ਭਾਰਤੀ ਮੁੱਕੇਬਾਜ਼ੀ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ। ਅਮਿਤ ਪੰਘਾਲ ਨੇ ਵਿਸ਼ਵ ਕੁਆਲੀਫਿਕੇਸ਼ਨ ਬਾਕਸਿੰਗ ਟੂਰਨਾਮੈਂਟ ‘ਚ ਆਪਣਾ ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ ‘ਚ ਜਗ੍ਹਾ ਬਣਾ ਕੇ ਅਮਿਤ ਪੰਘਾਲ ਨੇ ਪੈਰਿਸ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ। ਪੰਘਾਲ ਨੇ ਦੂਜੀ ਵਾਰ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।
ਪੰਘਾਲ ਦਾ ਸਾਹਮਣਾ ਵਿਸ਼ਵ ਕੁਆਲੀਫਿਕੇਸ਼ਨ ਮੁੱਕੇਬਾਜ਼ੀ ਟੂਰਨਾਮੈਂਟ ਦੇ 51 ਕਿਲੋ ਭਾਰ ਵਰਗ ਦੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਚੁਆਂਗ ਲਿਊ ਨਾਲ ਸੀ। ਜਿਸ ਵਿੱਚ ਪੰਘਾਲ ਨੇ ਚੁਆਂਗ ਲਿਊ ਨੂੰ 5-0 ਨਾਲ ਹਰਾ ਕੇ ਆਪਣੀ ਓਲੰਪਿਕ ਟਿਕਟ ਪੱਕੀ ਕਰ ਲਈ ਹੈ। ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਅਮਿਤ ਪੰਘਾਲ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਪੰਘਾਲ ਪੈਰਿਸ ਓਲੰਪਿਕ ‘ਚ ਆਪਣੀ ਜਗ੍ਹਾ ਪੱਕੀ ਕਰਨ ਵਾਲਾ 5ਵਾਂ ਭਾਰਤੀ ਮੁੱਕੇਬਾਜ਼ ਬਣ ਗਿਆ ਹੈ।
ਇਹ ਵੀ ਪੜ੍ਹੋ : ਵੋਟਿੰਗ ਖਤਮ ਹੁੰਦੇ ਹੀ PM ਮੋਦੀ ਐਕਸ਼ਨ ‘ਚ, ਹੀਟਵੇਵ ਤੇ ਹੜ੍ਹ ਦੀ ਸਥਿਤੀ ‘ਤੇ ਕੀਤੀ ਮੀਟਿੰਗ
ਪੰਘਾਲ ਤੋਂ ਪਹਿਲਾਂ ਨਿਸ਼ਾਂਤ ਦੇਵ (71 ਕਿਲੋ), ਨਿਖਤ ਜ਼ਰੀਨ (50 ਕਿਲੋ), ਪ੍ਰੀਤੀ ਪਵਾਰ (54 ਕਿਲੋ) ਅਤੇ ਲਵਲੀਨਾ ਬੋਰਗੋਹੇਨ (75 ਕਿਲੋ) ਪਹਿਲਾਂ ਹੀ ਓਪਨ ਦੀਆਂ ਟਿਕਟਾਂ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈ ਖਿਡਾਰੀ ਅਜੇ ਵੀ ਓਲੰਪਿਕ ਲਈ ਕੁਆਲੀਫਾਈ ਕਰਨ ਦੀ ਦੌੜ ਵਿੱਚ ਹਨ। ਪੰਘਾਲ ਕੋਲ ਓਲੰਪਿਕ ਵਿੱਚ ਥਾਂ ਬਣਾਉਣ ਦਾ ਇੱਕ ਹੀ ਮੌਕਾ ਸੀ। ਪੰਘਾਲ ਨੇ ਇਸ ਦਾ ਖੂਬ ਫਾਇਦਾ ਉਠਾਇਆ ਹੈ।
ਵੀਡੀਓ ਲਈ ਕਲਿੱਕ ਕਰੋ -: