ਏਸੀਸੀ ਨੇ ਭਾਰਤ ਤੇ ਪਾਕਿਸਤਾਨ ਵਿਚ 10 ਸਤੰਬਰ ਨੂੰ ਹੋਣ ਵਾਲੇ ਏਸ਼ੀਆ ਕੱਪ ਦੇ ਮੁਕਾਬਲੇ ਲਈ ਨਿਯਮਾਂ ਵਿਚ ਬਦਲਾਅ ਕੀਤਾ ਹੈ। ਜੇਕਰ ਐਤਵਾਰ ਨੂੰ ਹੋਣ ਵਾਲੇ ਮੈਚ ਵਿਚ ਜੇਕਰ ਮੀਂਹ ਪੈ ਗਿਆ ਤਾਂ ਰਿਜ਼ਰਵ ਡੇ ‘ਤੇ ਮੁਾਬਲਾ ਹੋਵੇਗਾ। ਏਸ਼ੀਆ ਕੱਪ ਵਿਚ ਪਹਿਲਾਂ ਸਾਰੇ ਨਿਯਮਾਂ ਵਿਚ ਇਕ ਵੀ ਰਿਜ਼ਰਵ ਡੇ ਨਹੀਂ ਸੀ। ਦੋਵੇਂ ਟੀਮਾਂ ਵਿਚ ਹੋਣ ਵਾਲੇ ਮੈਚ ਲਈ ਇਸ ਨਿਯਮ ਨੂੰ ਅੱਜ ਏਸੀਸੀ ਨੇ ਜੋੜਿਆ ਹੈ।
ਏਸ਼ੀਆ ਕੱਪ ਦੇ ਮੌਜੂਦਾ ਐਡੀਸ਼ਨ ਵਿਚ ਭਾਰਤ ਤੇ ਪਾਕਿਸਤਾਨ ਵਿਚ ਦੂਜਾ ਮੁਕਾਬਲਾ ਐਤਵਾਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਦੇ ਵਿਚ 2 ਸਤੰਬਰ ਨੂੰ ਗਰੁੱਪ ਰਾਊਂਟ ਵਿਚ ਮੈਚ ਖੇਡਿਆ ਗਿਆ ਸੀ ਪਰ ਉਹ ਮੀਂਹ ਕਾਰਨ ਰੱਦ ਹੋ ਗਿਆ ਸੀ। ਦਿਲਚਸਪ ਗੱਲ ਇਹ ਹੈ ਕਿ ਭਾਰਤ ਪਾਕਿਸਤਾਨ ਮੈਚ ਸੁਪਰ-4 ਵਿਚ ਇਕੋ ਇਕ ਅਜਿਹਾ ਮੁਕਾਬਲਾ ਹੈ ਜਿਸ ਲਈ ਰਿਜਰਵ ਡੇ ਰੱਖਿਆ ਗਿਆ ਹੈ। ਸੁਪਰ-4 ਦੇ ਕਿਸੇ ਹੋਰ ਮੈਚ ਲਈ ਇਹ ਸਹੂਲਤ ਨਹੀਂ ਹੋਵੇਗੀ। ਇਸ ਤੋਂ ਇਲਾਵਾ 17 ਸਤੰਬਰ ਨੂੰ ਹੋਣ ਵਾਲੇ ਫਾਈਨਲ ਲਈ ਇਕ ਰਿਜਰਵ ਡੇ ਹੈ।
ਇਹ ਵੀ ਪੜ੍ਹੋ : AGTF ਦੀ ਵੱਡੀ ਕਾਰਵਾਈ, ਗੈਂਗ.ਸਟਰ ਹਰਵਿੰਦਰ ਰਿੰਦਾ ਦੇ ਸਾਥੀ ਸਣੇ 3 ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ
ਭਾਰਤ ਦੇ ਪਾਕਿਸਤਾਨ ਵਿਚ ਇਹ ਮੁਕਾਬਲਾ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਸਥਿਤ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਕੋਲੰਬੋ ਵਿਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਥੋਂ ਤੱਕ ਕਿ ਉਸ ਨਾਲ ਮੈਚਾਂ ਦੀ ਮੇਜ਼ਬਾਨੀ ਵਾਪਸ ਲੈਣ ਦੀ ਗੱਲ ਹੋ ਰਹੀ ਸੀ। ਮੰਨਿਆ ਜਾ ਰਿਹਾ ਸੀ ਕਿ ਮੈਚਾਂ ਨੂੰ ਹੰਬਨਟੋਟਾ ਜਾਂ ਦਾਂਬੁਲਾ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਹੁਣ ਏਸ਼ੀਆ ਕੱਪ ਦੇ ਸਾਰੇ ਮੁਕਾਬਲੇ ਇਥੇ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: