ਵਨਡੇ ਵਿਸ਼ਵ ਕੱਪ 2023 ਦਾ 38ਵਾਂ ਮੁਕਾਬਲਾ ਅੱਜ ਯਾਨੀ ਕਿ 6 ਨਵੰਬਰ ਨੂੰ ਸ਼੍ਰੀਲੰਕਾ ਤੇ ਬੰਗਲਾਦੇਸ਼ ਦੇ ਵਿਚਾਲੇ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਮੈਚ ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ ਤੇ ਟਾਸ ਮੈਚ ਤੋਂ ਅੱਧਾ ਘੰਟਾ ਪਹਿਲਾਂ ਯਾਨੀ ਕਿ 1.30 ਵਜੇ ਹੋਵੇਗਾ । ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਚੁੱਕੀ ਬੰਗਲਾਦੇਸ਼ ਜਿੱਤ ਹਾਸਿਲ ਕਰ 2025 ਵਿੱਚ ਹੋਣ ਵਾਲੀ ICC ਚੈਂਪੀਅਨਜ਼ ਟ੍ਰਾਫੀ ਦੇ ਲਈ ਕੁਲਾਈਫਾਈ ਕਰਨਾ ਚਾਹੇਗੀ। ਉੱਥੇ ਹੀ ਸੈਮੀਫਾਈਨਲ ਦੀ ਦੌੜ ਵਿੱਚ ਬਣੇ ਰਹਿਣ ਦੇ ਲਈ ਸ਼੍ਰੀਲੰਕਾ ਨੂੰ ਹਰ ਹਾਲ ਵਿੱਚ ਜਿੱਤ ਚਾਹੀਦੀ ਹੈ। ਇਹ ਮੈਚ ਹਾਰਨ ਦੀ ਸਥਿਤੀ ਵਿੱਚ ਟੀਮ ਵਿਸ਼ਵ ਕੱਪ ਵਿੱਚੋਂ ਬਾਹਰ ਹੋ ਜਾਵੇਗੀ। ਸ਼੍ਰੀਲੰਕਾ 7 ਮੈਚਾਂ ਵਿੱਚੋਂ 2 ਮੈਚ ਜਿੱਤ ਕੇ 4 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ 7ਵੇਂ ਸਥਾਨ ‘ਤੇ ਅਤੇ ਬੰਗਲਾਦੇਸ਼ 7 ਮੈਚਾਂ ਵਿੱਚੋਂ ਇੱਕ ਮੈਚ ਜਿੱਤ ਕੇ 2 ਅੰਕਾਂ ਨਾਲ 9ਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ ਵਨਡੇ ਵਿਸ਼ਵ ਕੱਪ ਵਿੱਚ ਸ਼੍ਰੀਲੰਕਾ ਤੇ ਬੰਗਲਾਦੇਸ਼ ਵਿਚਾਲੇ ਹੁਣ ਤੱਕ ਕੁੱਲ 4 ਮੈਚ ਖੇਡੇ ਗਏ ਹਨ। ਜਿਨ੍ਹਾਂ ਵਿੱਚੋਂ 3 ਮੁਕਾਬਲਿਆਂ ਵਿੱਚ ਸ਼੍ਰੀਲੰਕਾ ਨੂੰ ਜਿੱਤ ਮਿਲੀ, ਜਦਕਿ ਇੱਕ ਮੈਚ ਬਾਰਿਸ਼ ਕਾਰਨ ਬੇਨਤੀਜਾ ਰਿਹਾ। ਵਨਡੇ ਵਿੱਚ ਦੋਹਾਂ ਟੀਮਾਂ ਵਿਚਾਲੇ 53 ਮੁਕਾਬਲੇ ਖੇਡੇ ਗਏ ਹਨ। 42 ਵਿੱਚ ਸ਼੍ਰੀਲੰਕਾ ਤੇ 9 ਵਿੱਚ ਬੰਗਲਾਦੇਸ਼ ਨੂੰ ਜਿੱਤ ਮਿਲੀ। ਦੋ ਮੈਚ ਬੇਨਤੀਜਾ ਵੀ ਰਹੇ। ਦੋਵੇਂ ਟੀਮਾਂ ਆਖਰੀ ਵਾਰ ਇਸੇ ਸਾਲ ਸਤੰਬਰ ਵਿੱਚ ਏਸ਼ੀਆ ਕੱਪ ਦੇ ਦੌਰਾਨ ਸ਼੍ਰੀਲੰਕਾ ਵਿੱਚ ਹੀ ਭਿੜੇ ਸਨ। ਇਸ ਮੈਚ ਵਿੱਚ ਸ਼੍ਰੀਲੰਕਾ ਨੂੰ 21 ਦੌੜਾਂ ਨਾਲ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ: ਪਟਿਆਲਾ ‘ਚ ਛੁੱਟੀ ‘ਤੇ ਆਏ ਫੌਜੀ ਨਾਲ ਵਾਪਰਿਆ ਹਾ.ਦਸਾ, ਕੰਬਾਈਨ ਦੀ ਟੱਕਰ ਕਾਰਨ ਹੋਈ ਮੌ.ਤ
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਦੀ ਪਿਚ ਸਪਿਨਰਾਂ ਲਈ ਮਦਦਗਾਰ ਸਾਬਿਤ ਹੁੰਦੀ ਹੈ। ਹਾਲਾਂਕਿ ਵਿਸ਼ਵ ਕੱਪ ਵਿੱਚ ਕਾਲੀ ਮਿੱਟੀ ਦੀਆਂ ਪਿਚਾਂ ‘ਤੇ ਬੱਲੇਬਾਜ਼ਾਂ ਨੂੰ ਬਹੁਤ ਮਦਦ ਮਿਲ ਰਹੀ ਹੈ। ਇੱਥੇ ਇਸ ਵਿਸ਼ਵ ਕੱਪ ਦੇ ਹੁਣ ਤੱਕ ਚਾਰ ਮੁਕਾਬਲੇ ਖੇਡੇ ਗਏ ਹਨ। ਜਿਸ ਤੋਂ ਬਾਅਦ ਅੱਜ ਪੰਜਵਾਂ ਤੇ ਆਖਰੀ ਮੈਚ ਖੇਡਿਆ ਜਾਵੇਗਾ। ਦਿੱਲੀ ਵਿੱਚ ਹੁਣ ਤੱਕ 30 ਵਨਡੇ ਮੁਕਬਾਲੇ ਖੇਡੇ ਗਏ ਹਨ, ਜਿਨ੍ਹਾਂ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 15 ਅਤੇ ਬਾਅਦ ਵਿੱਚ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 14 ਮੈਚ ਜਿੱਤੇ ਹਨ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਸ਼੍ਰੀਲੰਕਾ: ਪਥੁਮ ਨਿਸਾਂਕਾ, ਕੁਸਲ ਮੈਂਡਿਸ(ਕਪਤਾਨ), ਦਿਮੁਥ ਕਰੁਣਾਰਤਨੇ, ਸਦੀਰਾ ਸਮਰਵਿਕ੍ਰਮਾ, ਚੈਰਿਥ ਅਸਲਾਂਕਾ, ਐਂਜਲੋ ਮੈਥਿਊਜ, ਦੁਸ਼ਾਨ ਹੇਮੰਥਾ, ਮਹੀਸ਼ ਤੀਕਸ਼ਣਾ, ਕਾਸੁਨ ਰਾਜਿਥਾ, ਦੁਸ਼ਮੰਥਾ ਚਮੀਰਾ ਤੇ ਦਿਲਸ਼ਾਨ ਮਦੁਸ਼ੰਕਾ।
ਬੰਗਲਾਦੇਸ਼: ਸ਼ਾਕਿਬ ਅਲ ਹਸਨ(ਕਪਤਾਨ), ਤੰਜਿਦ ਹਸਨ ਤਮੀਮ, ਲਿਟਨ ਦਾਸ, ਨਜਮੁਲ ਹੁਸੈਨ ਸ਼ਾਂਤੋ, ਮੁਸ਼ਫਿਕੁਰ ਰਹੀਮ(ਵਿਕਟਕੀਪਰ), ਮਹਿਮਦੁਲਾਹ ਰਿਯਾਦ, ਮੇਹਦੀ ਹਸਨ ਮਿਰਾਜ, ਤੌਹੀਦ ਹ੍ਰਿਦਾਯ, ਤਸਕੀਨ ਅਹਿਮਦ, ਸ਼ੋਰਿਫੁਲ ਇਸਲਾਮ ਤੇ ਮੁਸਤਫਿਜ਼ੁਰ ਰਹਿਮਾਨ।
ਵੀਡੀਓ ਲਈ ਕਲਿੱਕ ਕਰੋ : –