ਵਿਸ਼ਵ ਕੱਪ 2023 ਵਿੱਚ ਅੱਜ ਆਸਟ੍ਰੇਲੀਆ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਵੇਗਾ। ਇਹ ਮੈਚ ਲਖਨਊ ਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਵਿੱਚ ਦੁਪਹਿਰ 2 ਵਜੇ ਤੋਂ ਖੇਡਿਆ ਜਾਵੇਗਾ। ਟਾਸ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਹੋਵੇਗਾ। ਦੋਹਾਂ ਟੀਮਾਂ ਦਾ ਇਸ ਵਿਸ਼ਵ ਕੱਪ ਵਿੱਚ ਇਹ ਦੂਜਾ ਮੈਚ ਹੈ। ਆਸਟ੍ਰੇਲੀਆ ਨੂੰ ਆਪਣੇ ਪਹਿਲੇ ਮੈਚ ਵਿੱਚ ਭਾਰਤ ਦੇ ਖਿਲਾਫ਼ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉੱਥੇ ਹੀ ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਨੂੰ 102 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਸੀਰੀਜ਼ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਵਨਡੇ ਵਿਸ਼ਵ ਕੱਪ ਵਿੱਚ ਹੁਣ ਤੱਕ 6 ਮੈਚ ਖੇਡੇ ਗਏ ਹਨ। ਤਿੰਨ ਵਾਰ ਆਸਟ੍ਰੇਲੀਆ ਤੇ ਦੋ ਵਾਰ ਦੱਖਣੀ ਅਫਰੀਕਾ ਨੂੰ ਜਿੱਤ ਮਿਲੀ। ਜਦਕਿ ਇੱਕ ਮੈਚ ਟਾਈ ਰਿਹਾ। ਉੱਥੇ ਹੀ ਜੇਕਰ ਓਵਰਆਲ ਹੈੱਡ ਟੂ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਦੋਹਾਂ ਟੀਮਾਂ ਦੇ ਚਿਹਾਲੇ ਹੁਣ ਤੱਕ 108 ਵਨਡੇ ਖੇਡੇ ਗਏ ਹਨ। ਆਸਟ੍ਰੇਲੀਆ ਨੇ 50 ਤੇ ਦੱਖਣੀ ਅਫਰੀਕਾ ਨੇ 55 ਮੈਚ ਜਿੱਤੇ ਹਨ। ਤਿੰਨ ਮੈਚ ਟਾਈ ਤੇ ਇੱਕ ਬੇਨਤੀਜਾ ਰਿਹਾ।
ਇਹ ਵੀ ਪੜ੍ਹੋ: ਪੰਜਾਬ ‘ਚ ਵੱਜਿਆ ਚੋਣ ਬਿਗੁਲ, 15 ਨਵੰਬਰ ਤੋਂ ਪਹਿਲਾਂ ਹੋਣਗੀਆਂ ਪੰਜ ਨਗਰ ਨਿਗਮਾਂ ਦੀਆਂ ਚੋਣਾਂ
ਇਕਾਨਾ ਸਟੇਡੀਅਮ ਦੇ ਵਿਕਟ ‘ਤੇ ਸਪਿਨਰਾਂ ਨੂੰ ਮਦਦ ਮਿਲਦੀ ਆਈ ਹੈ। ਇੱਥੇ ਹੁਣ ਤੱਕ 4 ਵਨਡੇ ਮੈਚ ਖੇਡੇ ਗਏ ਹਨ। ਪਹਿਲਾਂ ਬੈਟਿੰਗ ਕਰਨ ਵਾਲੀ ਟੀਮ ਨੇ 2 ਅਤੇ ਪਹਿਲਾਂ ਗੇਂਦਬਾਜ਼ੀ ਕਰਨ ਵਾਲੀ ਟੀਮ ਨੇ ਵੀ 2 ਮੈਚ ਜਿੱਤੇ ਹਨ। ਫਰਸਟ ਇਨਿੰਗ ਵਿੱਚ ਐਵਰੇਜ ਟੋਟਲ 220 ਦੌੜਾਂ ਹਨ। ਸ਼ਾਮ ਨੂੰ ਇੱਥੇ ਨਮੀ ਵੀ ਹੁੰਦੀ ਹੈ ਤੇ ਇਸ ਕਾਰਨ ਬਾਲ ਨੂੰ ਗ੍ਰਿਪ ਕਰਨ ਵਿੱਚ ਦਿੱਕਤ ਹੋ ਸਕਦੀ ਹੈ। ਇੱਥੇ ਹੀ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ 12 ਅਕਤੂਬਰ ਨੂੰ ਲਖਨਊ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਇਸ ਦੌਰਾਨ ਹਵਾ ਦੀ ਰਫ਼ਤਾਰ 10 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਦੱਖਣੀ ਅਫਰੀਕਾ: ਟੇਮਬਾ ਬਾਵੁਮਾ(ਕਪਤਾਨ), ਕਵਿੰਟਨ ਡੀ ਕਾਕ(ਵਿਕਟਕੀਪਰ), ਰਾਸੀ ਵਾਨ ਡਰ ਡਸਨ, ਐਡਨ ਮਾਰਕਰਮ, ਹੇਨਰਿਕ ਕਲਾਸਨ, ਡੇਵਿਡ ਮਿਲਰ, ਮਾਰਕੋ ਯਾਨਸਨ, ਕੇਸ਼ਵ ਮਹਾਰਾਜ, ਕਗਿਸੋ ਰਬਾੜਾ, ਜੇਰਾਲਟ ਕੂਟਜੀ/ਤਬਰੇਜ ਸ਼ਮਸੀ ਤੇ ਲੁੰਗੀ ਐਨਗਿਡੀ।
ਆਸਟ੍ਰੇਲੀਆ: ਪੈਟ ਕਮਿੰਸ(ਕਪਤਾਨ), ਡੇਵਿਡ ਵਾਰਨਰ, ਮਿਚੇਲ ਮਾਰਸ਼, ਸਟੀਵ ਸਮਿੱਥ, ਮਾਰਨਸ ਲਾਬੁਸ਼ੇਨ, ਗਲੈਨ ਮੈਕਸਵੈੱਲ, ਅਲੈਕਸ ਕੈਰੀ(ਵਿਕਟਕੀਪਰ), ਕੈਮਰਨ ਗ੍ਰੀਨ/ ਮਾਰਕਸ ਸਟੋਇਨਿਸ, ਐਡਮ ਜੈਂਪਾ, ਮਿਚੇਲ ਸਟਾਰਕ ਤੇ ਜੋਸ਼ ਹੇਜ਼ਲਵੁੱਡ।
ਵੀਡੀਓ ਲਈ ਕਲਿੱਕ ਕਰੋ -: