ਰਾਸ਼ਟਰੀ ਡੋਪਿੰਗ ਏਜੰਸੀ (NADA) ਨੇ ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤਣ ਵਾਲੀ ਭਾਰਤ ਦੀ ਟਾਪ ਮਹਿਲਾ 400 ਮੀਟਰ ਦੌੜਾਕ ਦੀਪਾਂਸ਼ੀ ਨੂੰ ਡੋਪ ਜਾਂਚ ‘ਚ ਫੇਲ ਹੋਣ ਕਾਰਨ ਮੁਅੱਤਲ ਕੀਤਾ। ਸ਼ੁੱਕਰਵਾਰ ਨੂੰ ਦੀਪਾਂਸ਼ੀ ਨੇ ਪੰਚਕੂਲਾ ਵਿੱਚ ਮਹਿਲਾਵਾਂ ਦੇ 400 ਮੀਟਰ ਫਾਈਨਲ ਵਿੱਚ ਕਿਰਣ ਪਹਿਲ (50.92 ਸੈਕੰਡ) ਤੋਂ ਬਾਅਦ 52.01 ਸੈਕੰਡ ਦੇ ਸਮੇਂ ਨਾਲ ਦੂਸਰਾ ਸਥਾਨ ਹਾਸਲ ਕੀਤਾ ਸੀ।
ਇਹ ਵੀ ਪੜ੍ਹੋ: ਬ੍ਰਿਟੇਨ ਚੋਣਾਂ ‘ਚ ਰਿਸ਼ੀ ਸੁਨਕ ਨੇ ਕਬੂਲ ਕੀਤੀ ਹਾਰ, ਕਿਹਾ- “ਮੈਂ ਇਸ ਹਾਰ ਦੀ ਜ਼ਿੰਮੇਵਾਰੀ ਲੈਂਦਾ ਹਾਂ”
ਦੱਸ ਦੇਈਏ ਕਿ ਟੂਰਨਾਮੈਂਟ ਦੌਰਾਨ ਲਏ ਗਏ ਡੋਪ ਨਮੂਨੇ ਵਿੱਚ ‘ਏਨਾਬੋਲਿਕ ਸਟੇਰਾਇਡ’ ਮਿਲਿਆ ਹੈ। ਇਹ ਨਮੂਨੇ 27 ਜੂਨ ਨੂੰ (ਹੀਟ ਰੇਸ ਤੋਂ ਬਾਅਦ ਜਾਂ ਸੈਮੀਫਾਈਨਲ ‘ਚ) ਲਏ ਗਏ ਸਨ । ਰਾਸ਼ਟਰੀ ਅੰਤਰਰਾਜ਼ੀ ਚੈਂਪੀਅਨਸ਼ਿਪ (27 ਤੋਂ 30 ਜੂਨ) ਵਿੱਚ ਇਹ ਪਹਿਲਾ ਡੋਪ ਪਾਜ਼ਿਟਿਵ ਮਾਮਲਾ ਸਾਹਮਣੇ ਆਇਆ ਹੈ, ਜੋ ਪੈਰਿਸ ਓਲੰਪਿਕ ਲਈ ਅੰਤਿਮ ਕੁਆਲੀਫਾਇੰਗ ਟੂਰਨਾਮੈਂਟ ਵੀ ਸੀ । ਦੀਪਾਂਸ਼ੀ ਰਾਸ਼ਟਰੀ ਕੈਂਪ ਵਿੱਚ ਟ੍ਰੇਨਿੰਗ ਨਹੀਂ ਕਰਦੀ।
ਵੀਡੀਓ ਲਈ ਕਲਿੱਕ ਕਰੋ -: