ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਪਹਿਲਾ ਮੈਚ 2 ਸਤੰਬਰ ਨੂੰ ਸ਼੍ਰੀਲੰਕਾ ਦੇ ਕੈਂਡੀ ਸ਼ਹਿਰ ਵਿੱਚ ਖੇਡਿਆ ਜਾਵੇਗਾ । ਇੱਕ ਰਿਪੋਰਟ ਮੁਤਾਬਕ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਨਵੇਂ ਡਰਾਫਟ ਸ਼ਡਿਊਲ ਨੂੰ ACC ਨੂੰ ਭੇਜ ਦਿੱਤਾ ਹੈ। ਓਪਨਿੰਗ ਮੈਚ 30 ਅਗਸਤ ਨੂੰ ਮੁਲਤਾਨ ਵਿੱਚ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 17 ਸਤੰਬਰ ਨੂੰ ਸ਼੍ਰੀਲੰਕਾ ਦੇ ਕੋਲੰਬੋ ਸ਼ਹਿਰ ਵਿੱਚ ਹੋਵੇਗਾ। ਵਨਡੇ ਏਸ਼ੀਆ ਕੱਪ ਵਿੱਚ 6 ਟੀਮਾਂ ਹਿੱਸਾ ਲੈ ਰਹੀਆਂ ਹਨ । ਟੀਮ ਇੰਡੀਆ ਨੇਪਾਲ ਅਤੇ ਪਾਕਿਸਤਾਨ ਦੇ ਨਾਲ ਗਰੁੱਪ-ਏ ਵਿੱਚ ਹੈ। ਉੱਥੇ ਹੀ ਗਰੁੱਪ-ਬੀ ਵਿੱਚ ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਹਨ।
ਜੇਕਰ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਟੀਮਾਂ ਸੁਪਰ-4 ਸਟੇਜ ਵਿੱਚ ਕੁਆਲੀਫਾਈ ਕਰ ਲੈਂਦੀਆਂ ਹਨ ਤਾਂ 10 ਸਤੰਬਰ ਨੂੰ ਕੈਂਡੀ ਵਿੱਚ ਦੋਵਾਂ ਵਿਚਾਲੇ ਸੁਪਰ-4 ਸਟੇਜ ਦਾ ਮੈਚ ਹੋਵੇਗਾ । ਉੱਥੇ ਹੀ ਜੇਕਰ ਦੋਵੇਂ ਟੀਮਾਂ ਸੁਪਰ-4 ਸਟੇਜ ਦੇ ਵੀ ਟਾਪ ‘ਤੇ ਰਹਿੰਦੀਆਂ ਹਨ ਤਾਂ ਇਨ੍ਹਾਂ ਵਿਚਾਲੇ 17 ਸਤੰਬਰ ਨੂੰ ਫਾਈਨਲ ਮੈਚ ਵੀ ਖੇਡਿਆ ਜਾ ਸਕਦਾ ਹੈ । ਇਸ ਤਰ੍ਹਾਂ ਗਰੁੱਪ ਸਟੇਜ, ਸੁਪਰ-4 ਤੇ ਫਾਈਨਲ ਮਿਲਾ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ 3 ਮੈਚ ਦੇਖਣ ਨੂੰ ਸਕਦੇ ਹਨ।
ਇਹ ਵੀ ਪੜ੍ਹੋ: ਮਾਣ ਵਾਲੀ ਗੱਲ: ਪਟਿਆਲਾ ਦੀ ਧੀ ਕਨਿਕਾ ਆਹੂਜਾ ਦੀ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਹੋਈ ਚੋਣ
PCB ਦੇ ਨਾਲ ਏਸ਼ੀਅਨ ਕ੍ਰਿਕਟ ਕੌਂਸਲ (ACC) ਨੇ ਮਿਲ ਕੇ ਫੈਸਲਾ ਕੀਤਾ ਸੀ ਕਿ ਏਸ਼ੀਆ ਕੱਪ ਹਾਈਬ੍ਰਿਡ ਮਾਡਲ ਵਿੱਚ ਹੋਵੇਗਾ । ਟੂਰਨਾਮੈਂਟ ਦੇ 4 ਮੈਚ ਪਾਕਿਸਤਾਨ ਅਤੇ 9 ਮੈਚ ਸ਼੍ਰੀਲੰਕਾ ਵਿੱਚ ਹੋਣਗੇ । ਹੁਣ ਸ਼੍ਰੀਲੰਕਾਈ ਬੋਰਡ ਨਾਲ ਚਰਚਾ ਕਰਨ ਤੋਂ ਬਾਅਦ PCB ਨੇ ਟੂਰਨਾਮੈਂਟ ਦਾ ਤਾਜ਼ਾ ਡਰਾਫਟ ਸ਼ਡਿਊਲ ACC ਨੂੰ ਭੇਜ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਕੁਝ ਹੋਰ ਬਦਲਾਅ ਤੋਂ ਬਾਅਦ ACC ਜਲਦੀ ਹੀ ਸ਼ਡਿਊਲ ਨੂੰ ਫਾਈਨਲ ਕਰ ਦੇਵੇਗੀ।
ਦੱਸ ਦੇਈਏ ਕਿ ਵਨਡੇ ਏਸ਼ੀਆ ਕੱਪ ਵਿੱਚ 6 ਟੀਮਾਂ ਹਿੱਸਾ ਲੈਣਗੀਆਂ । ਇਨ੍ਹਾਂ ਵਿਚਾਲੇ ਫਾਈਨਲ ਸਮੇਤ ਕੁੱਲ 13 ਮੈਚ ਹੋਣਗੇ, 9 ਮੈਚ ਸ਼੍ਰੀਲੰਕਾ ਅਤੇ 4 ਪਾਕਿਸਤਾਨ ਵਿੱਚ ਖੇਡੇ ਜਾਣਗੇ। ਸਾਰੇ ਮੈਚ ਡੇ-ਨਾਈਟ ਫਾਰਮੈਟ ਵਿੱਚ ਹੋਣਗੇ। ਪਾਕਿਸਤਾਨ ਵਿੱਚ ਸਾਰੇ ਮੈਚ ਦੁਪਹਿਰ 1:00 ਵਜੇ (ਭਾਰਤੀ ਸਮੇਂ ਅਨੁਸਾਰ ਦੁਪਹਿਰ 1:30 ਵਜੇ) ਤੋਂ ਸ਼ੁਰੂ ਹੋਣਗੇ। ਇਸ ਦੇ ਨਾਲ ਹੀ ਸ਼੍ਰੀਲੰਕਾ ਦੇ ਸਾਰੇ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ। ਭਾਰਤ ਅਤੇ ਸ਼੍ਰੀਲੰਕਾ ਦਾ ਸਮਾਂ ਬਰਾਬਰ ਹੈ।
ਵੀਡੀਓ ਲਈ ਕਲਿੱਕ ਕਰੋ -: