ਬੰਗਲਾਦੇਸ਼ ਖਿਲਾਫ਼ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਵਿੱਚ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਚੇਤੇਸ਼ਵਰ ਪੁਜਾਰਾ ਇਸ ਮੈਚ ਦੀ ਪਹਿਲੀ ਪਾਰੀ ਵਿੱਚ ਵੱਡਾ ਸਕੋਰ ਬਣਾਉਣ ਵਿੱਚ ਨਾਕਾਮ ਰਹੇ, ਪਰ ਉਹ 24 ਦੌੜਾਂ ਦੀ ਪਾਰੀ ਖੇਡਣ ਦੇ ਬਾਅਦ ਵੀ ਦਿੱਗਜ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਹੋ ਗਏ ਹਨ। ਪੁਜਾਰਾ ਨੇ ਪਿਛਲੇ ਟੈਸਟ ਵਿੱਚ ਸੈਂਕੜੇ ਵਾਲੀ ਪਾਰੀ ਖੇਡੀ ਸੀ, ਜੋ 1443 ਦਿਨਾਂ ਬਾਅਦ ਉਨ੍ਹਾਂ ਦੇ ਬੱਲੇ ਤੋਂ ਨਿਕਲਿਆ ਪਹਿਲਾ ਸੈਂਕੜਾ ਸੀ। ਉੱਥੇ ਹੀ ਇਸ ਮੈਚ ਵਿੱਚ ਉਨ੍ਹਾਂ ਨੇ ਡਾਨ ਬ੍ਰੈਡਮੈਨ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਪੁਜਾਰਾ ਨੇ ਇਸ ਮੈਚ ਤੋਂ ਪਹਿਲਾਂ 97 ਟੈਸਟ ਮੈਚਾਂ ਵਿੱਚ 44.77 ਦੀ ਔਸਤ ਨਾਲ 6984 ਦੌੜਾਂ ਬਣਾਈਆਂ ਸਨ। ਇਸ ਸਮੈਚ ਵਿੱਚ ਉਨ੍ਹਾਂ ਨੇ 16 ਦੌੜਾਂ ਬਣਾਉਂਦੇ ਹੀ 7000 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਚੇਤੇਸ਼ਵਰ ਪੁਜਾਰਾ ਅਜਿਹਾ ਕਰਨ ਵਾਲੇ ਭਾਰਤ ਦੇ 8ਵੇਂ ਤੇ ਦੁਨੀਆ ਦੇ 55ਵੇਂ ਖਿਡਾਰੀ ਬਣੇ ਹਨ। ਉਨ੍ਹਾਂ ਨੇ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਡਾਨ ਬ੍ਰੈਡਮੈਨ ਵਰਗੇ ਦਿੱਗਜ ਖਿਡਾਰੀਆਂ ਨੂੰ ਪਿੱਛੇ ਛੱਡ ਦਿੱਤਾ ਹੈ। ਉਨ੍ਹਾਂ ਨੇ 52 ਟੈਸਟ ਮੈਚਾਂ ਵਿੱਚ 99.94 ਦੀ ਔਸਤ ਨਾਲ 6996 ਦੌੜਾਂ ਬਣਾਈਆਂ ਸਨ। ਉੱਥੇ ਹੀ ਪੁਜਾਰਾ ਨੇ 98ਵਾਂ ਟੈਸਟ ਖੇਡਦੇ ਹੋਏ 44.88 ਦੀ ਔਸਤ ਨਾਲ ਇਹ ਅੰਕੜਾ ਪਾਰ ਕੀਤਾ ਹੈ।
ਇਹ ਵੀ ਪੜ੍ਹੋ: ਪਹਾੜਾਂ ‘ਤੇ ਬਰਫਬਾਰੀ ਨਾਲ ਪੰਜਾਬ ‘ਚ ਵਧੀ ਠੰਡ, ਡਿੱਗਿਆ ਪਾਰਾ, ਗੁਰਦਾਸਪੁਰ ਰਿਹਾ ਸਭ ਤੋਂ ਠੰਡਾ
ਪੁਜਾਰਾ ਨੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੀ ਪਹਿਲੀ ਪਾਰੀ ਵਿੱਚ 90 ਦੌੜਾਂ ਤੇ ਦੂਜੀ ਪਾਰੀ ਵਿੱਚ ਨਾਬਾਦ 102 ਦੌੜਾਂ ਬਣਾਈਆਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਪਿਛਲੇ ਸੈਂਕੜਾ ਜਨਵਰੀ 2019 ਵਿੱਚ ਸਿਡਨੀ ਵਿੱਚ ਆਸਟ੍ਰੇਲੀਆ ਦੇ ਖਿਲਾਫ਼ ਲਗਾਇਆ ਸੀ। ਪੁਜਾਰਾ ਆਪਣੇ ਟੈਸਟ ਕਰੀਅਰ ਵਿੱਚ ਹੁਣ ਤੱਕ 19 ਸੈਂਕੜੇ ਤੇ 34 ਅਰਧ ਸੈਂਕੜੇ ਲਗਾ ਚੁੱਕੇ ਹਨ। ਉਨ੍ਹਾਂ ਦਾ ਫਾਰਮ ਵਿੱਚ ਆਉਣਾ ਟੀਮ ਇੰਡੀਆ ਦੇ ਲਈ ਇੱਕ ਵੱਡੀ ਖੁਸ਼ਖਬਰੀ ਵੀ ਹੈ, ਕਿਉਂਕਿ ਅਗਲੇ ਸਾਲ ਆਸਟ੍ਰੇਲੀਆ ਖਿਲਾਫ਼ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਵਿੱਚ ਉਹ ਟੀਮ ਦਾ ਅਹਿਮ ਹਿੱਸਾ ਰਹਿਣ ਵਾਲੇ ਹਨ।
ਦੱਸ ਦੇਈਏ ਕਿ ਭਾਰਤ ਵੱਲੋਂ ਟੈਸਟ ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਸਚਿਨ ਤੇਂਦੁਲਕਰ ਹਨ। ਸਚਿਨ ਨੇ ਟੈਸਟ ਵਿੱਚ ਕੁੱਲ 15 ਹਜ਼ਾਰ 921 ਟੈਸਟ ਦੌੜਾਂ ਬਣਾਈਆਂ ਹਨ। ਉਹ ਵਿਸ਼ਵ ਕ੍ਰਿਕਟ ਵਿੱਚ ਵੀ ਟੈਸਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਸਚਿਨ ਤੋਂ ਬਾਅਦ ਰਾਹੁਲ ਦ੍ਰਵਿੜ ਦਾ ਨਾਮ ਆਉਂਦਾ ਹੈ, ਜਿਨ੍ਹਾਂ ਨੇ ਟੈਸਟ ਵਿੱਚ ਕੁੱਲ 13 ਹਜ਼ਾਰ 265 ਟੈਸਟ ਦੌੜਾਂ ਬਣਾਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: