ਕੁਸ਼ਤੀ ਦੀ ਵਰਲਡ ਗਵਰਨਿੰਗ UWW ਨੇ ਬਜਰੰਗ ਪੂਨੀਆ ਨੂੰ ਡੋਪ ਟੈਸਟ ਤੋਂ ਇਨਕਾਰ ਕਰਨ ‘ਤੇ ਮੁਅੱਤਲੀ ਸੌਂਪਣ ਦੇ NADA ਦੇ ਫੈਸਲੇ ਦੇ ਬਾਅਦ ਇਸ ਸਾਲ ਦੇ ਅਖੀਰ ਤੱਕ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ, ਇੱਕ ਹੈਰਾਨੀਜਨਕ ਫੈਸਲੇ ਵਿੱਚ, ਭਾਰਤੀ ਖੇਡ ਅਥਾਰਟੀ (ਸਾਈ) ਨੇ ਨਾਡਾ ਦੇ ਆਦੇਸ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਦੇ ਬਾਵਜੂਦ ਉਸ ਦੀ ਵਿਦੇਸ਼ ਵਿੱਚ ਸਿਖਲਾਈ ਲਈ ਲਗਭਗ 9 ਲੱਖ ਰੁਪਏ ਮਨਜ਼ੂਰ ਕੀਤੇ ਹਨ।
ਦੇਸ਼ ਦੇ ਸਭ ਤੋਂ ਸਫਲ ਪਹਿਲਵਾਨਾਂ ਵਿਚੋਂ ਇਕ ਬਜਰੰਗ ਨੂੰ 18 ਅਪ੍ਰੈਲ ਨੂੰ ਨੋਟਿਸ ਮਿਲਣ ਦੇ ਬਾਅਦ 23 ਅਪ੍ਰੈਲ ਨੂੰ ਨਾਡਾ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਸੀ। ਆਪਣੇ ਬਚਾਅ ਵਿਚ ਟੋਕੀਓ ਓਲੰਪਿਕ ਦੇ ਕਾਂਸੇ ਦਾ ਤਮਗਾ ਜੇਤੂ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਟ੍ਰੇਨਿੰਗ ਲਈ ਆਪਣਾ ਨਮੂਨਾ ਦੇਣ ਤੋਂ ਇਨਕਾਰ ਨਹੀਂ ਕੀਤਾ ਪਰ ਡੋਪ ਕੰਟਰੋਲ ਅਧਿਕਾਰੀ ਤੋਂ ਸਿਰਫ ਇੰਨਾ ਪੁੱਛਿਆ ਸੀ ਕਿ ਟੈਸਟ ਲਈ ਲਿਆਂਦੀ ਗਈ ਕਿਟ ਐਕਸਪਾਇਰਡ ਕਿੱਟ ਕਿਉਂ ਹੈ। ਦੂਜੇ ਪਾਸੇ UWW ਵੱਲੋਂ ਆਏ ਸਸਪੈਂਡ ਆਰਡਰ ਨੂੰ ਲੈ ਕੇ ਬਜਰੰਗ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਬਜਰੰਗ ਨੇ ਹਾਲਾਂਕਿ ਇਹ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦਾ ਵਕੀਲ ਨਾਡਾ ਨੂੰ ਇਸ ਸਸਪੈਂਡ ‘ਤੇ ਜਵਾਬ ਦੇਵੇਗਾ।
ਇਹ ਵੀ ਪੜ੍ਹੋ : ਖੁਸ਼ਕ ਮੌਸਮ ਦੌਰਾਨ ਤੇਜ਼ ਹਵਾਵਾਂ ਦਾ ਦੌਰ ਸ਼ੁਰੂ, ਮੌਸਮ ਵਿਭਾਗ ਵੱਲੋਂ ਚਿਤਾਵਨੀ! ਆਰੇਂਜ ’ਚ ਬਦਲ ਸਕਦੈ ਯੈਲੋ ਅਲਰਟ
ਦੱਸ ਦੇਈਏ ਕਿ ਆਪਣੀ ਕੁਸ਼ਤੀ ਦੀ ਟ੍ਰੇਨਿੰਗ ਲਈ ਬਜਰੰਗ ਪੂਨੀਆ ਪਹਿਲਾਂ 35 ਦਿਨ ਦੀ ਟ੍ਰੇਨਿੰਗ ਲਈ ਜਾਣ ਵਾਲੇ ਸਨ ਪਰ MOC ਮੀਟਿੰਗ ਦੇ ਬਾਅਦ ਉਨ੍ਹਾਂ ਨੇ ਪਲਾਨ ਨੂੰ ਬਦਲ ਦਿੱਤਾ ਸੀ ਜਿਸ ਦੇ ਬਾਅਦ ਉਹ 28 ਮਈ ਨੂੰ ਰਵਾਨਾ ਹੁੰਦੇ। ਬਜਰੰਗ ਪੂਨੀਆ ਹੁਣ ਇਸ ਸਸਪੈਂਡ ਆਰਡਰ ਦੇ ਬਾਅਦ ਓਲੰਪਿਕ ਲਈਹੋਣ ਵਾਲੇ ਟ੍ਰਾਇਲਸ ਵਿਚ ਹਿੱਸਾ ਨਹੀਂ ਲੈ ਸਕਣਗੇ। ਅਜਿਹੇ ਵਿਚ ਭਾਰਤ ਲਈ ਇਹ ਇਕ ਵੱਡਾ ਝਟਕਾ ਪੈਰਿਸ ਓਲੰਪਿਕ ਨੂੰ ਲੈ ਕੇ ਮੰਨਿਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: