ਭਾਰਤੀ ਮਹਿਲਾ ਕ੍ਰਿਕਟ ਟੀਮ ਇਕ ਵਾਰ ਫਿਰ ਏਸ਼ੀਆ ਕੱਪ ਵਿੱਚ ਆਪਣਾ ਦਬਦਬਾ ਕਾਇਮ ਰੱਖਣ ਲਈ ਉਤਰੇਗੀ। ਬੀਸੀਸੀਆਈ ਨੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਸ਼੍ਰੀਲੰਕਾ ਵਿੱਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤ ਨੇ ਇਹ ਖਿਤਾਬ 7 ਵਾਰ ਜਿੱਤਿਆ ਹੈ । ਟੀਮ ਇੰਡੀਆ ਦੀ ਨਜ਼ਰ 8ਵੀਂ ਵਾਰ ਇਸ ਖਿਤਾਬ ਨੂੰ ਜਿੱਤਣ ‘ਤੇ ਹੋਵੇਗੀ।

BCCI announces squad for Women’s Asia Cup
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ । ਕਪਤਾਨੀ ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਦੇ ਹੱਥ ਹੋਵੇਗੀ। ਵਿਸਫੋਟਕ ਬੱਲੇਬਾਜ਼ ਹਰਮਨਪ੍ਰੀਤ ਫਿਲਹਾਲ ਚੇੱਨਈ ‘ਚ ਦੱਖਣੀ ਅਫਰੀਕਾ ਖਿਲਾਫ ਚੱਲ ਰਹੀ ਟੀ-20 ਸੀਰੀਜ਼ ਵਿੱਚ ਖੇਡ ਰਹੀ ਹੈ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ਵਿੱਚ ਸ਼ਾਨਦਾਰ ਫਾਰਮ ਵਿੱਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮੁੱਖ ਟੀਮ ਦੇ 15 ਖਿਡਾਰੀਆਂ ਤੋਂ ਇਲਾਵਾ ਸ਼ਵੇਤਾ ਸਹਿਰਾਵਤ, ਸਾਈਕਾ ਈਸ਼ਾਕ, ਤਨੁਜਾ ਕੰਵਰ ਅਤੇ ਮੇਘਨਾ ਸਿੰਘ ਨੂੰ ਰਿਜ਼ਰਵ ਖਿਡਾਰੀਆਂ ਦੇ ਤੌਰ ‘ਤੇ ਸ਼ਾਮਲ ਕੀਤਾ ਗਿਆ ਹੈ। ਭਾਰਤ ਨੂੰ ਟੂਰਨਾਮੈਂਟ ਦੇ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਜਿਸ ਵਿੱਚ ਪਾਕਿਸਤਾਨ (19 ਜੁਲਾਈ), ਸੰਯੁਕਤ ਅਰਬ ਅਮੀਰਾਤ (21 ਜੁਲਾਈ) ਅਤੇ ਨੇਪਾਲ (23 ਜੁਲਾਈ) ਸ਼ਾਮਿਲ ਹੈ।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਵਧਾਇਆ ਮਾਣ, ਗੁਰਕਮਲਦੀਪ ਸਿੰਘ ਨੇ ਪਾਵਰਲਿਫਟਿੰਗ ਚ ਜਿੱਤਿਆ ਸੋਨ ਤਗਮਾ
ਮਹਿਲਾ ਏਸ਼ੀਆ ਕੱਪ ਦੀ ਸ਼ੁਰੂਆਤ ਸਾਲ 2004 ਵਿੱਚ ਹੋਈ ਸੀ। 2008 ਤੱਕ ਇਹ ਵਨਡੇ ਫਾਰਮੈਟ ਵਿੱਚ ਖੇਡਿਆ ਜਾਂਦਾ ਸੀ। 2012 ਤੋਂ ਇਹ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਣ ਲੱਗਾ। ਭਾਰਤੀ ਟੀਮ ਨੇ ਹੁਣ ਤੱਕ ਖੇਡੇ ਗਏ ਕੁੱਲ 8 ਵਿੱਚੋਂ 7 ਵਾਰ ਇਸ ਖਿਤਾਬ ‘ਤੇ ਕਬਜ਼ਾ ਕੀਤਾ ਹੈ। ਭਾਰਤੀ ਟੀਮ ਨੇ 2004 ਤੋਂ 2016 ਤੱਕ ਲਗਾਤਾਰ ਛੇ ਵਾਰ ਇਸ ਨੂੰ ਜਿੱਤਿਆ। 2018 ਵਿੱਚ ਬੰਗਲਾਦੇਸ਼ ਨੇ ਇਸਨੂੰ ਹਾਸਿਲ ਕੀਤਾ ਅਤੇ ਭਾਰਤ ਦੀ ਜਿੱਤ ਮੁਹਿੰਮ ਨੂੰ ਜਾਰੀ ਰੱਖਿਆ । 2022 ਵਿੱਚ ਭਾਰਤੀ ਟੀਮ ਨੇ ਮਹਿਲਾ ਏਸ਼ੀਆ ਕੱਪ ‘ਤੇ ਮੁੜ ਕਬਜ਼ਾ ਕੀਤਾ ਅਤੇ ਆਪਣਾ ਦਬਦਬਾ ਕਾਇਮ ਕੀਤਾ।
BCCI announces squad for Women’s Asia Cup
ਦੱਸ ਦੇਈਏ ਕਿ ਏਸ਼ੀਆ ਕੱਪ ਲਈ ਭਾਰਤੀ ਟੀਮ ਵਿੱਚ ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਉਮਾ ਛੇਤਰੀ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਸਜਨਾ ਸਜੀਵਨ ਨੂੰ ਸ਼ਾਮਿਲ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























