ਵਿਸ਼ਵ ਕੱਪ 2023 ਵਿੱਚ ਅੱਜ ਯਾਨੀ ਕਿ ਸ਼ੁੱਕਰਵਾਰ 20 ਅਕਤੂਬਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਬੈਂਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਹੋਵੇਗਾ। ਜੇਕਰ ਅੱਜ ਆਸਟ੍ਰੇਲੀਆ ਜਿੱਤਦੀ ਹੈ ਤਾਂ ਉਸਦੀ ਪਾਕਿਸਤਾਨ ਦੇ ਖਿਲਾਫ਼ ਵਿਸ਼ਵ ਕੱਪ ਵਿੱਚ ਲਗਾਤਾਰ ਤੀਜੀ ਜਿੱਤ ਹੋਵੇਗੀ। ਇਸ ਤੋਂ ਪਹਿਲਾਂ 2015 ਵਿੱਚ ਖੇਡੇ ਗਏ ਵਨਡੇ ਵਿਸ਼ਵ ਕੱਪ ਵਿੱਚ ਕੰਗਾਰੂ ਟੀਮ ਨੇ 6 ਵਿਕਟਾਂ ਨਾਲ ਤੇ 2019 ਵਿੱਚ 41 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।
ਦੋਹਾਂ ਟੀਮਾਂ ਦਾ ਇਸ ਵਿਸ਼ਵ ਕੱਪ ਵਿੱਚ ਇਹ ਚੌਥਾ ਮੈਚ ਰਹੇਗਾ। ਆਸਟ੍ਰੇਲੀਆ ਨੂੰ ਉਸਦੇ ਸ਼ੁਰੁਆਤੀ ਤਿੰਨ ਮੈਚਾਂ ਵਿੱਚੋਂ 2 ਵਿੱਚ ਹਾਰ ਤੇ ਇੱਕ ਵਿੱਚ ਜਿੱਤ ਮਿਲੀ ਹੈ। ਇੱਥੇ ਹੀ ਪਾਕਿਸਤਾਨ ਨੂੰ ਦੋ ਮੈਚਾਂ ਵਿੱਚ ਜਿੱਤ ਤੇ ਇੱਕ ਵਿੱਚ ਹਾਰ ਮਿਲੀ ਹੈ। ਆਸਟ੍ਰੇਲੀਆ ਨੂੰ ਭਾਰਤ ਨੇ 6 ਵਿਕਟਾਂ ਤੇ ਦੱਖਣੀ ਅਫਰੀਕਾ ਨੇ 134 ਦੌੜਾਂ ਨਾਲ ਹਰਾਇਆ। ਜਦਕਿ ਸ਼੍ਰੀਲੰਕਾ ਦੇ ਖਿਲਾਫ਼ ਟੀਮ ਨੇ 5 ਵਿਕਟਾਂ ਨਾਲ ਮੁਕਾਬਲਾ ਜਿੱਤਿਆ। ਉੱਥੇ ਹੀ ਪਾਕਿਸਤਾਨ ਨੇ ਨੀਦਰਲੈਂਡ ਤੇ ਸ਼੍ਰੀਲੰਕਾ ਨੂੰ ਤਾਂ ਹਰਾ ਦਿੱਤਾ ਪਰ ਭਾਰਤ ਦੇ ਖਿਲਾਫ਼ ਉਨ੍ਹਾਂ ਨੂੰ 7 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਆਸਟ੍ਰੇਲੀਆ ਤੇ ਪਾਕਿਸਤਾਨ ਦੇ ਵਿਚਾਲੇ ਕੁੱਲ 107 ਵਨਡੇ ਖੇਡੇ ਗਏ ਹਨ। ਆਸਟ੍ਰੇਲੀਆ ਨੂੰ 69 ਵਾਰ ਤੇ ਪਾਕਿਸਤਾਨ ਨੂੰ 34 ਵਿੱਚ ਜਿੱਤ ਮਿਲੀ। ਤਿੰਨ ਮੁਕਾਬਲੇ ਬੇਨਤੀਜਾ ਰਹੇ ਤੇ ਇੱਕ ਮੁਕਾਬਲਾ ਟਾਈ ਵੀ ਰਿਹਾ। ਵਨਡੇ ਵਿਸ਼ਵ ਕੱਪ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੋਹਾਂ ਵਿਚਾਲੇ 10 ਮੈਚ ਖੇਡੇ ਗਏ ਹਨ। ਜਿਸ ਵਿੱਚੋਂ 6 ਵਿੱਚ ਆਸਟ੍ਰੇਲੀਆ ਤੇ 4 ਵਿੱਚ ਪਾਕਿਸਤਾਨ ਨੂੰ ਜਿੱਤ ਮਿਲੀ ਹੈ।
ਇਹ ਵੀ ਪੜ੍ਹੋ: ਮੋਗਾ ‘ਚ ਨਿੱਜੀ ਰੰਜਿਸ਼ ਕਾਰਨ ਚੱ.ਲੀਆਂ ਗੋ.ਲੀਆਂ, ਸਰਪੰਚ ਤੇ ਸਾਥੀ ਦੀ ਗੋ.ਲੀ ਲੱਗਣ ਨਾਲ ਹੋਈ ਮੌ.ਤ
ਐੱਮ ਚਿੰਨਾਸਵਾਮੀ ਸਟੇਡੀਅਮ ਦੀ ਪਿਚ ਆਮ ਤੌਰ ‘ਤੇ ਬੱਲੇਬਾਜ਼ੀ ਦੇ ਲਈ ਵਧੀਆ ਮੰਨੀ ਜਾਂਦੀ ਹੈ। ਇਸ ਮੈਦਾਨ ‘ਤੇ ਹੁਣ ਤੱਕ 26 ਵਨਡੇ ਮੈਚ ਖੇਡੇ ਗਏ ਹਨ। ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 11 ਅਤੇ ਟਾਰਗੇਟ ਚੇਜ਼ ਕਰਨ ਵਾਲੀ ਟੀਮ ਨੇ 12 ਮੈਚ ਜਿੱਤੇ। 2 ਮੈਚ ਬੇਨਤੀਜਾ ਤੇ ਇੱਕ ਟਾਈ ਵੀ ਰਿਹਾ। ਪਹਿਲੀ ਇਨਿੰਗ ਦਾ ਐਵਰੇਜ ਸਕੋਰ 260 ਦੌੜਾਂ ਹਨ। ਜੇਕਰ ਇੱਥੇ ਮੌਸਮ ਦੀ ਗੱਲ ਕੇਤੈ ਜਾਵੇ ਤਾਂ ਬੈਂਗਲੁਰੂ ਦਾ ਮੌਸਮ ਸ਼ੁੱਕਰਵਾਰ ਨੂੰ ਸਾਫ਼ ਤਾਂ ਨਹੀਂ ਰਹੇਗਾ, ਥੋੜ੍ਹੇ ਬੱਦਲ ਛਾਏ ਰਹਿਣਗੇ। ਹਵਾ ਦੀ ਰਫ਼ਤਾਰ 11 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਇੱਥੇ ਬਾਰਿਸ਼ ਹੋਣ ਦੀ 4% ਸੰਭਾਵਨਾ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਆਸਟ੍ਰੇਲੀਆ: ਪੈਟ ਕਮਿੰਸ(ਕਪਤਾਨ), ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿੱਥ, ਮਾਰਨਸ ਲਾਬੁਸ਼ੇਨ, ਗਲੇਨ ਮੈਕਸਵੈੱਲ, ਜੋਸ਼ ਇੰਗਿਲਸ(ਵਿਕਟਕੀਪਰ), ਮਾਰਕਸ ਸਟੋਇਨਿਸ, ਐਡਮ ਜੰਪਾ, ਮਿਚੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ।
ਪਾਕਿਸਤਾਨ: ਬਾਬਰ ਆਜ਼ਮ(ਕਪਤਾਨ), ਅਬਦੁੱਲਾਹ ਸ਼ਫੀਕ, ਇਮਾਮ-ਉਲ-ਹੱਕ, ਮੁਹੰਮਦ ਰਿਜ਼ਵਾਨ(ਵਿਕਟਕੀਪਰ), ਸਊਦ ਸ਼ਕੀਲ, ਇਫ਼ਤਖ਼ਾਰ ਅਹਿਮਦ, ਸ਼ਾਦਾਬ ਖਾਨ, ਮੁਹੰਮਦ ਨਵਾਜ, ਸ਼ਾਹੀਨ ਸ਼ਾਹ ਅਫਰੀਦੀ, ਹਸਨ ਅਲੀ ਤੇ ਹਾਰਿਸ ਰਊਫ।
ਵੀਡੀਓ ਲਈ ਕਲਿੱਕ ਕਰੋ -: