1st test day 5 southampton: ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਟੈਸਟ ਮੈਚ ਸਾਉਥੈਮਪਟਨ ਵਿੱਚ ਜਾਰੀ ਹੈ। ਸ਼ਨੀਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੇ ਆਪਣੀ ਦੂਸਰੀ ਪਾਰੀ ਵਿੱਚ 8 ਵਿਕਟਾਂ ’ਤੇ 284 ਦੌੜਾਂ ਬਣਾਈਆਂ ਸਨ ਅਤੇ ਉਨ੍ਹਾਂ ਕੋਲ 170 ਦੌੜਾਂ ਦੀ ਲੀਡ ਹੈ। ਇੰਗਲੈਂਡ ਦੀ ਪਹਿਲੀ ਪਾਰੀ ਦੇ 204 ਦੌੜਾਂ ਦੇ ਜਵਾਬ ਵਿੱਚ ਵੈਸਟਇੰਡੀਜ਼ ਨੇ 318 ਦੌੜਾਂ ਬਣਾਈਆਂ। ਹੁਣ ਵੈਸਟਇੰਡੀਜ਼ ਦੀ ਟੀਮ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਨੂੰ ਸਵੇਰੇ ਸੈਸ਼ਨ ਦੇ ਸ਼ੁਰੂ ਵਿੱਚ ਇੰਗਲੈਂਡ ਦੀਆਂ ਦੋ ਵਿਕਟਾਂ ‘ਤੇ ਧਿਆਨ ਦੇਵੇਗੀ ਤਾਂ ਜੋ 200 ਤੋਂ ਘੱਟ ਦੌੜਾਂ ਦੇ ਟੀਚੇ ਨੂੰ ਹਾਸਿਲ ਕੀਤਾ ਜਾ ਸਕੇ। ਮਾਰਕ ਵੁੱਡ (1) ਅਤੇ ਜੋਫਰਾ ਆਰਚਰ (5) ਕ੍ਰੀਜ਼ ‘ਤੇ ਹਨ।
ਇੰਗਲੈਂਡ ਨੇ ਪਹਿਲੀ ਪਾਰੀ ਵਿੱਚ 204 ਦੌੜਾਂ ਬਣਾਈਆਂ ਸਨ, ਜਦਕਿ ਵਿੰਡੀਜ਼ ਨੇ 318 ਦੌੜਾਂ ਬਣਾਈਆਂ ਸਨ। ਇੰਗਲੈਂਡ ਲਈ ਦੂਜੀ ਪਾਰੀ ਵਿੱਚ ਜੈਕ ਕਾਉਲੀ (76), ਡੋਮ ਸਿਬਲੀ (50), ਕਪਤਾਨ ਬੇਨ ਸਟੋਕਸ (46), ਅਤੇ ਰੋਰੀ ਬਰਨਜ਼ (42) ਆਪਣੀ ਪਾਰੀ ਨੂੰ ਲੰਮਾ ਨਹੀਂ ਕਰ ਸਕੇ। ਵੈਸਟਇੰਡੀਜ਼ ਦੇ ਗੇਂਦਬਾਜ਼ ਮੇਜ਼ਬਾਨ ਬੱਲੇਬਾਜ਼ਾਂ ਨੂੰ ਰੋਕਣ ਵਿੱਚ ਕਾਮਯਾਬ ਰਹੇ। ਸ਼ੈਨਨ ਗੈਬਰੀਅਲ ਨੇ 3, ਰੋਸਟਨ ਚੇਜ਼ ਅਤੇ ਅਲਜ਼ਾਰੀ ਜੋਸਫ ਨੇ 2-2 ਵਿਕਟਾਂ ਲਈਆਂ, ਜਦਕਿ ਕਪਤਾਨ ਜੇਸਨ ਹੋਲਡਰ ਨੇ ਇੱਕ ਵਿਕਟ ਹਾਸਿਲ ਕੀਤੀ।
ਕਪਤਾਨ ਬੇਨ ਸਟੋਕਸ (46) ਨੂੰ ਸ਼ੀ ਹੋਪ ਦੇ ਹੱਥੋਂ ਕੈਚ ਕਰਵਾ ਵਿਰੋਧੀ ਕਪਤਾਨ ਨੇ ਪਵੇਲੀਅਨ ਦਾ ਰਸਤਾ ਦਿਖਾਇਆ। ਇੰਗਲੈਂਡ ਦੀ ਚੌਥੀ ਵਿਕਟ 249 ਉੱਤੇ ਡਿੱਗ ਗਈ। ਇਸ ਤੋਂ ਬਾਅਦ ਜੈਕ ਕਾਉਲੀ (76) ਵੀ 253 ਦੇ ਸਕੋਰ ‘ਤੇ ਆਊਟ ਹੋ ਗਏ। ਜੈਕ ਨੂੰ ਆਪਣੀ ਹੀ ਗੇਂਦ ‘ਤੇ ਅਲਜ਼ਾਰੀ ਜੋਸਫ ਨੇ ਕੈਚ ਕਰ ਵਾਪਿਸ ਭੇਜਿਆ। ਉਪ ਕਪਤਾਨ ਜੋਸ ਬਟਲਰ (9) ਵੀ 265 ‘ਤੇ ਸਕੋਰ ਆਊਟ ਹੋ ਗਿਆ। ਬਟਲਰ ਨੂੰਵੀ ਅਲਜ਼ਾਰੀ ਨੇ ਆਊਟ ਕੀਤਾ। ਪਹਿਲੇ ਟੈਸਟ ਦੇ ਤੀਜੇ ਦਿਨ, ਵੈਸਟਇੰਡੀਜ਼ ਨੂੰ ਪਹਿਲੀ ਪਾਰੀ ਵਿੱਚ ਇੰਗਲੈਂਡ ਉੱਤੇ 114 ਦੌੜਾਂ ਦੀ ਬੜ੍ਹਤ ਮਿਲੀ। ਹਾਲਾਂਕਿ, ਉਸਨੇ ਬੇਨ ਸਟੋਕਸ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਆਖਰੀ ਪੰਜ ਵਿਕਟ 51 ਦੌੜਾਂ ਦੇ ਅੰਦਰ ਗਵਾ ਦਿੱਤੇ ਸਨ। ਰੋਸਟਨ ਚੇਜ਼ ਅਤੇ ਸ਼ੇਨ ਡੌਰਿਚ ਨੇ 81 ਦੌੜਾਂ ਦੀ ਸਾਂਝੇਦਾਰੀ ਕੀਤੀ।