ਟੀਮ ਇੰਡੀਆ ਤੇ IPL ਵਿੱਚ ਰਾਜਸਥਾਨ ਰਾਇਲਜ਼ ਦੇ ਲਈ ਖੇਡ ਰਹੇ ਸਪਿਨਰ ਯੁਜਵਿੰਦਰ ਚਹਿਲ ਨੇ ਇਤਿਹਾਸ ਰਚ ਦਿੱਤਾ ਹੈ। ਵੀਰਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ਼ ਖੇਡੇ ਗਏ ਮੁਕਾਬਲੇ ਵਿੱਚ ਚਹਿਲ ਇੱਕ ਵਿਕਟ ਲੈਂਦਿਆਂ ਹੀ IPL ਦੇ ਨੰਬਰ-1 ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਵੈਸਟਇੰਡੀਜ਼ ਦੇ ਦਿਗੱਜ ਗੇਂਦਬਾਜ਼ ਡਵੇਨ ਬ੍ਰਾਵੋ ਦਾ ਰਿਕਾਰਡ ਤੋੜਿਆ। ਜਿਨ੍ਹਾਂ ਨੇ 161 ਮੈਚਾਂ ਵਿੱਚ 183 ਵਿਕਟਾਂ ਲਈਆਂ ਸਨ। ਚਹਿਲ ਇੱਕ ਵਿਕਟ ਲੈਂਦਿਆਂ ਹੀ 184 ਵਿਕਟਾਂ ਦੇ ਨਾਲ ਚੋਟੀ ਦੇ ਗੇਂਦਬਾਜ਼ ਬਣ ਗਏ। ਉਨ੍ਹਾਂ ਨੇ ਇਹ ਵਿਕਟਾਂ 143 ਮੈਚਾਂ ਵਿੱਚ ਲਈਆਂ।
IPL ਦੇ ਇਤਿਹਾਸ ਦੇ ਸ਼ਾਨਦਾਰ ਗੇਂਦਬਾਜ਼ਾਂ ਵਿੱਚੋਂ ਇੱਕ ਸਪਿਨ ਦੇ ਜਾਦੂਗਰ ਚਹਿਲ ਨੇ ਆਈਪੀਐੱਲ 2023 ਦੇ 56ਵੇਂ ਮੈਚ ਦੇ ਦੌਰਾਨ ਇਹ ਕਾਰਨਾਮਾ ਕੀਤਾ। ਚਹਿਲ ਨੇ ਇਸ ਤੋਂ ਪਹਿਲਾਂ ਸਨਰਾਈਜ਼ਰਸ ਹੈਦਰਾਬਾਦ ਦੇ ਖਿਲਾਫ਼ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਬ੍ਰਾਵੋ ਦੇ ਰਿਕਾਰਡ ਦੀ ਬਰਾਬਰੀ ਕੀਤੀ ਸੀ। ਕੋਲਕਾਤਾ ਦੇ ਖਿਲਾਫ਼ ਚੱਲ ਰਹੇ ਮੈਚ ਵਿੱਚ ਚਹਿਲ ਨੇ KKR ਦੇ ਕਪਤਾਨ ਨਿਤੀਸ਼ ਰਾਣਾ ਨੂੰ ਆਊਟ ਕਰ ਬ੍ਰਾਵੋ ਨੂੰ ਪਛਾੜ ਦਿੱਤਾ। ਚਹਿਲ ਨੇ 21.59 ਦੀ ਔਸਤ ਤੇ 7.66 ਦੀ ਇਕਾਨਮੀ ਨਾਲ ਇਹ ਵਿਕਟਾਂ ਲਈਆਂ ਹਨ।
ਇਹ ਵੀ ਪੜ੍ਹੋ: ‘ਆਪ’ ਸਰਕਾਰ ਅੱਜ ਕਰੇਗੀ ਵੱਡਾ ਐਲਾਨ, CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਚਹਿਲ ਨੇ ਨਾ ਸਿਰਫ਼ ਇਸ ਮੈਚ ਵਿੱਚ ਨੰਬਰ-1 ਦਾ ਤਾਜ਼ ਆਪਣੇ ਨਾਮ ਕੀਤਾ, ਬਲਕਿ ਸ਼ਾਨਦਾਰ ਗੇਂਦਬਾਜ਼ੀ ਕਰ ਮਹਿਫਲ ਲੁੱਟ ਲਈ। ਉਨ੍ਹਾਂ ਨੇ 4 ਓਵਰਾਂ ਵਿੱਚ ਮਹਿਜ਼ 24 ਦੌੜਾਂ ਦੇ ਕੇ 4 ਵਿਕਟਾਂ ਹਾਸਿਲ ਕੀਤੀਆਂ। ਰਾਹੁਲ ਬਣੇ ਵੈਂਕਟੇਸ਼ ਅਈਅਰ, ਨਿਤੀਸ਼ ਰਾਣਾ, ਰਿੰਕੂ ਸਿੰਘ ਤੇ ਸ਼ਾਰਦੁਲ ਠਾਕੁਰ ਦੀਆਂ ਵਿਕਟਾਂ ਹਾਸਿਲ ਕੀਤੀਆਂ। ਦੱਸ ਦੇਈਏ ਕਿ ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ KKR ਦੀ ਸ਼ੁਰੂਆਤ ਹੌਲੀ ਰਹੀ। ਪਾਵਰਪਲੇ ਵਿੱਚ ਹੀ ਉਸਦੀਆਂ 2 ਵਿਕਟਾਂ ਡਿੱਗ ਗਈਆਂ।
ਵੀਡੀਓ ਲਈ ਕਲਿੱਕ ਕਰੋ -: