ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਅਸੀਂ ਰੋਹਿਤ ਦੀ ਕਪਤਾਨੀ ਵਿੱਚ 2025 ਵਿੱਚ ਚੈਂਪੀਅਨਸ ਟਰਾਫੀ ਅਤੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਜਿੱਤਾਂਗੇ। ਸ਼ਾਹ ਨੇ ਇੱਕ ਵੀਡੀਓ ਜਾਰੀ ਕਰਕੇ ਟੀਮ ਇੰਡੀਆ ਨੂੰ ਟੀ-20 ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਰਾਜਕੋਟ ਵਿੱਚ ਕਿਹਾ ਸੀ ਕਿ ਜੂਨ 2024 ਵਿੱਚ ਅਸੀਂ ਦਿਲ ਜਿੱਤਾਂਗੇ, ਕੱਪ ਜਿੱਤਾਂਗੇ ਅਤੇ ਭਾਰਤ ਦਾ ਝੰਡਾ ਵੀ ਲਹਿਰਾਵਾਂਗੇ ਅਤੇ ਸਾਡੇ ਕਪਤਾਨ ਨੇ ਝੰਡਾ ਲਹਿਰਾਇਆ।
ਇਸ ਜਿੱਤ ਵਿੱਚ ਆਖਰੀ ਪੰਜ ਓਵਰਾਂ ਦਾ ਬਹੁਤ ਵੱਡਾ ਯੋਗਦਾਨ ਸੀ । ਮੈਂ ਇਸ ਯੋਗਦਾਨ ਲਈ ਸੂਰਿਆਕੁਮਾਰ ਯਾਦਵ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪੰਡਯਾ ਦਾ ਧੰਨਵਾਦ ਕਰਨਾ ਚਾਹਾਂਗਾ। ਇਸ ਜਿੱਤ ਤੋਂ ਬਾਅਦ ਅਗਲਾ ਸਟਾਪ WTC ਫਾਈਨਲ ਅਤੇ ਚੈਂਪੀਅਨਸ ਟਰਾਫੀ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਅਸੀਂ ਇਨ੍ਹਾਂ ਦੋਵਾਂ ਟੂਰਨਾਮੈਂਟਾਂ ਵਿੱਚ ਚੈਂਪੀਅਨ ਬਣਾਂਗੇ।
ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਨੇ ਵਿਦੇਸ਼ ‘ਚ ਵਧਾਇਆ ਮਾਣ, ਗੁਰਕਮਲਦੀਪ ਸਿੰਘ ਨੇ ਪਾਵਰਲਿਫਟਿੰਗ ਚ ਜਿੱਤਿਆ ਸੋਨ ਤਗਮਾ
ਸ਼ਾਹ ਨੇ ਕਿਹਾ ਕਿ ਮੈਂ ਟੀ-20 ਵਿਸ਼ਵ ਕੱਪ ਦੀ ਜਿੱਤ ਕੋਚ ਰਾਹੁਲ ਦ੍ਰਾਵਿੜ, ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਰਵਿੰਦਰ ਜਡੇਜਾ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਪਿਛਲੇ ਇੱਕ ਸਾਲ ਵਿੱਚ ਇਹ ਸਾਡਾ ਤੀਜਾ ਫਾਈਨਲ ਸੀ। ਜੂਨ 2023 ਵਿੱਚ, ਅਸੀਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਹਾਰ ਗਏ ਸੀ। ਨਵੰਬਰ 2023 ਵਿੱਚ ਦਸ ਜਿੱਤਾਂ ਤੋਂ ਬਾਅਦ, ਅਸੀਂ ਦਿਲ ਜਿੱਤੇ, ਪਰ ਕੱਪ ਨਹੀਂ ਜਿੱਤ ਸਕੇ।
ਦੱਸ ਦੇਈਏ ਕਿ ਚੈਂਪੀਅਨਸ ਟਰਾਫੀ 2025 ਵਿੱਚ ਪਾਕਿਸਤਾਨ ਵਿੱਚ ਖੇਡੀ ਜਾਣੀ ਹੈ। ਚੈਂਪੀਅਨਸ ਟਰਾਫੀ ਦਾ ਪਹਿਲਾ ਮੈਚ 19 ਫਰਵਰੀ 2025 ਨੂੰ ਖੇਡਿਆ ਜਾਵੇਗਾ। ਫਾਈਨਲ ਮੁਕਾਬਲਾ 9 ਮਾਰਚ ਨੂੰ ਹੋਵੇਗਾ। ਜਦੋਂ ਕਿ ਵਿਸ਼ਵ ਟੈਸਟ ਚੈਂਪੀਅਨਸ਼ਿਪ 2025 ਦਾ ਫਾਈਨਲ ਜੂਨ ਵਿੱਚ ਲੰਡਨ ਦੇ ਲਾਰਡਸ ਵਿੱਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: