ਏਸ਼ਿਆਈ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਨੇ ਧਮਾਲ ਮਚਾਈ ਹੋਈ ਹੈ । ਇਸ ਵਿਚਾਲੇ ਭਾਰਤੀ ਖਿਡਾਰੀ ਅਦਿਤੀ ਅਸ਼ੋਕ ਨੇ ਗੋਲਫ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਹੈ। ਦੱਸ ਦੇਈਏ ਕਿ ਏਸ਼ਿਆਈ ਖੇਡਾਂ ਦੇ ਇਤਿਹਾਸ ਵਿੱਚ ਭਾਰਤ ਦੀ ਕਿਸੇ ਮਹਿਲਾ ਗੋਲਫਰ ਦਾ ਇਹ ਪਹਿਲਾ ਤਗਮਾ ਹੈ। ਭਾਰਤੀ ਗੋਲਫਰ ਅਦਿਤੀ ਅਸ਼ੋਕ ਐਤਵਾਰ ਨੂੰ 19ਵੀਏਸ਼ਿਆਈ ਖੇਡਾਂ ਦੇ ਅੰਤਿਮ ਦੌਰ ਵਿੱਚ ਆਪਣੀ ਬੜ੍ਹਤ ਬਰਕਰਾਰ ਨਹੀਂ ਰੱਖ ਸਕੀ ਅਤੇ ਸੋਨ ਤਗਮੇ ਤੋਂ ਖੁੰਝ ਗਈ।
ਅਦਿਤੀ ਨੇ 21 ਅੰਡਰ ਦੇ ਨਾਲ 67-66-61-73 ਦਾ ਸਕੋਰ ਕੀਤਾ । ਅਦਿਤੀ ਲਈ ਵਿਅਕਤੀਗਤ ਚਾਂਦੀ ਦਾ ਤਗਮਾ ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਪਹਿਲਾ ਗੋਲਫ ਤਮਗਾ ਹੈ। ਇਸ ਦੌਰਾਨ ਭਾਰਤੀ ਟੀਮ ਪਹਿਲੇ ਤੋਂ ਚੌਥੇ ਸਥਾਨ ‘ਤੇ ਖਿਸਕ ਗਈ ਅਤੇ ਏਸ਼ੀਆਈ ਖੇਡਾਂ ਵਿੱਚ ਆਪਣਾ ਸਫਰ ਬਿਨ੍ਹਾਂ ਤਗਮੇ ਦੇ ਖਤਮ ਕਰਨਾ ਪਿਆ । ਇਹ ਸਕੋਰਿੰਗ ਲਈ ਇੱਕ ਔਖਾ ਦਿਨ ਸੀ, ਕਿਉਂਕਿ ਸਿਰਫ਼ ਛੇ ਖਿਡਾਰੀਆਂ ਨੇ ਅੰਡਰ ਪਾਰ ਸ਼ਾਟ ਲਗਾਏ ਅਤੇ ਸਿਰਫ਼ ਦੋ ਹੀ ਇਸ ਨੂੰ ਪਾਰ ਕਰ ਸਕੇ।
ਇਹ ਵੀ ਪੜ੍ਹੋ: ਪੰਜਾਬ ‘ਚ ਝੋਨੇ ਦੀ ਸੁਚਾਰੂ ਖਰੀਦ ਅੱਜ ਤੋਂ, ਮੰਡੀ ਬੋਰਡ ਵੱਲੋਂ 1854 ਖਰੀਦ ਕੇਂਦਰ ਕੀਤੇ ਗਏ ਨੋਟੀਫਾਈ
ਉਨ੍ਹਾਂ ਵਿੱਚੋਂ ਇੱਕ ਥਾਈਲੈਂਡ ਦੀ 21 ਸਾਲਾ ਅਰਪਿਚਯ ਯੂਬੋਲ ਸੀ, ਜੋ ਅਦਿਤੀ ਵਾਂਗ ਐਲਪੀਜੀਏ ਟੂਰ ‘ਤੇ ਖੇਡਦੀ ਹੈ। ਯੂਬੋਲ ਨੇ ਫਾਈਨਲ ਰਾਊਂਡ ਵਿੱਚ 68 ਦਾ ਸਕੋਰ ਕੀਤਾ ਅਤੇ ਸੋਨ ਤਗਮਾ ਜਿੱਤਿਆ । ਜਿਵੇਂ ਹੀ ਯੂਬੋਲ ਨੇ ਸੋਨ ਤਗਮਾ ਜਿੱਤਿਆ, ਚਾਂਦੀ ਦਾ ਤਗਮਾ ਅਦਿਤੀ ਦੇ ਹਿੱਸੇ ਗਿਆ ਅਤੇ ਕਾਂਸੀ ਦਾ ਤਗਮਾ ਕੋਰੀਆ ਦੀ ਹਿਊਨਜੋ ਯੂ (65) ਨੇ ਜਿੱਤਿਆ।
ਵੀਡੀਓ ਲਈ ਕਲਿੱਕ ਕਰੋ -: