ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਭਾਰਤ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਲਈ 16 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਹ ਟੈਸਟ ਸੀਰੀਜ਼ ‘ਚ ਸਖਤ ਮੁਕਾਬਲਾ ਹੋ ਸਕਦਾ ਹੈ। ਇਸ ਟੀਮ ਵਿੱਚ ਜ਼ਿਆਦਾਤਰ ਓਹੀ ਖਿਡਾਰੀ ਹਨ, ਜਿਨ੍ਹਾਂ ਨੇ ਇਕ ਹਫਤਾ ਪਹਿਲਾਂ ਪਾਕਿਸਤਾਨ ‘ਤੇ ਇਤਿਹਾਸਕ ਸੀਰੀਜ਼ ਜਿੱਤ ਦਰਜ ਕੀਤੀ ਸੀ।
ਨਜ਼ਮੁਲ ਹੁਸੈਨ ਸ਼ਾਂਤੋ ਬੰਗਲਾਦੇਸ਼ ਕ੍ਰਿਕੇਟ ਬੋਰਡ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ, ਜਦੋਂ ਕਿ ਸੱਟ ਨਾਲ ਜੂਝ ਰਹੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਸ਼ੋਰਿਫੁਲ ਇਸਲਾਮ ਭਾਰਤ ਖਿਲਾਫ ਇਸ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਬੋਰਡ ਨੇ ਜ਼ਾਕਰ ਅਲੀ ਨੂੰ ਪਹਿਲੀ ਵਾਰ ਟੈਸਟ ਟੀਮ ਵਿੱਚ ਸ਼ਾਮਲ ਕੀਤਾ ਹੈ। ਸਲਾਮੀ ਬੱਲੇਬਾਜ਼ ਮਹਿਮਦੁਲ ਹਸਨ ਜੋਏ ਦੀ ਪਾਕਿਸਤਾਨ ਸੀਰੀਜ਼ ਤੋਂ ਬਾਹਰ ਹੋਣ ਤੋਂ ਬਾਅਦ ਟੈਸਟ ਟੀਮ ‘ਚ ਵਾਪਸੀ ਹੋਈ ਹੈ।
ਬੰਗਲਾਦੇਸ਼ ਦੇ ਸਭ ਤੋਂ ਤਜਰਬੇਕਾਰ ਤੇਜ਼ ਗੇਂਦਬਾਜ਼ਾਂ ‘ਚੋਂ ਇਕ ਖਾਲਿਦ ਆਮੇਦ ਦੀ ਵੀ ਟੀਮ ਵਿੱਚ ਵਾਪਸੀ ਹੋਈ ਹੈ। ਇਸ ਦੌਰਾਨ, ਜਾਕੇਰ ਅਲੀ ਅਨਿਕ ਨੇ ਬੰਗਲਾਦੇਸ਼ ਲਈ ਆਪਣਾ ਪਹਿਲਾ ਟੈਸਟ ਕਾਲ-ਅੱਪ ਕੀਤਾ ਹੈ। 26 ਸਾਲਾ ਵਿਕਟਕੀਪਰ-ਬੱਲੇਬਾਜ਼ ਟੈਸਟ ਟੀਮ ਵਿਚ ਇਕਲੌਤਾ ਅਨਕੈਪਡ ਖਿਡਾਰੀ ਹੈ। ਇਸ ਤੋਂ ਪਹਿਲਾਂ ਉਹ ਬੰਗਲਾਦੇਸ਼ ਟੀਮ ਲਈ 17 ਟੀ-20 ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਮੈਚ 19 ਸਤੰਬਰ ਤੋਂ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਚ ਲਈ ਬੰਗਲਾਦੇਸ਼ ਦੀ ਟੀਮ 15 ਅਗਸਤ ਨੂੰ ਚੇਨਈ ਪਹੁੰਚੇਗੀ। ਭਾਰਤੀ ਖਿਡਾਰੀਆਂ ਨੇ ਅੱਜ ਯਾਨੀ 12 ਸਤੰਬਰ ਨੂੰ ਚੇਨਈ ਵਿੱਚ ਰਿਪੋਰਟ ਕਰਨੀ ਹੈ। ਜਦਕਿ ਦੂਜਾ ਮੈਚ 27 ਸਤੰਬਰ ਤੋਂ ਕਾਨਪੁਰ ਦੇ ਗ੍ਰੀਨ ਪਾਰਕ ਸਟੇਡੀਅਮ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਣੀ ਹੈ।
ਇਹ ਵੀ ਪੜ੍ਹੋ : ਬਟਾਲਾ ‘ਚ ਦਿਨ-ਦਿਹਾੜੇ ਵਾ.ਰਦਾ.ਤ, ਸਕੂਲ ਨੇੜੇ ਹੋਈ ਫਾ.ਇਰਿੰ.ਗ, ਇੱਕ ਨੌਜਵਾਨ ਗੰਭੀਰ ਜ਼ਖਮੀ
ਬੰਗਲਾਦੇਸ਼ ਦੀ ਟੀਮ ਇਸ ਤਰ੍ਹਾਂ ਹੈ:
ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ),ਮਹਿਮੂਦੁਲ ਹਸਨ ਜੋਏ, ਜ਼ਾਕਿਰ ਹਸਨ, ਸ਼ਾਦਮਾਨ ਇਸਲਾਮ, ਮੋਮਿਨੁਲ ਹੱਕ, ਮੁਸ਼ਫਿਕੁਰ ਰਹੀਮ, ਸ਼ਾਕਿਬ ਅਲ ਹਸਨ, ਲਿਟਨ ਦਾਸ, ਮੇਹਦੀ ਹਸਨ ਮਿਰਾਜ, ਤੇਜੂਲ ਇਸਲਾਮ, ਨਈਮ ਹਸਨ, ਨਾਹਿਦ ਰਾਣਾ, ਹਸਨ ਮਹਿਮੂਦ, ਤਸਕੀਨ ਅਹਿਮਦ, ਸਈਅਦ ਖਾਲਿਦ ਅਹਿਮਦ, ਜ਼ਾਕਰ ਅਲੀ।
ਬੰਗਲਾਦੇਸ਼ ਟੈਸਟ ਸੀਰੀਜ਼ ਦੇ ਪਹਿਲੇ ਟੈਸਟ ਲਈ ਭਾਰਤੀ ਟੀਮ:
ਰੋਹਿਤ ਸ਼ਰਮਾ (ਕਪਤਾਨ), ਯਸ਼ਸਵੀ ਜੈਸਵਾਲ, ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐੱਲ ਰਾਹੁਲ, ਸਰਫਰਾਜ਼ ਖਾਨ, ਰਿਸ਼ਭ ਪੰਤ (ਵਿਕੇਟ), ਧਰੁਵ ਜੁਰੇਲ (ਵਿਕੇਟ), ਆਰ ਅਸ਼ਵਿਨ, ਆਰ ਜਡੇਜਾ, ਅਕਸ਼ਰ ਪਟੇਲ, ਕੁਲਦੀਪ ਯਾਦਵ, ਮੁਹੰਮਦ ਸਿਰਾਜ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਯਸ਼ ਦਿਆਲ।
ਵੀਡੀਓ ਲਈ ਕਲਿੱਕ ਕਰੋ -: