ਨਿਊਜ਼ੀਲੈਂਡ ਦੇ ਧਾਕੜ ਬੱਲੇਬਾਜ਼ ਕਾਲਿਨ ਮੁਨਰੋ ਨੇ ਟੀ-20 ਵਰਲਡ ਕੱਪ ਤੋਂ ਪਹਿਲਾਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮੁਨਰੋ ਨੂੰ ਪਿਛਲੇ ਚਾਰ ਸਾਲ ਤੋਂ ਕੀਵੀ ਟੀਮ ਲਈ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਉਨ੍ਹਾਂ ਨੇ ਨਿਊਜ਼ੀਲੈਂਡ ਲਈ ਆਪਣਾ ਆਖਰੀ ਮੈਚ 2020 ਵਿਚ ਭਾਰਤ ਖਿਲਾਫ ਖੇਡਿਆ ਸੀ। ਉਨ੍ਹਾਂ ਨੂੰ ਆਗਾਮੀ ਟੀ-20 ਵਰਲਡ ਕੱਪ ਲਈ ਨਿਊਜ਼ੀਲੈਂਡ ਦੇ ਸਕਵਾਡ ਲਈ ਨਹੀਂ ਚੁਣਿਆ ਗਿਆ ਹੈ ਜਿਸ ਵਜ੍ਹਾ ਤੋਂ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ।
37 ਸਾਲ ਦੇ ਮੁਨਰੋ ਨਿਊਜ਼ੀਲੈਂਡ ਦੇ ਲਿਮਟਿਡ ਓਵਰ ਸਪੈਸ਼ਲਿਸਟ ਬੱਲੇਬਾਜ਼ ਮੰਨੇ ਜਾਂਦੇ ਸਨ। ਉਨ੍ਹਾਂ ਨੇ ਨਿਊਜ਼ੀਲੈਂਡ ਲਈ 65 ਟੀ-20 ਅਤੇ 57 ਵਨਡੇ ਮੁਕਾਬਲੇ ਖੇਡੇ ਹਨ ਜਿਸ ਵਿਚ ਉਨ੍ਹਾਂ ਨੇ ਲਗਭਗ 3000 ਦੌੜਾਂ ਬਣਾਈਆਂ। ਉਹ ਟੀ-20 ਕ੍ਰਿਕਟ ਵਿਚ ਨਿਊਜ਼ੀਲੈਂਡ ਲਈ 3 ਸੈਂਕੜੇ ਲਗਾਉਣ ਵਾਲੇ ਇਕੋ ਇਕ ਬੱਲੇਬਾਜ਼ ਹਨ।
ਇਸ ਬੱਲੇਬਾਜ਼ ਨੇ ਨਿਊਜ਼ੀਲੈਂਡ ਲਈ ਡੈਬਿਊ ਦਸੰਬਰ 2012 ਵਿਚ T20I ਮੈਚ ਖੇਡ ਕੇ ਕੀਤਾ ਸੀ। ਇਸ ਨਾਲ ਅਗਲੇ ਮਹੀਨੇ ਉਨ੍ਹਾਂ ਨੇ ਵਨਡੇ ਵਿਚ ਵੀ ਆਪਣਾ ਪਹਿਲਾ ਮੈਚ ਖੇਡਿਆ। ਮੁਨਰੋ ਵ੍ਹਾਈਟ ਬਾਲ ਸਪੈਸ਼ਲਿਸਟ ਸਨ ਤਾਂ ਉਨ੍ਹਾਂ ਨੇ ਨਿਊਜ਼ੀਲੈਂਡ ਲਈ ਇਕੋ-ਇਕ ਟੈਸਟ 2013 ਵਿਚ ਖੇਡਣ ਦਾ ਮੌਕਾ ਮਿਲਿਆ। ਸਾਊਥ ਅਫਰੀਕਾ ਖਿਲਾਫ ਇਸ ਇਕੋ ਇਕ ਟੈਸਟ ਦੀ ਪਹਿਲੀ ਪਾਰੀ ਵਿਚ ਉਹ ਗੋਲਡਨ ਡਕ ‘ਤੇ ਆਊਟ ਹੋਏ, ਨਾਲ ਹੀ ਦੂਜੀ ਪਾਰੀ ਵਿਚ ਉਨ੍ਹਾਂ ਨੇ 15 ਦੌੜਾਂ ਬਣਾਈਆਂ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਪੁੱਤ ਵੱਲੋਂ ਮਾਂ ਦਾ ਬੇ.ਰਹਿ.ਮੀ ਨਾਲ ਕ.ਤ.ਲ, ਬਿਨਾਂ ਪੁੱਛੇ ਘਰ ‘ਚ ਇਨਵਰਟਰ ਲਗਾਉਣ ਤੋਂ ਸੀ ਨਾਰਾਜ਼
ਕਾਲਿਨ ਮੁਨਰੋ ਟੀ-20 ਵਰਲਡ ਕੱਪ 2014 ਤੇ 2016 ਵਿਚ ਨਿਊਜ਼ੀਲੈਂਡ ਦੇ ਸਕਵਾਡ ਦਾ ਹਿੱਸਾ ਸਨ। ਦੂਜੇ ਪਾਸੇ 2019 ਵਿਚ ਵਰਲਡ ਕੱਪ ਵਿਚ ਜਦੋਂ ਕੀਵੀ ਟੀਮ ਉਪ-ਜੇਤੂ ਰਹੀ, ਮੁਨਰੋ ਉਸ ਟੀਮ ਦਾ ਹਿੱਸਾ ਵੀ ਰਹੇ ਸਨ। ਮੁਨਰੋ ਨੇ ਸੰਨਿਆਸ ਦਾ ਐਲਾਨ ਕਰਦੇ ਹੋਏ ਖੁਲਾਸਾ ਕੀਤਾ ਕਿ 2024 ਟੀ-20 ਵਿਸ਼ਵ ਕੱਪ ਟੀਮ ਵਿਚ ਜਗ੍ਹਾ ਪਾਉਣ ਵਿਚ ਅਸਫਲ ਰਹਿਣ ਦੇ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: