ਅਰਸ਼ਦ ਨਦੀਮ ਤੇ ਨੀਰਜ ਚੋਪੜਾ ਦੀ ਦੋਸਤੀ ਤੋਂ ਹਰ ਕੋਈ ਵਾਕਿਫ ਹੈ। ਜਦੋਂ ਇਹ ਦੋਵੇਂ ਅਥਲੀਟ ਫੀਲਡ ‘ਤੇ ਹੁੰਦੇ ਹਨ ਤਾਂ ਇੱਕ ਦੂਜੇ ਦੇ ਵਿਰੋਧੀ ਹੁੰਦੇ ਹਨ, ਪਰ ਮੈਦਾਨ ਦੇ ਬਾਅਦ ਇਨ੍ਹਾਂ ਦੀ ਦੋਸਤੀ ਬਹੁਤ ਮਜ਼ਬੂਤ ਹੈ। ਜਦੋਂ ਪੈਰਿਸ ਓਲੰਪਿਕ ਵਿੱਚ ਅਰਸ਼ਦ ਨਦੀਮ ਨੇ ਗੋਲਡ ਤੇ ਨੀਰਜ ਚੋਪੜਾ ਨੇ ਸਿਲਵਰ ਮੈਡਲ ਜਿੱਤਿਆ ਸੀ ਤਾਂ ਨੀਰਜ ਦੀ ਮਾਂ ਸਰੋਜ ਦੇਵੀ ਨੇ ਪਾਕਿਸਤਾਨੀ ਅਥਲੀਟ ਨੂੰ ਆਪਣੇ ਪੁੱਤ ਵਰਗਾ ਦੱਸਿਆ ਸੀ। ਨੀਰਜ ਦੀ ਮਾਂ ਦੇ ਇਸ ਬਿਆਨ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਹੁਣ ਅਰਸ਼ਦ ਨਦੀਮ ਨੇ ਉਨ੍ਹਾਂ ਦੇ ਇਸ ਬਿਆਨ ਦਾ ਦਿਲ ਛੂਹ ਲੈਣ ਵਾਲਾ ਜਵਾਬ ਦਿੱਤਾ ਹੈ। ਅਰਸ਼ਦ ਦਾ ਕਹਿਣਾ ਹੈ ਕਿ ਮਾਂ ਸਭ ਦੇ ਲਈ ਦੁਆ ਕਰਦੀ ਹੈ ਤੇ ਉਹ ਸ਼ੁਕਰਗੁਜ਼ਾਰ ਹੈ।

Arshad Nadeem wins hearts
ਗੋਲਡ ਮੈਡਲ ਜਿੱਤ ਕੇ ਪਾਕਿਸਤਾਨ ਪਹੁੰਚੇ ਅਰਸ਼ਦ ਨਦੀਮ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਦੇਖਿਆ ਜਾਵੇ ਤਾਂ ਮਾਂ ਤਾਂ ਸਭ ਦੀ ਹੁੰਦੀ ਹੈ , ਮਾਂ ਸਭ ਦੇ ਲਈ ਕਰਦੀ ਹੈ। ਮੈਂ ਨੀਰਜ ਚੋਪੜਾ ਦੀ ਮਾਂ ਸ਼ੁਕਰਗੁਜ਼ਾਰ ਹਾਂ, ਉਹ ਵੀ ਮੇਰੀ ਮਾਂ ਹੈ। ਉਨ੍ਹਾਂ ਨੇ ਸਾਡੇ ਲਈ ਦੁਆ ਕੀਤੀ ਤੇ ਪੂਰੇ ਵਿਸ਼ਵ ਵਿੱਚ ਦੱਖਣੀ ਏਸ਼ੀਆ ਦੇ ਅਸੀਂ ਦੋ ਹੀ ਖਿਡਾਰੀ ਸਨ ਜਿਨ੍ਹਾਂ ਨੇ ਪਰਫਾਰਮ ਕੀਤਾ।
