ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਟੀਮ ਦੀ ਕਮਾਨ ਐਲੀਸਾ ਹੀਲੀ ਦੇ ਹੱਥਾਂ ਵਿੱਚ ਹੋਵੇਗੀ। ਅਕਤੂਬਰ ਵਿੱਚ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਵਿਵਾਦ ਚੱਲ ਰਿਹਾ ਸੀ। ਪਹਿਲਾਂ ਇਸ ਦੀ ਮੇਜ਼ਬਾਨੀ ਬੰਗਲਾਦੇਸ਼ ਨੂੰ ਕਰਨੀ ਸੀ, ਪਰ ਹੁਣ ਇਸ ਨੂੰ UAE ਵਿੱਚ ਕਰਵਾਇਆ ਜਾ ਰਿਹਾ ਹੈ। ਸਿਆਸੀ ਉੱਥਲ-ਪੁੱਥਲ ਕਾਰਨ ਇਸ ਨੂੰ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ।
ICC ਮਹਿਲਾ ਟੀ-20 ਵਿਸ਼ਵ ਕੱਪ ਇਸ ਸਾਲ 3 ਤੋਂ 20 ਅਕਤੂਬਰ ਤੱਕ ਕਰਵਾਇਆ ਜਾਣਾ ਹੈ । 6 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੇ ਇਸ ਟੂਰਨਾਮੈਂਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਪੈਰ ਦੀ ਸੱਟ ਤੋਂ ਉਭਰ ਚੁੱਕੀ ਤੇਜ਼ ਗੇਂਦਬਾਜ਼ ਡਾਰਸੀ ਬ੍ਰਾਊਨ ਨੂੰ ਮਹਿਲਾ ਟੀ-20 ਵਿਸ਼ਵ ਕੱਪ ਆਸਟ੍ਰੇਲੀਆ ਦੀ 15 ਮੈਂਬਰੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ। ਅਨੁਭਵੀ ਸਪਿਨਰ ਜੇਸ ਜੇਨਾਸੇਨ ਮੌਜੂਦਾ ਚੈਂਪੀਅਨ ਦੀ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਅਸਫਲ ਰਹੀ। ਇੰਹਨਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਤਾਯਲਾ ਵਲਾਮਿਨਕ ਨੂੰ ਵੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਜੰਮੂ-ਕਸ਼ਮੀਰ ਚੋਣਾਂ ਲਈ BJP ਨੇ ਵਾਪਸ ਲਈ ਪਹਿਲੀ ਲਿਸਟ, 44 ਉਮੀਦਵਾਰਾਂ ਦੀ ਸੂਚੀ ਕੀਤੀ ਸੀ ਜਾਰੀ
ਆਸਟ੍ਰੇਲੀਆ ਦੀ ਨਜ਼ਰ ਲਗਾਤਾਰ ਚੌਥੇ ਟੀ-20 ਖਿਤਾਬ ਨੂੰ ਜਿੱਤਣ ‘ਤੇ ਹੋਵੇਗੀ। ਉਨ੍ਹਾਂ ਦੀ ਟੀਮ ਦੀ ਅਗਵਾਈ ਐਲਿਸਾ ਹੈਲੀ ਕਰੇਗੀ, ਜਦਕਿ 3 ਅਕਤੂਬਰ ਤੋਂ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਤਾਹਲਿਆ ਮੈਕਗ੍ਰਾ ਉਪਕਪ੍ਤਾਨ ਦੀ ਭੂਮਿਕਾ ਨਿਭਾਏਗੀ। ਇਸ ਸਬੰਧੀ ਫਲੇਗਲਰ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦਕਿ ਐਲਿਸਾ ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਵਾਗਡੋਰ ਸੰਭਾਲੇਗੀ। ਇੰਨੇ ਵੱਡੇ ਟੂਰਨਾਮੈਂਟ ਵਿੱਚ ਟੀਮ ਦੀ ਅਗਵਾਈ ਕਰਨਾ ਨਿਸ਼ਚਿਤ ਤੌਰ ‘ਤੇ ਉਨ੍ਹਾਂ ਲਈ ਰੋਮਾਂਚਕ ਹੋਵੇਗਾ।
ਮਹਿਲਾ ਟੀ-20 ਵਿਸ਼ਵ ਕੱਪ ਵਿੱਚ ਆਸਟ੍ਰੇਲੀਆ ਦਾ ਦਬਦਬਾ ਹੈ । ਹੁਣ ਤੱਕ ਸਭ ਤੋਂ ਜ਼ਿਆਦਾ 6 ਵਾਰ ਟਰਾਫੀ ਜਿੱਤ ਚੁੱਕੀ ਹੈ। ਆਸਟ੍ਰੇਲੀਆ ਨੇ 2010 ਵਿੱਚ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਸੀ । ਇਸ ਤੋਂ ਬਾਅਦ ਸਾਲ 2012, 2014, 2018, 2020, 2023 ਵਿੱਚ ਵੀ ਇਸ ਟਰਾਫੀ ਨੂੰ ਜਿੱਤਿਆ । ਮੌਜੂਦਾ ਚੈਂਪੀਅਨ ਦਾ ਇਰਾਦਾ ਇਸਨੂੰ ਇੱਕ ਵਾਰ ਫਿਰ ਤੋਂ ਆਪਣੇ ਨਾਮ ਕਰਨ ਦਾ ਹੋਵੇਗਾ।
ਟੀ-20 ਮਹਿਲਾ ਵਿਸ਼ਵ ਕੱਪ ਲਈ ਆਸਟ੍ਰੇਲੀਆ ਦੀ ਟੀਮ
ਐਲੀਸਾ ਹੀਲੀ (ਕਪਤਾਨ), ਤਾਹਲਿਆ ਮੈਕਗ੍ਰਾ (ਉਪ-ਕਪਤਾਨ), ਡਾਰਸੀ ਬ੍ਰਾਊਨ, ਐਸ਼ਲੇ ਗਾਰਡਨਰ, ਕਿਮ ਗਰਥ, ਗ੍ਰੇਸ ਹੈਰਿਸ, ਏਲਾਨਾ ਕਿੰਗ, ਫੋਬੀ ਲਿਚਫੀਲਡ, ਸੋਫੀ ਮੋਲਿਨਕਸ, ਬੈਥ ਮੂਨੀ, ਐਲਿਸ ਪੈਰੀ, ਮੇਗਨ ਸ਼ੂਟ, ਐਨਾਬੈਲ ਸਦਰਲੈਂਡ, ਜਾਰਜੀਆ ਵੇਅਰਹੈਮ, ਟੇਲਾ ਵਲੇਮਿੰਕ।
ਵੀਡੀਓ ਲਈ ਕਲਿੱਕ ਕਰੋ -: