
sonu sood saves 22month baby
ਸੋਨੂੰ ਸੂਦ ਨੇ ਸਾਲ 2020 ‘ਚ ਕੋਰੋਨਾ ਮਹਾਮਾਰੀ ਕਾਰਨ ਲੌਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਪਹਿਲ ਕੀਤੀ। ਸ਼ਹਿਰਾਂ ਵਿੱਚ ਫਸੇ ਲੋਕਾਂ ਨੂੰ ਆਪਣੇ ਪਿੰਡ ਭੇਜਿਆ, ਲੋੜਵੰਦਾਂ ਦੀ ਮਦਦ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਅਤੇ ਪਿਛਲੇ ਚਾਰ ਸਾਲਾਂ ਤੋਂ ਸੋਨੂੰ ਸੂਦ ਨੇ ਆਪਣੇ ਚੰਗੇ ਕੰਮ ਨੂੰ ਜਾਰੀ ਰੱਖਿਆ ਹੈ। ਹੁਣ ਤੱਕ ਉਹ 9 ਲੋਕਾਂ ਦੀ ਜਾਨ ਬਚਾ ਚੁੱਕਾ ਹੈ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲ ਹੀ ‘ਚ ਸੋਨੂੰ ਸੂਦ ਨੇ 22 ਮਹੀਨੇ ਦੇ ਬੱਚੇ ਨੂੰ ਦੂਜੀ ਜ਼ਿੰਦਗੀ ਦਿੱਤੀ ਹੈ। ਅਦਾਕਾਰ ਨੇ ਦੁਨੀਆ ਦੇ ਸਭ ਤੋਂ ਮਹਿੰਗੇ ਟੀਕੇ ਲਈ 17 ਕਰੋੜ ਰੁਪਏ ਇਕੱਠੇ ਕੀਤੇ, ਜਿਸ ਨੇ ਜੈਪੁਰ ਵਿੱਚ ਸਪਾਈਨਲ ਮਸਕੂਲਰ ਐਟ੍ਰੋਫੀ (ਐਸਐਮਏ) ਟਾਈਪ 2 ਤੋਂ ਪੀੜਤ 22 ਮਹੀਨਿਆਂ ਦੇ ਲੜਕੇ ਦੀ ਜਾਨ ਬਚਾਈ। ਇਸ ਮੁਹਿੰਮ ਨੂੰ ਸਮਾਜ ਦੇ ਸਾਰੇ ਵਰਗਾਂ ਦਾ ਭਰਪੂਰ ਸਮਰਥਨ ਮਿਲਿਆ ਅਤੇ ਤਿੰਨ ਮਹੀਨਿਆਂ ਦੇ ਅੰਦਰ 9 ਕਰੋੜ ਰੁਪਏ ਦੀ ਰਕਮ ਇਕੱਠੀ ਕੀਤੀ ਗਈ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .


















