cricket south africa: 18 ਜੁਲਾਈ ਨੂੰ ਦੱਖਣੀ ਅਫਰੀਕਾ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਦੇ ਦੌਰਾਨ ਕ੍ਰਿਕਟਰ ਇੱਕ ਵਾਰ ਫਿਰ ਮੈਦਾਨ ਵਿੱਚ ਪਰਤਣਗੇ, ਜਦੋਂ 24 ਚੋਟੀ ਦੇ ਖਿਡਾਰੀਆਂ ਨਾਲ ਤਿੰਨ ਟੀਮਾਂ ਦਾ ਮੈਚ ਖੇਡਿਆ ਜਾਵੇਗਾ। ਮੈਚ ਪਹਿਲਾਂ 27 ਜੂਨ ਨੂੰ ਹੋਣਾ ਸੀ, ਪਰ ਸਮੇਂ ਸਿਰ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਕ੍ਰਿਕਟ ਦੱਖਣੀ ਅਫਰੀਕਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਹ ਹੁਣ 18 ਜੁਲਾਈ ਨੂੰ ਖੇਡਿਆ ਜਾਵੇਗਾ, ਜਿਸ ਦਿਨ ਮਰਹੂਮ ਰਾਸ਼ਟਰਪਤੀ ਨੈਲਸਨ ਮੰਡੇਲਾ ਦਾ ਜਨਮਦਿਨ ਵੀ ਹੈ। ਕ੍ਰਿਕਟ ਦੱਖਣੀ ਅਫਰੀਕਾ ਦੇ ਚੀਫ ਐਗਜ਼ੀਕਿਉਟਿਵ ਜੈਕ ਫੌੱਲ ਨੇ ਇੱਕ ਬਿਆਨ ਵਿੱਚ ਕਿਹਾ, “ਇਸ ਮੈਚ ਨੂੰ ਕਰਵਾਉਣ ਲਈ ਨੈਲਸਨ ਮੰਡੇਲਾ ਦਿਵਸ ਤੋਂ ਵਧੀਆ ਹੋਰ ਕੋਈ ਦਿਨ ਨਹੀਂ ਹੋ ਸਕਦਾ, ਕਿਉਂਕਿ ਇਸਦਾ ਮੁੱਖ ਉਦੇਸ਼ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਪੈਸੇ ਇਕੱਤਰ ਕਰਨਾ ਹੈ।”
ਕੋਰੋਨਾ ਮਹਾਂਮਾਰੀ ਦੇ ਬਾਅਦ ਦੱਖਣੀ ਅਫਰੀਕਾ ਵਿੱਚ ਸਿੱਧਾ ਪ੍ਰਸਾਰਿਤ ਹੋਣ ਵਾਲਾ ਇਹ ਪਹਿਲਾ ਖੇਡ ਸਮਾਗਮ ਹੋਵੇਗਾ। ‘3T ਕ੍ਰਿਕਟ‘ ਕਿਹਾ ਜਾਂਦਾ ਇਹ ਮੈਚ ਸੈਂਚੁਰੀਅਨ ‘ਚ ਹੋਵੇਗਾ, ਪਰ ਦਰਸ਼ਕ ਮੌਜੂਦ ਨਹੀਂ ਹੋਣਗੇ। 8-8 ਖਿਡਾਰੀਆਂ ਦੀਆਂ ਤਿੰਨ ਟੀਮਾਂ ਹੋਣਗੀਆਂ, ਪਰ ਮੈਚ ਇੱਕ ਹੋਵੇਗਾ। ਮੈਚ ਵਿੱਚ 18-18 ਓਵਰਾਂ ਦੇ ਦੋ ਅੱਧ ਹੋਣਗੇ। ਹਰ ਟੀਮ ਨੂੰ 12 ਓਵਰ ਮਿਲਣਗੇ ਜੋ ਕਿ 6-6 ਓਵਰਾਂ ਵਿੱਚ ਵੰਡਿਆ ਜਾਵੇਗਾ। ਇਹ 6-6 ਓਵਰ ਵੱਖ-ਵੱਖ ਸਿੱਟਣਗੀਆਂ। ਟੀਮਾਂ ਦੇ ਕਪਤਾਨ ਕੁਇੰਟਨ ਡਿਕੌਕ, ਏਬੀ ਡੀਵਿਲੀਅਰਜ਼ ਅਤੇ ਕਾਗੀਸੋ ਰਬਾਡਾ ਹੋਣਗੇ। ਖਿਡਾਰੀ ਤਿੰਨ ਦਿਨ ਪਹਿਲਾਂ ਇਕੱਠੇ ਹੋਣਗੇ ਅਤੇ ਮੈਚ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਭ ਦੇ ਕੋਰੋਨਾ ਵਾਇਰਸ ਟੈਸਟ ਕੀਤੇ ਜਾਣਗੇ। ਇਸ ਤੋਂ ਪੰਜ ਦਿਨ ਪਹਿਲਾਂ, ਸਰਕਾਰ ਨੇ ਕ੍ਰਿਕਟਰਾਂ ਨੂੰ ਸਮੂਹਾਂ ਵਿੱਚ ਅਭਿਆਸ ਕਰਨ ਦੀ ਆਗਿਆ ਦੇ ਦਿੱਤੀ ਹੈ। ਇਸ ਮੈਚ ਦੇ ਜ਼ਰੀਏ ਦੇਸ਼ ਦੇ ਚੋਟੀ ਦੇ ਕ੍ਰਿਕਟਰ ਲੰਬੇ ਸਮੇਂ ਬਾਅਦ ਮੈਚ ਅਭਿਆਸ ਕਰਨਗੇ ਅਤੇ ਇਸ ਨਾਲ ਚੈਰਿਟੀ ਲਈ ਪੈਸਾ ਵੀ ਵਧੇਗਾ। ਘਰੇਲੂ ਮੈਚਾਂ ਨੂੰ ਦੁਬਾਰਾ ਸ਼ੁਰੂ ਕਰਨ ਤੋਂ ਪਹਿਲਾਂ, ਇਸ ਮੈਚ ਨੂੰ ਅਜ਼ਮਾਇਸ਼ ਵਾਂਗ ਮੰਨਿਆ ਜਾਂਦਾ ਹੈ।