ਇਹ ਵੀ ਪੜ੍ਹੋ: ਮੋਗਾ ‘ਚ ਕਾਰ ਤੇ ਬਾਈਕ ਦੀ ਜ਼ਬਰਦਸਤ ਟੱਕਰ, ਪਿਓ-ਪੁੱਤ ਦੀ ਮੌਤ, ਬੁੱਗੀਪੁਰਾ ਰੋਡ ‘ਤੇ ਵਾਪਰਿਆ ਹਾਦਸਾ
ਅਜਿਹਾ ਨਹੀਂ ਹੈ ਕਿ ਅਰਸ਼ਦ ਨਦੀਮ ਦੇ ਲਈ ਹੀ ਭਾਰਤ ਵੱਲੋਂ ਇਹ ਸੁਨੇਹਾ ਗਿਆ ਹੋਵੇ, ਪਾਕਿਸਤਾਨ ਵੱਲੋਂ ਵੀ ਅਰਸ਼ਦ ਦੀ ਮਾਂ ਨੇ ਨੀਰਜ ਦੇ ਲਈ ਕੁਝ ਖਾਸ ਸ਼ਬਦ ਕਹੇ ਸਨ। ਨਦੀਮ ਦੀ ਮਾਂ ਰਜ਼ੀਆ ਪ੍ਰਵੀਨ ਨੇ ਵੀ ਨੀਰਜ ਦੇ ਪ੍ਰਤੀ ਆਪਣਾ ਪਿਆਰ ਜਤਾਉਂਦੇ ਹੋਏ ਉਸਨੂੰ ਅਰਸ਼ਦ ਦਾ ਭਰਾ ਤੇ ਦੋਸਤ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਵੀ ਮੇਰੇ ਪੁੱਤ ਵਰਗਾ ਹੈ, ਉਹ ਨਦੀਮ ਦਾ ਦੋਸਤ ਵੀ ਹੈ, ਭਰਾ ਵੀ ਹੈ।
Arshad Nadeem wins hearts
ਦੱਸ ਦੇਈਏ ਕਿ ਅਰਸ਼ਦ ਨਦੀਮ ਨੇ ਓਲੰਪਿਕ ਰਿਕਾਰਡ ਤੋੜਦੇ ਹੋਏ ਪਾਕਿਸਤਾਨ ਦੇ ਲਈ ਗੋਲਡ ਮੈਡਲ ਜਿੱਤਿਆ ਸੀ। ਉਨ੍ਹਾਂ ਨੇ ਆਪਣੇ ਦੂਜੇ ਥ੍ਰੋਅ ਵਿੱਚ 92.97 ਮੀਟਰ ਦੀ ਦੂਰੀ ਤੈਅ ਕੀਤੀ ਸੀ। ਉਨ੍ਹਾਂ ਨੇ ਫਾਈਨਲ ਵਿੱਚ ਇੱਕ ਨਹੀਂ ਬਲਕਿ ਦੋ ਵਾਰ 90 ਮੀਟਰ ਦਾ ਮਾਰਕ ਪਾਰ ਕੀਤਾ ਸੀ। ਆਪਣਾ ਆਖਰੀ ਥ੍ਰੋਅ ਨਦੀਮ ਨੇ 91.79 ਮੀਟਰ ਦੂਰ ਸੁੱਟਿਆ ਸੀ। ਨਦੀਮ ਇਸਦੇ ਨਾਲ 32 ਸਾਲ ਬਾਅਦ ਪਾਕਿਸਤਾਨ ਦੇ ਲਈ ਗੋਲਡ ਮੈਡਲ ਜਿੱਤਣ ਵਿੱਚ ਕਾਮਯਾਬ ਰਾਜੇ ਸਨ। ਉੱਥੇ ਹੀ 89.45 ਮੀਟਰ ਦੇ ਥ੍ਰੋਅ ਦੇ ਨਾਲ ਨੀਰਜ ਚੋਪੜਾ ਦੂਜੇ ਸਥਾਨ ‘ਤੇ ਰਹੇ।
ਵੀਡੀਓ ਲਈ ਕਲਿੱਕ ਕਰੋ -: