ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ‘ਚ ਬਰਫਬਾਰੀ ਕਾਰਨ ਸੈਲਾਨੀਆਂ ਦੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ। ਪਿਛਲੇ 24 ਤੋਂ 48 ਘੰਟਿਆਂ ‘ਚ ਸ਼ਿਮਲਾ ਦੇ ਵੱਖ-ਵੱਖ ਇਲਾਕਿਆਂ ‘ਚ ਭਾਰੀ ਬਰਫਬਾਰੀ ਹੋਈ ਹੈ। ਨਰਕੰਡਾ, ਹਟੂ ਪੀਕ, ਮਟੀਆਣਾ, ਖੱਡਾ ਪੱਥਰ ਅਤੇ ਹੋਰ ਉਚਾਈ ਵਾਲੇ ਇਲਾਕਿਆਂ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ। ਨਾਰਕੰਡਾ ਸ਼ਹਿਰ ‘ਚ ਬਰਫਬਾਰੀ ਕਾਰਨ ਸ਼ਿਮਲਾ ਹਾਈਵੇਅ ‘ਤੇ ਚਿੱਟੀ ਚਾਦਰ ਵਿਛ ਗਈ ਹੈ।
ਹਾਈਵੇਅ ‘ਤੇ ਬਰਫ਼ ਦੀ ਮੋਟੀ ਚਾਦਰ ਵਿਛੀ ਹੋਈ ਹੈ। ਪ੍ਰਸ਼ਾਸਨ ਵੱਲੋਂ ਡੋਜ਼ਰ ਲਗਾ ਕੇ ਇਸ ਬਰਫ਼ ਨੂੰ ਹਟਾਇਆ ਜਾ ਰਿਹਾ ਹੈ। ਬਰਫਬਾਰੀ ਤੋਂ ਕਿਸਾਨ ਅਤੇ ਬਾਗਬਾਨ ਕਾਫੀ ਖੁਸ਼ ਹਨ। ਕਾਫੀ ਸਮੇਂ ਬਾਅਦ ਮੌਸਮ ਖੁਸ਼ਗਵਾਰ ਹੋ ਗਿਆ ਹੈ।
ਬੀਤੀ ਰਾਤ ਵੀ ਭਾਰੀ ਬਰਫ਼ਬਾਰੀ ਹੋਈ। ਹੁਣ ਸ਼ਿਮਲਾ ਆਉਣ ਵਾਲੇ ਸੈਲਾਨੀਆਂ ਦੀ ਉਮੀਦ ਵਧ ਗਈ ਹੈ। ਹੋਟਲ ਅਤੇ ਟੂਰ ਆਪਰੇਟਰਾਂ ਦਾ ਕਹਿਣਾ ਹੈ ਕਿ ਬੁਕਿੰਗ ਸਬੰਧੀ ਫੋਨ ਆ ਰਹੇ ਸਨ ਪਰ ਬਰਫਬਾਰੀ ਨਾ ਹੋਣ ਕਾਰਨ ਬੁਕਿੰਗਾਂ ਕੈਂਸਲ ਹੋ ਰਹੀਆਂ ਸਨ।
ਇਹ ਵੀ ਪੜ੍ਹੋ : ਦਿੱਲੀ ‘ਚ ਠੰਢ ਨੇ ਤੋੜਿਆ ਪਿਛਲੇ 13 ਸਾਲਾਂ ਦਾ ਰਿਕਾਰਡ, ਅੱਜ ਵੀ ਪਸਰਿਆ ‘ਹਨੇਰਾ’
ਮੌਸਮ ਵਿਭਾਗ ਮੁਤਾਬਕ ਸ਼ਿਮਲਾ ਕੇਂਦਰ ਨੇ ਰਿਪੋਰਟ ਦਿੱਤੀ ਹੈ ਕਿ ਹਿਮਾਚਲ ਵਿੱਚ ਇੱਕ ਤਾਜ਼ਾ ਪੱਛਮੀ ਗੜਬੜੀ ਸਰਗਰਮ ਹੋ ਗਈ ਹੈ। ਇਸ ਕਾਰਨ ਮਨਾਲੀ, ਚੰਬਾ, ਕੁੱਲੂ, ਮੰਡੀ, ਸ਼ਿਮਲਾ (ਸ਼ਿਮਲਾ ਸ਼ਹਿਰ ਅਤੇ ਆਸਪਾਸ ਦੇ ਖੇਤਰ), ਕਾਂਗੜਾ, ਲਾਹੌਲ-ਸਪੀਤੀ, ਕਿਨੌਰ ਅਤੇ ਸਿਰਮੌਰ ਵਿੱਚ 31 ਜਨਵਰੀ ਅਤੇ 1 ਫਰਵਰੀ ਨੂੰ ਭਾਰੀ ਬਰਫਬਾਰੀ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਪ੍ਰਸ਼ਾਸਨ ਨੇ ਆਰੇਂਜ ਅਲਰਟ ਜਾਰੀ ਕੀਤਾ ਹੈ।
ਮਨਾਲੀ ਸੈਲਾਨੀਆਂ ਲਈਮਨਪਸੰਦ ਟੂਰਿਸਟ ਪਲੇਸ ਹੈ। ਮਨਾਲੀ ਸ਼ਹਿਰ ਵਿੱਚ ਸੀਜ਼ਨ ਦੀ ਪਹਿਲੀ ਬਰਫਾਰੀ ਹੋਈ। ਉਥੇ ਹੀ ਲਾਹੌਲ ਸਪੀਤੀ ਵਿੱਚ ਅਟਲ ਟਨਲ ਸਣੇ ਹੋਰ ਇਲਾਕਿਆਂ ਵਿੱਚ ਵੱਡੀ ਗਿਣਤੀ ਵਿੱਚ ਟੂਰਿਸਟ ਫਸ ਗਏ ਹਨ, ਜਿਨ੍ਹਾਂ ਨੂੰ ਲਾਹੌਲ ਪੁਲਿਸ ਨੇ ਕੱਢਿਆ ਹੈ। ਫਿਲਹਾਲ ਬੁੱਧਵਾਰ ਨੂੰ ਸੂਬਾ ਮੰਡੀ, ਕੁੱਲੂ, ਮਨਾਲੀ ਸਣੇ ਇਲਾਕਿਆਂ ‘ਚ ਬੱਦਲ ਛਾਏ ਹਨ।
ਵੀਡੀਓ ਲਈ ਕਲਿੱਕ ਕਰੋ –