ਸਿੱਕਮ ਵਿੱਚ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ ਵਿੱਚ ਆਏ ਅਚਾਨਕ ਹੜ੍ਹ ਤੋਂ ਬਾਅਦ ਮੌਤਾਂ ਦਾ ਸਿਲਸਿਲਾ ਜਾਰੀ ਹੈ। ਹਾਲਾਤ ਇਹ ਹਨ ਕਿ ਅਜੇ ਵੀ ਮਿੱਟੀ ਅਤੇ ਮਲਬੇ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸਿੱਕਮ ‘ਚ ਹੜ੍ਹ ‘ਚ ਹੁਣ ਤੱਕ 56 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਦੱਸੇ ਜਾ ਰਹੇ 62 ਲੋਕ ਜ਼ਿੰਦਾ ਮਿਲੇ ਹਨ। ਸਿੱਕਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਸਐਸਡੀਐਮਏ) ਨੇ ਸ਼ਨੀਵਾਰ ਸ਼ਾਮ ਨੂੰ ਕਿਹਾ ਕਿ ਲਾਪਤਾ ਲੋਕਾਂ ਦੀ ਗਿਣਤੀ ਹੁਣ 81 ਹੋ ਗਈ ਹੈ, ਜਿਨ੍ਹਾਂ ਲਈ ਖੋਜ ਮੁਹਿੰਮ ਪੂਰੇ ਜ਼ੋਰਾਂ ‘ਤੇ ਹੈ।
ਰਿਪੋਰਟ ਮੁਤਾਬਕ ਸਿੱਕਮ ਦੇ ਹੜ੍ਹ ‘ਚ ਹੁਣ ਤੱਕ 56 ਲਾਸ਼ਾਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚੋਂ ਪੱਛਮੀ ਬੰਗਾਲ ਵਿੱਚ ਤੀਸਤਾ ਨਦੀ ਦੇ ਬੇਸਿਨ ਵਿੱਚੋਂ 30 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ ਹਨ। ਫੌਜ ਦੇ 22 ਜਵਾਨ ਲਾਪਤਾ ਸਨ, ਜਿਨ੍ਹਾਂ ਵਿੱਚੋਂ 7 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਐੱਸ.ਐੱਸ.ਡੀ.ਐੱਮ.ਏ. ਨੇ ਦੱਸਿਆ ਕਿ ਬੁੱਧਵਾਰ ਤੜਕੇ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਕਾਰਨ ਸੂਬੇ ਦੇ ਚਾਰ ਜ਼ਿਲਿਆਂ ‘ਚ 41,870 ਲੋਕ ਪ੍ਰਭਾਵਿਤ ਹੋਏ ਹਨ, ਮਾਂਗਨ ਜ਼ਿਲੇ ਨੂੰ ਇਸ ਤਬਾਹੀ ਦਾ ਖਮਿਆਜ਼ਾ ਭੁਗਤਣਾ ਪਿਆ, ਜਿੱਥੇ ਲਗਭਗ 30,300 ਲੋਕ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਮੁਤਾਬਕ ਉਸ ਦਿਨ ਲਾਪਤਾ ਹੋਈਆਂ ਫੌਜ ਦੀਆਂ 39 ਗੱਡੀਆਂ ‘ਚੋਂ 15 ਨੂੰ ਕਈ ਫੁੱਟ ਡੂੰਘੇ ਚਿੱਕੜ ‘ਚੋਂ ਬਰਾਮਦ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
ਜੇ ਤੁਸੀਂ ਇਥੇ ਇਕ ਵਾਰੀ ਚਲੇ ਗਏ ਤਾਂ ਉਂਗਲਾਂ ਤੱਕ ਚੱਟ ਜਾਉਗੇ, ਇਕੋ ਜਗ੍ਹਾ ‘ਤੇ ਮੌਜੂਦ ਹੈ ਹਰ ਤਰ੍ਹਾਂ ਦੀ Dish
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਰਿਪੋਰਟ ਅਨੁਸਾਰ, ਅਧਿਕਾਰੀਆਂ ਨੇ ਦੱਸਿਆ ਕਿ ਸਿੱਕਮ ਦੇ ਮਾਂਗਨ ਜ਼ਿਲ੍ਹੇ ਦੇ ਲਾਚੇਨ ਅਤੇ ਲਾਚੁੰਗ ਵਿੱਚ ਅਚਾਨਕ ਹੜ੍ਹਾਂ ਤੋਂ ਬਾਅਦ ਫਸੇ 3,000 ਤੋਂ ਵੱਧ ਸੈਲਾਨੀ ਸੁਰੱਖਿਅਤ ਹਨ। ਭਾਰਤੀ ਹਵਾਈ ਸੈਨਾ ਨੇ ਐਮਆਈ-17 ਹੈਲੀਕਾਪਟਰਾਂ ਰਾਹੀਂ ਬਚਾਅ ਅਤੇ ਰਾਹਤ ਕਾਰਜ ਕਰਨ ਦੇ ਕਈ ਯਤਨ ਕੀਤੇ ਪਰ ਖ਼ਰਾਬ ਮੌਸਮ ਕਾਰਨ ਬਾਗਡੋਗਰਾ ਦੇ ਨਾਲ-ਨਾਲ ਚਟਨ ਤੋਂ ਵੀ ਉਡਾਣਾਂ ਨਹੀਂ ਹੋ ਸਕੀਆਂ। ਫੌਜ ਸਥਾਨਕ ਪ੍ਰਸ਼ਾਸਨ ਦੇ ਨਾਲ ਮਿਲ ਕੇ ਸੈਟੇਲਾਈਟ ਟਰਮੀਨਲਾਂ ਰਾਹੀਂ ਫਸੇ ਸੈਲਾਨੀਆਂ ਅਤੇ ਸਥਾਨਕ ਲੋਕਾਂ ਨੂੰ ਭੋਜਨ, ਡਾਕਟਰੀ ਸਹਾਇਤਾ ਅਤੇ ਟੈਲੀਫੋਨ ਸੰਪਰਕ ਪ੍ਰਦਾਨ ਕਰਕੇ ਸਹਾਇਤਾ ਪ੍ਰਦਾਨ ਕਰ ਰਹੀ ਹੈ।