ਵਰਲਡ ਕੱਪ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀਆਂ ਯੋਜਨਾਵਾਂ ਵਿਚ ਲਗਾਤਾਰ ਬਦਲਾਅ ਹੋ ਰਹੇ ਹਨ ਤੇ ਇਸ ਨੂੰ ਲੈ ਕੇ ਬੋਰਡ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੇ ਵਰਲਡ ਕੱਪ ਦੇ ਸ਼ੈਡਿਊਲ ਵਿਚ ਬਦਲਾਅ ਕੀਤਾ ਗਿਆ। ਇਸ ਦੇ ਬਾਅਦ ਟਿਕਟਾਂਦੀ ਵਿਕਰੀ ਨੂੰ ਲੈ ਕੇ ਸਵਾਲ ਉਛੇ। ਹੁਣ ਵਰਲਡ ਕੱਪ ਦੀ ਓਪਨਿੰਗ ਸੈਰੇਮਨੀ ਨੂੰ ਲੈ ਕੇ ਸਵਾਲ ਉਠਣਲੱਗੇ ਨ। ਪਹਿਲਾਂ 4 ਅਕਤੂਬਰ ਨੂੰ ਵਰਲਡ ਕੱਪ ਤੋਂ ਇਕ ਦਿਨ ਪਹਿਲਾਂ ਓਪਨਿੰਗ ਸੈਰੇਮਨੀ ਹੋਣੀ ਸੀ ਪਰ ਹੁਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਰਿਪੋਰਟ ਮੁਤਾਬਕ ਬੀਸੀਸੀਆਈ 4 ਅਕਤੂਬਰ ਨੂੰ ਸਿਰਫ ਕਪਤਾਨਾਂ ਦੀ ਮੀਟਿੰਗ ਆਯੋਜਿਤ ਕਰੇਗਾ।ਇਸ ਦੇ ਬਾਅਦ ਲੇਜਰ ਸ਼ੋਅ ਹੋਵੇਗਾ। ਹਾਲਾਂਕਿ ਪੂਰੀ ਓਪਨਿੰਗ ਸੈਰੇਮਨੀ ਨਹੀਂ ਹੋਵੇਗੀ। 19 ਨਵੰਬਰ ਨੂੰ ਵਰਲਡ ਕੱਪ ਦੀ ਕਲੋਜ਼ਿੰਗ ਸੈਰੇਮਨੀ ਹੋ ਸਕਦੀ ਹੈ ਜਾਂ 14 ਅਕਤੂਬਰ ਨੂੰ ਭਾਰਤ ਤੇ ਪਾਕਿਸਤਾਨ ਦੇ ਮੈਚ ਤੋਂ ਪਹਿਲਾਂ ਵੱਡੀ ਸੈਰੇਮਨੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਬੈਂਕਾਕ ਦੇ ਸ਼ਾਪਿੰਗ ਮਾਲ ‘ਚ 14 ਸਾਲਾ ਲੜਕੇ ਨੇ ਕੀਤੀ ਫਾਇ.ਰਿੰਗ, 4 ਲੋਕਾਂ ਦੀ ਮੌ.ਤ, ਕਈ ਜ਼ਖਮੀ
ਬੀਸੀਸੀਆਈ ਦੇ ਇਸ ਅਪਡੇਟ ਨੂੰ ਦੇਖਦੇ ਹੋਏ ਫੈਨਸ ਕਾਫੀ ਨਾਰਾਜ਼ ਹਨ ਤੇ ਉਹ ਇਸ ਨੂੰ ਮੈਨੇਜਮੈਂਟ ਵਿਚ ਕਮੀ ਦੱਸ ਰਹੇ ਹਨ। ਹਾਲਾਂਕਿ ਓਪਨਿੰਗ ਸੈਰੇਮਨੀ ਦਾ ਪ੍ਰੋਗਰਾਮ ਹੋਵੇਗਾ ਜਾਂ ਨਹੀਂ ਇਸ ‘ਤੇ ਬੀਸੀਸੀਆਈ ਵੱਲੋਂ ਅਧਿਕਾਰਕ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ। ਉਂਝ ਹੁਣ ਤੱਕ ਵਰਲਡ ਕੱਪ ਆਯੋਜਨਾਂ ਵਿਚ ਓਪਨਿੰਗ ਸੈਰੇਮਨੀ ਵਰਗੇ ਵੱਡੇ ਪ੍ਰੋਗਰਾਮ ਆਯੋਜਿਤ ਹੁੰਦੇ ਰਹੇ ਹਨ।