ਗੋਆ ਪੁਲਿਸ ਨੇ ਹਰਿਆਣਾ ਦੇ ਹਿਸਾਰ ਤੋਂ ਬੀਜੇਪੀ ਨੇਤਾ ਅਤੇ ਟਿਕ ਟਾਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਦੇ ਮਾਮਲੇ ਵਿੱਚ ਕਰਲੀਜ਼ ਕਲੱਬ ਦੇ ਮਾਲਕ ਅਤੇ ਇੱਕ ਡਰੱਗ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਸੁਧੀਰ ਸਾਂਗਵਾਨ ਅਤੇ ਸੁਖਵਿੰਦਰ ਸਮੇਤ 4 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ। ਪੁਲੀਸ ਨੇ ਕਰਲੀਜ਼ ਕਲੱਬ ਦੇ ਬਾਥਰੂਮ ਵਿੱਚੋਂ ਵੀ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਇਸ ਗੱਲ ਦੀ ਪੁਸ਼ਟੀ ਗੋਆ ਦੇ ਆਈਜੀ ਓਮਵੀਰ ਬਿਸ਼ਨੋਈ ਨੇ ਕੀਤੀ ਹੈ।
ਇਸ ਦੌਰਾਨ ਗੋਆ ਕਾਂਗਰਸ ਵੀ ਪੂਰੇ ਮਾਮਲੇ ‘ਚ ਪੁਲਿਸ ਅਤੇ ਭਾਜਪਾ ‘ਤੇ ਹਮਲਾਵਰ ਬਣ ਗਈ ਹੈ। ਕਾਂਗਰਸ ਦੀ ਗੋਆ ਇਕਾਈ ਦੇ ਆਗੂ ਮਾਈਕਲ ਲੋਬੋ ਨੇ ਦੋਸ਼ ਲਾਇਆ ਹੈ ਕਿ ਪੁਲੀਸ ਸੋਨਾਲੀ ਫੋਗਾਟ ਕਤਲ ਕੇਸ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਇਸ ਲਈ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਅੱਜ ਚਾਰਾਂ ਮੁਲਜ਼ਮਾਂ ਦਾ ਮੈਡੀਕਲ ਕਰਵਾਉਣ ਮਗਰੋਂ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਪੁਲੀਸ ਚਾਰਾਂ ਮੁਲਜ਼ਮਾਂ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕਰੇਗੀ। ਪੁਲਿਸ ਇਹ ਜਾਣਨ ਦੀ ਕੋਸ਼ਿਸ਼ ਕਰੇਗੀ ਕਿ ਉਹ ਕਿਵੇਂ ਮਿਲੇ ਅਤੇ ਇਹ ਨਸ਼ਾ ਕਿੱਥੋਂ ਲਿਆਇਆ ਗਿਆ। ਸੁਧੀਰ ਅਤੇ ਸੁਖਵਿੰਦਰ ਨੇ ਸੋਨਾਲੀ ਨੂੰ ਨਸ਼ੇ ਦੇਣ ਦੀ ਗੱਲ ਕਬੂਲੀ ਹੈ। ਇਨ੍ਹਾਂ ਨੂੰ ਕੋਲਡ ਡ੍ਰਿੰਕ ਵਿੱਚ ਮਿਲਾ ਕੇ ਡੱਰਗ ਦਿੱਤਾ ਸੀ। ਨਸ਼ੇ ਦੀ ਓਵਰਡੋਜ਼ ਕਾਰਨ ਜਦੋਂ ਸੋਨਾਲੀ ਦੀ ਸਿਹਤ ਵਿਗੜ ਗਈ ਤਾਂ ਦੋਵੇਂ ਉਸ ਨੂੰ ਵਾਸ਼ਰੂਮ ਲੈ ਗਏ। ਦੋਵੇਂ ਦੋ ਘੰਟੇ ਸੋਨਾਲੀ ਨਾਲ ਵਾਸ਼ਰੂਮ ‘ਚ ਬੈਠੇ ਰਹੇ।