ਚੈਪੀਅਨਜ਼ ਟਰਾਫੀ 2025 ਅੱਜ ਯਾਨੀ ਬੁੱਧਵਾਰ 19 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਪਾਕਿਸਤਾਨ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਕੁਝ ਮੈਚ ਦੁਬਈ ‘ਚ ਵੀ ਹੋਣੇ ਹਨ, ਜਿਸ ‘ਚ ਭਾਰਤੀ ਟੀਮ ਖੇਡਦੀ ਨਜ਼ਰ ਆਵੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਅੱਜ ਪਾਕਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਜਾਵੇਗਾ। ਮੈਚ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ ਅਤੇ ਟਾਸ- ਦੁਪਹਿਰ 2:00 ਵਜੇ ਹੋਵੇਗਾ ਮੈਚ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ।
ਪਾਕਿਸਤਾਨ ਡਿਫੈਂਡਿੰਗ ਚੈਂਪੀਅਨ ਹੈ। ਜਦੋਂ ਕਿ ਨਿਊਜ਼ੀਲੈਂਡ ਨੇ ਸਾਲ 2000 ਵਿੱਚ ਖਿਤਾਬ ਜਿੱਤਿਆ ਸੀ। ਪਾਕਿਸਤਾਨ ਟੂਰਨਾਮੈਂਟ ਦੇ ਇਤਿਹਾਸ ਵਿੱਚ ਹੁਣ ਤੱਕ ਨਿਊਜ਼ੀਲੈਂਡ ਨੂੰ ਹਰਾ ਨਹੀਂ ਸਕਿਆ ਹੈ। ਦੋਵੇਂ ਟੀਮਾਂ ਆਖਰੀ ਵਾਰ ਇਸ ਮਹੀਨੇ ਦੀ 14 ਤਰੀਕ ਨੂੰ ਇੱਕ ਵਨਡੇ ਮੈਚ ਵਿੱਚ ਇੱਕ ਦੂਜੇ ਦਾ ਸਾਹਮਣਾ ਹੋਈਆਂ ਸਨ। ਜਦੋਂ ਨਿਊਜ਼ੀਲੈਂਡ ਨੇ ਤਿਕੋਣੀ ਲੜੀ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਇਹ ਵੀ ਪੜ੍ਹੋ : ਗਿਆਨੇਸ਼ ਕੁਮਾਰ ਨੇ ਮੁੱਖ ਚੋਣ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ, 26 ਜਨਵਰੀ 2029 ਤੱਕ ਰਹੇਗਾ ਕਾਰਜਕਾਲ
ਪਾਕਿਸਤਾਨ ਚੈਂਪੀਅਨਸ ਟਰਾਫੀ ਦੀ ਮੇਜ਼ਬਾਨੀ ਕਰ ਰਿਹਾ ਹੈ ਪਰ ਟੀਮ ਇੰਡੀਆ ਆਪਣੇ ਸਾਰੇ ਲੀਗ ਮੈਚ ਦੁਬਈ ‘ਚ ਖੇਡੇਗੀ। ਸੈਮੀਫਾਈਨਲ ਮੈਚ ਵੀ ਦੁਬਈ ‘ਚ ਖੇਡਿਆ ਜਾਵੇਗਾ ਅਤੇ ਜੇਕਰ ਭਾਰਤ ਫਾਈਨਲ ‘ਚ ਪਹੁੰਚਦਾ ਹੈ ਤਾਂ ਫਾਈਨਲ ਵੀ ਦੁਬਈ ‘ਚ ਹੀ ਹੋਵੇਗਾ। ਉਥੇ ਹੀ ਜੇਕਰ ਪਾਕਿਸਤਾਨ ਤੋਂ ਇਲਾਵਾ ਇਸ ਟੂਰਨਾਮੈਂਟ ਦੇ ਕੁਝ ਮੈਚ ਦੁਬਈ ‘ਚ ਵੀ ਹੋਣੇ ਹਨ, ਜਿਸ ‘ਚ ਭਾਰਤੀ ਟੀਮ ਖੇਡਦੀ ਨਜ਼ਰ ਆਵੇਗੀ।
ਚੈਂਪੀਅਨਸ ਟਰਾਫੀ ਦੇ ਮੈਚ ਪਾਕਿਸਤਾਨ ਦੇ ਲਾਹੌਰ, ਕਰਾਚੀ ਅਤੇ ਰਾਵਲਪਿੰਡੀ ਵਿੱਚ ਖੇਡੇ ਜਾਣਗੇ। ਦੱਸ ਦੇਈਏ ਕਿ ਲਗਭਗ 3 ਦਹਾਕਿਆਂ ਬਾਅਦ ਆਈਸੀਸੀ ਟੂਰਨਾਮੈਂਟ ਪਾਕਿਸਤਾਨ ਵਿੱਚ ਵਾਪਸੀ ਕਰ ਰਿਹਾ ਹੈ। ਪਾਕਿਸਤਾਨ ਨੇ ਆਖਰੀ ਵਾਰ 1996 ਵਿੱਚ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਸੀ, ਜਦੋਂ ਪਾਕਿਸਤਾਨ ਨੇ ਭਾਰਤ ਅਤੇ ਸ਼੍ਰੀਲੰਕਾ ਦੇ ਨਾਲ ਇੱਕ ਰੋਜ਼ਾ ਵਿਸ਼ਵ ਕੱਪ ਦਾ ਆਯੋਜਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
