ਰਾਜਸਥਾਨ ਰਾਇਲਜ਼ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਬੁੱਧਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਅਨੁਭਵੀ ਸੁਨੀਲ ਨਰਾਇਣ ਨੂੰ ਪਛਾੜ ਕੇ IPL ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਪੰਜਵੇਂ ਗੇਂਦਬਾਜ਼ ਬਣ ਗਏ ਹਨ । ਅਸ਼ਵਿਨ ਨੇ ਅਹਿਮਦਾਬਾਦ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਦੇ ਖਿਲਾਫ ਐਲੀਮੀਨੇਟਰ ਮੈਚ ਦੌਰਾਨ ਇਹ ਉਪਲਬਧੀ ਹਾਸਲ ਕੀਤੀ।
ਮੈਚ ਵਿੱਚ ਅਸ਼ਵਿਨ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ 2 ਵਿਕਟਾਂ ਲਈਆਂ । 4.80 ਦੀ ਇਕਾਨਮੀ ਰੇਟ ਨਾਲ ਗੇਂਦਬਾਜ਼ੀ ਕਰਦੇ ਹੋਏ ਉਨ੍ਹਾਂ ਨੇ ਨਾ ਸਿਰਫ ਆਰਸੀਬੀ ਲਾਈਨ-ਅਪ ਦੀਆਂ ਦੌੜਾਂ ਨੂੰ ਰੋਕਿਆ, ਬਲਕਿ ਕੈਮਰਨ ਗ੍ਰੀਨ ਅਤੇ ਗਲੇਨ ਮੈਕਸਵੈੱਲ ਦੀਆਂ ਵਿਕਟਾਂ ਵੀ ਲਈਆਂ । ਹੁਣ ਤੱਕ 211 ਆਈਪੀਐੱਲ ਮੈਚਾਂ ਵਿੱਚ ਅਸ਼ਵਿਨ ਨੇ 29.58 ਦੀ ਔਸਤ ਅਤੇ 7.10 ਦੀ ਇਕਾਨਮੀ ਰੇਟ ਨਾਲ 180 ਵਿਕਟਾਂ ਲਈਆਂ ਹਨ, ਜਿਸ ਵਿੱਚ ਉਨ੍ਹਾਂ ਦਾ ਸਰਵੋਤਮ ਗੇਂਦਬਾਜ਼ੀ ਪ੍ਰਦਰਸ਼ਨ 4/34 ਰਿਹਾ ਹੈ।
ਇਹ ਵੀ ਪੜ੍ਹੋ: ਸੋਨੀਪਤ ‘ਚ ਇੱਕੋ ਪਰਿਵਾਰ ਦੇ 3 ਜੀਆਂ ਦਾ ਕਤਲ, ਮ੍ਰਿਤਕ ਦੇ ਵੱਡੇ ਭਰਾ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਦੱਸ ਦੇਈਏ ਕਿ ਨਾਰਾਇਣ ਨੇ ਕੇਕੇਆਰ ਲਈ 176 ਮੈਚਾਂ ਵਿੱਚ 25.44 ਦੀ ਔਸਤ ਨਾਲ 179 ਵਿਕਟਾਂ ਲਈਆਂ ਹਨ ਅਤੇ 5/19 ਦੇ ਸਭ ਤੋਂ ਵਧੀਆ ਗੇਂਦਬਾਜ਼ੀ ਅੰਕੜੇ ਹਨ। ਅਸ਼ਵਿਨ ਦੇ ਰਾਸ਼ਟਰੀ ਅਤੇ ਫ੍ਰੈਂਚਾਇਜ਼ੀ ਕ੍ਰਿਕਟ ਟੀਮ ਦੇ ਸਾਥੀ ਯੁਜਵੇਂਦਰ ਚਹਲ ਆਈਪੀਐੱਲ ਇਤਿਹਾਸ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ । ਚਹਲ ਨੇ 159 ਮੈਚਾਂ ਵਿੱਚ 22.28 ਦੀ ਔਸਤ ਅਤੇ 7.83 ਦੀ ਇਕਾਨਮੀ ਰੇਟ ਨਾਲ 205 ਵਿਕਟਾਂ ਲਈਆਂ ਹਨ, ਜਿਸ ਵਿੱਚ 5/40 ਦਾ ਸਰਵੋਤਮ ਅੰਕੜਾ ਹੈ।
ਜ਼ਿਕਰਯੋਗ ਹੈ ਕਿ ਰਾਇਲ ਚੈਲੰਜਰਸ ਬੈਂਗਲੌਰ ਦਾ ਚੌਥੀ ਵਾਰ ਫਾਈਨਲ ਵਿੱਚ ਪਹੁੰਚਣ ਦਾ ਸੁਫ਼ਨਾ ਆਖਿਰ ਚਕਨਾਚੂਰ ਹੋ ਗਿਆ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੇ ਬੈਂਗਲੌਰ ਦੀ ਟੀਮ ਨੂੰ 4 ਵਿਕਟਾਂ ਨਾਲ ਮਾਤ ਦਿੱਤੀ । ਹਾਲ ਹੀ ਵਿੱਚ RCB ਨੇ ਇੱਕ ਅਹਿਮ ਮੈਚ ਵਿੱਚ ਚੇੱਨਈ ਸੁਪਰ ਕਿੰਗਜ਼ ਨੂੰ ਹਰਾ ਕੇ ਪਲੇਆਫ ਵਿੱਚ ਆਪਣੀ ਥਾਂ ਬਣਾਈ ਸੀ। ਪਰ RCB ਦੀ ਜਿੱਤ ਦਾ ਸਿਲਸਿਲਾ ਆਖਰਕਾਰ ਰਾਜਸਥਾਨ ਰਾਇਲਜ਼ ਨੇ ਤੋੜ ਦਿੱਤਾ ।
ਵੀਡੀਓ ਲਈ ਕਲਿੱਕ ਕਰੋ -: