ਟੀ-20 ਵਿਸ਼ਵ ਕੱਪ ਵਿੱਚ ਅੱਜ ਕੈਨੇਡਾ ਤੇ ਆਇਰਲੈਂਡ ਦੇ ਵਿਚਾਲੇ ਮੁਕਾਬਲਾ ਖੇਡਿਆ ਜਾਣਾ ਹੈ। ਇਹ ਮੁਕਾਬਲਾ ਨਿਊਯਾਰਕ ਦੇ ਨਾਸਾਊ ਕਾਊਂਟੀ ਸਟੇਡੀਅਮ ਵਿੱਚ ਰਾਤ 8 ਵਜੇ ਤੋਂ ਖੇਡਿਆ ਜਾਵੇਗਾ। ਦੋਹਾਂ ਟੀਮਾਂ ਦੇ ਲਈ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਦੇ ਨਤੀਜੇ ਉਨ੍ਹਾਂ ਦੇ ਪੱਖ ਵਿੱਚ ਨਹੀਂ ਆਇਆ। ਪਹਿਲੀ ਵਾਰ ਵਿਸ਼ਵ ਕੱਪ ਖੇਡ ਰਹੀ ਕੈਨੇਡਾ ਦੀ ਟੀਮ ਨੂੰ ਅਮਰੀਕਾ ਦੇ ਖਿਲਾਫ਼ ਪਹਿਲੇ ਮੈਚ ਵਿੱਚ ਹਾਰ ਮਿਲੀ। ਉੱਥੇ ਹੀ ਆਇਰਲੈਂਡ ਨੂੰ ਭਾਰਤ ਦੇ ਖਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਟੀ-20 ਕ੍ਰਿਕਟ ਵਿੱਚ ਦੋਹਾਂ ਟੀਮਾਂ ਦਾ ਰਿਕਾਰਡ ਬਰਾਬਰ ਹੈ। ਹੁਣ ਤੱਕ ਦੋਨੋਂ ਟੀਮਾਂ ਨੇ 4 ਮੈਚ ਖੇਡੇ ਹਨ। ਜਿਸ ਵਿੱਚੋਂ 2 ਮੀਚ ਆਇਰਲੈਂਡ ਨੇ ਜਿੱਤੇ ਤੇ 2 ਵਿੱਚ ਕੈਨੇਡਾ ਨੂੰ ਜਿੱਤ ਮਿਲੀ। ਦੋਹਾਂ ਵਿਚਾਲੇ ਆਖਰੀ ਮੁਕਾਬਲਾ ਸਾਲ 2019 ਵਿੱਚ ਟੀ-20 ਵਿਸ਼ਵ ਕੱਪ ਕੁਆਲੀਫਾਇਰ ਵਿੱਚ ਖੇਡਿਆ ਗਿਆ ਸੀ। ਇੱਥੇ ਕੈਨੇਡਾ ਨੇ ਪਹਿਲੀ ਪਾਰੀ ਵਿੱਚ 5 ਵਿਕਟਾਂ ਗੁਆ ਕੇ 156 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਆਇਰਲੈਂਡ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 146 ਦੌੜਾਂ ਹੀ ਬਣਾ ਸਕਿਆ ਸੀ ਤੇ ਕੈਨੇਡਾ ਨੂੰ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ: ਪੰਜਾਬੀ ਵਪਾਰੀ ਨੇ ਕੰਗਨਾ ਰਣੌਤ ਦੇ ਥੱ/ਪੜ ਜੜਨ ਵਾਲੀ CISF ਮੁਲਾਜ਼ਮ ਲਈ ਕੀਤਾ ਵੱਡਾ ਐਲਾਨ
ਕੈਨੇਡਾ ਦੇ ਆਰੋਨ ਜਾਨਸਨ ਪਿਛਲੇ 12 ਮਹੀਨਿਆਂ ਵਿੱਚ ਟੀਮ ਦੇ ਟਾਪ ਸਕੋਰਰ ਹਨ। ਉਨ੍ਹਾਂ ਨੇ ਪਿਛਲੇ 10 ਮੁਕਾਬਲਿਆਂ ਵਿੱਚ 334 ਦੌੜਾਂ ਬਣਾਈਆਂ ਹਨ, ਜਿਸ ਵਿੱਚ ਇੱਕ ਸੈਂਕੜਾ ਵੀ ਸ਼ਾਮਿਲ ਹੈ। ਆਇਰਲੈਂਡ ਦੇ ਬੱਲੇਬਾਜ਼ ਐਂਡੀ ਬਲਬਰਨੀ ਤੇ ਗੇਂਦਬਾਜ਼ ਮਾਰਕ ਅਡਾਇਰ ਨੇ ਪਿਛਲੇ 2 ਮਹੀਨਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਂਡ੍ਰਿਊ ਬਾਲਬਰਨੀ ਨੇ 19 ਮੈਚਾਂ ਵਿੱਚ 518 ਦੌੜਾਂ ਬਣਾਈਆਂ ਹਨ। ਇਸ ਮੁਕਾਬਲੇ ਲਈ ਜੇਕਰ ਪਿਚ ਦੀ ਗੱਲ ਕੀਤੀ ਜਾਵੇ ਤਾਂ ਭਾਰਤ-ਆਇਰਲੈਂਡ ਮੈਚ ਦੇ ਦੌਰਾਨ ਵੀ ਡ੍ਰਾਪ-ਇਨ ਪਿਚਾਂ ਵਿੱਚ ਉਛਾਲ ਦੇਖਿਆ ਗਿਆ। ਇਸ ਨੂੰ ਲੈ ਕੇ ICC ਪਿਚ ਦੀ ਮੁਰੰਮਤ ਵਿੱਚ ਲੱਗੀ ਹੈ। ਇੱਥੇ ਹੋਏ ਪਿੱਛੇ 2 ਮੈਚਾਂ ਵਿੱਚ 100 ਦੌੜਾਂ ਦਾ ਸਕੋਰ ਵੀ ਨਹੀਂ ਬਣ ਸਕਿਆ ਹੈ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਆਇਰਲੈਂਡ: ਪਾਲ ਸਟਰਲਿੰਗ(ਕਪਤਾਨ), ਐਂਡੀ ਬਾਲਬਰਨੀ, ਲੋਕਰਨ ਟਕਰ (ਵਿਕਟਕੀਪਰ), ਹੈਰੀ ਟੇਕਟਰ, ਕਰਟਿਸ ਕੈਂਫਰ, ਗੈਰੇਥ ਡੇਲੇਨੀ, ਮਾਰਕ ਅਡਾਇਰ, ਬੈਰੀ ਮੈਕਾਰਥੀ, ਜੋਸ਼ੁਆ ਲਿਟਿਲ ਤੇ ਬੇਨ ਵ੍ਹਾਈਟ।
ਕੈਨੇਡਾ: ਸਾਦ ਬਿਨ ਜਫਰ (ਕਪਤਾਨ), ਆਰੋਨ ਜਾਨਸਨ, ਨਵਨੀਤ ਧਾਲੀਵਾਲ, ਪਰਗਟ ਸਿੰਘ, ਨਿਕੋਲਸ ਕਿਰਟਨ, ਸ਼੍ਰੇਅਸ ਮੋਵਾ (ਵਿਕਟਕੀਪਰ), ਦਿਲਪ੍ਰੀਤ ਬਾਜਵਾ, ਨਿਖਿਲ ਦੱਤਾ, ਦਿਲੋਨ ਹੇਇਲੀਗਰ, ਕਲੀਮ ਸਨਾ ਤੇ ਜੇਰੇਮੀ ਗਾਰਡਨ।
ਵੀਡੀਓ ਲਈ ਕਲਿੱਕ ਕਰੋ -: