGPC ਟਾਸਕ ਫੋਰਸ ਤੇ ਸਤਿਕਾਰ ਕਮੇਟੀ ਦੇ ਮੈਂਬਰਾਂ ਵਿਚਕਾਰ ਟਕਰਾਅ ਹੋ ਗਿਆ ਸੀ। SGPC ਨੂੰ ਸ਼ੰਕਾ ਸੀ ਕਿ ਧਰਨੇ ‘ਚ ਸ਼ਾਮਲ ਹੋ ਰਹੇ ਉਗਰਪੰਥੀਆਂ ਵੱਲੋਂ ਕੀਤੀ ਜਾ ਰਹੀ ਉਕਸਾਉਣ ਦੀ ਕਾਰਵਾਈ ਕਦੇ ਵੀ ਟਕਰਾਅ ਪੈਦਾ ਕਰ ਸਕਦੀ ਹੈ। ਇਸ ਟਕਰਾਅ ਨੂੰ ਰੋਕਣ ਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਦੇ ਹੱਲ ਲਈ ਐੱਸ. ਜੀ. ਪੀ. ਸੀ. ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਦੇ ਹੱਲ ਲਈ ਸਿੱਖ ਸੰਗਠਨਾਂ ਅਤੇ SGPC ਦੇ ਅਧਿਕਾਰੀਆਂ ਨਾਲ ਇੱਕ ਬੈਠਕ ਬੁਲਾਈ ਸੀ। ਬੈਠਕ ‘ਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਸੁਖਜੀਤ ਸਿੰਘ ਖੋਸਾ, ਨਿਹੰਗ ਸਿੰਘ ਨੇਤਾ ਰਾਜਾ ਰਾਜ ਸਿੰਘ ਤੇ ਐੱਸ. ਜੀ. ਪੀ. ਸੀ. ਦੇ ਸਕੱਤਰ ਮਹਿੰਦਰ ਸਿੰਘ ਅਹਲੀ ਸਮੇਤ ਦੋਵੇਂ ਪੱਖਾਂ ਦੇ ਕਈ ਲੋਕ ਮੌਜੂਦ ਸਨ।
ਇਸ ਬੈਠਕ ‘ਚ ਸਿੱਖ ਸੰਗਠਨਾਂ ਨੇ ਪਹਿਲਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਰੂਪ ‘ਚ ਮਾਨਤਾ ਦੇਣ ਨਾਲ ਹੀ ਇਨਕਾਰ ਕਰ ਦਿੱਤਾ। ਸੰਗਠਨਾਂ ਨੇ ਕਿਹਾ ਕਿ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਹੈ। ਇਸ ‘ਤੇ ਜਥੇਦਾਰ ਨੇ ਕਿਹਾ ਕਿ ਮਾਮਲਾ ਸਿੱਖਾਂ ਦੀ ਮਾਨਸਿਕਤਾ ਨਾਲ ਜੁੜਇਆ ਹੈ। ਮਾਮਲੇ ਦਾ ਹੱਲ ਬੈਠ ਕੇ ਲੱਭਿਆ ਜਾ ਸਕਦਾ ਹੈ। ਸਿੱਖ ਸੰਗਠਨ ਇਸ ਗੱਲ ‘ਤੇ ਅੜੇ ਸਨ ਕਿ ਗਾਇਬ ਹੋਏ ਪਾਵਨ ਸਰੂਪਾਂ ਦੇ ਮਾਮਲੇ ‘ਚ ਦੋਸ਼ੀ ਐੱਸ. ਜੀ. ਪੀ. ਸੀ. ਮੁਲਾਜ਼ਮਾਂ ਤੇ ਅਧਿਕਾਰੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ‘ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖ ਸੰਗਠਨ ਜਿਹੜੇ ਅਧਿਕਾਰੀਆਂ ਵਿਰੁੱਧ ਕਾਨੂੰਨੀ ਕਾਰਵਾਈ ਚਾਹੁੰਦੇ ਹਨ।ਐੱਸ. ਜੀ. ਪੀ. ਸੀ. ਵਿਖੇ ਧਰਨੇ ‘ਤੇ ਬੈਠੇ ਇਨ੍ਹਾਂ ਸੰਗਠਨਾਂ ਦੇ ਨੇਤਾ ਸੁਖਜੀਤ ਸਿੰਘ ਖੋਸਾ ਸਮੇਤ ਹੋਰ ਮੈਂਬਰਾਂ ‘ਤੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਨਜ਼ਰ ਰੱਖੀ ਜਾ ਰਹੀ ਸੀ ਤੇ ਉਨ੍ਹਾਂ ਦੀ ਸੂਚੀ ਬਣਾਈ ਜਾ ਰਹੀ ਸੀ।
ਦੋਵੇਂ ਪੱਖਾਂ ‘ਚ ਇਸ ਗੱਲ ਨੂੰ ਲੈ ਕੇ ਟਕਰਾਅ ਵਧਦਾ ਜਾ ਰਿਹਾ ਸੀ। ਖੋਸਾ ਨੇ ਸ਼ਨੀਵਾਰ ਨੂੰ ਜਦੋਂ SGPC ਦੇ ਮੁੱਖ ਦਫਤਰ ਦੇ ਬਾਹਰ ਤਾਲਾ ਲਗਾਇਆ ਤਾਂ ਐੱਸ. ਜੀ. ਪੀ. ਸੀ. ਨੇ ਪਹਿਲਾਂ ਗੱਲਾਬਤ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਿੱਖ ਸੰਗਠਨ ਨਹੀਂ ਮੰਨਗੇ ਤੇ ਫਿਰ ਟਕਰਾਅ ਹੋ ਗਿਆ। ਭਾਈ ਜਗਤਾਰ ਸਿੰਘ ਹਵਾਰਾ ਕਮੇਟੀਦੇ ਬੁਲਾਰੇ ਪ੍ਰੋ. ਬਲਜਿੰਦਰ ਸਿੰਘ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਕੁਝ ਦਿਨ ਪਹਿਲਾਂ ਸਿੱਖ ਸੰਗਠਨਾਂ ਤੇ ਜਥੇ. ਗਿਆਨੀ ਹਰਪ੍ਰੀਤ ਸਿੰਘ ਵਿਚ ਇੱਕ ਬੈਠਕ ਹੋਈ ਸੀ। ਉਨ੍ਹਾਂ ਮੁਤਾਬਕ ਜਥੇਦਾਰ ਨੇ ਸੰਗਠਨਾਂ ਤੋਂ ਉਨ੍ਹਾਂ ਦੀਆਂ ਮੰਗਾਂ ਲਿਖਿਤ ‘ਚ ਮੰਗੀਆਂ ਸਨ ਪਰ ਸਤਿਕਾਰ ਕਮੇਟੀ ਨੇ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਟਕਰਾਅ ਹੋਇਆ