ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦਾ ਮੈਨਚੇਸਟਰ ਯੂਨਾਈਟਿਡ ਦੇ ਨਾਲ ਸਫ਼ਰ ਸਮਾਪਤ ਹੋ ਗਿਆ ਹੈ । ਯਾਨੀ ਕਿ ਹੁਣ 37 ਸਾਲਾ ਕ੍ਰਿਸਟੀਆਨੋ ਰੋਨਾਲਡੋ ਮੈਨਚੇਸਟਰ ਯੂਨਾਈਟਿਡ ਦਾ ਹਿੱਸਾ ਨਹੀਂ ਹੋਣਗੇ । ਇਹ ਖਬਰ ਕਲੱਬ ਅਤੇ ਰੋਨਾਲਡੋ ਵਿਚਾਲੇ ਹੋਏ ਆਪਸੀ ਸਮਝੌਤੇ ਤੋਂ ਬਾਅਦ ਸਾਹਮਣੇ ਆਈ ਹੈ । ਮੈਨਚੇਸਟਰ ਯੂਨਾਈਟਿਡ ਵੱਲੋਂ ਵੀ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ ।
ਕਲੱਬ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਕ੍ਰਿਸਟੀਆਨੋ ਰੋਨਾਲਡੋ ਤੁਰੰਤ ਪ੍ਰਭਾਵ ਨਾਲ ਮੈਨਚੇਸਟਰ ਯੂਨਾਈਟਿਡ ਛੱਡ ਰਹੇ ਹਨ । ਇਹ ਫੈਸਲਾ ਆਪਸੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ । ਕਲੱਬ ਉਨ੍ਹਾਂ ਨੂੰ ਟੀਮ ਨਾਲ ਦੋ ਸੀਜ਼ਨ ਬਿਤਾਉਣ ਅਤੇ ਵਧੀਆ ਯੋਗਦਾਨ ਪਾਉਣ ਲਈ ਧੰਨਵਾਦ ਕਰਦਾ ਹੈ । ਉਨ੍ਹਾਂ ਨੇ ਟੀਮ ਲਈ 346 ਮੈਚਾਂ ਵਿੱਚ 145 ਗੋਲ ਕੀਤੇ । ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ। ਮੈਨਚੇਸਟਰ ਯੂਨਾਈਟਿਡ ਵਿੱਚ ਹਰ ਕਿਸੇ ਦਾ ਧਿਆਨ ਏਰਿਕ ਟੇਨ ਹੈਗ ਦੇ ਮਾਰਗਦਰਸ਼ਨ ਵਿੱਚ ਟੀਮ ਨੂੰ ਅੱਗੇ ਵਧਾਉਣ ਅਤੇ ਪਿੱਚ ‘ਤੇ ਸਫਲਤਾ ਪ੍ਰਾਪਤ ਕਰਨ ਲਈ ਮਿਲ ਕੇ ਕੰਮ ਕਰਨ ‘ਤੇ ਕੇਂਦ੍ਰਿਤ ਹੈ।’
ਇਹ ਵੀ ਪੜ੍ਹੋ: ਪੰਜਾਬ ਦੀ ਸੜਕ ‘ਤੇ ਜਾਮ ਤੋਂ ਪ੍ਰੇਸ਼ਾਨ ਹੋਏ ਅਨਿਲ ਵਿੱਜ, CM ਮਾਨ ਨੂੰ ਚਿੱਠੀ ਲਿਖ ਦਿੱਤੀ ਸਲਾਹ
ਕ੍ਰਿਸਟੀਆਨੋ ਰੋਨਾਲਡੋ ਨੇ ਹਾਲ ਹੀ ਵਿੱਚ ਪੀਅਰਸ ਮੋਰਗਨ ਨੂੰ ਇੱਕ ਇੰਟਰਵਿਊ ਦਿੱਤੀ ਸੀ, ਜਿਸ ਤੋਂ ਬਾਅਦ ਕਲੱਬ ਅਤੇ ਫੁੱਟਬਾਲਰ ਦੇ ਰਿਸ਼ਤੇ ਵਿੱਚ ਖਟਾਸ ਆ ਗਈ ਸੀ । ਆਪਣੇ ਇੰਟਰਵਿਊ ਵਿੱਚ ਕ੍ਰਿਸਟੀਆਨੋ ਰੋਨਾਲਡੋ ਨੇ ਕਲੱਬ, ਉਸਦੇ ਸਨਮਾਨਾਂ ਅਤੇ ਸਾਬਕਾ ਖਿਡਾਰੀਆਂ ਨੂੰ ਨਿਸ਼ਾਨਾ ਸਾਧਿਆ ਸੀ । ਨਾਲ ਹੀ ਰੋਨਾਲਡੋ ਨੇ ਮੈਨਚੇਸਟਰ ਯੂਨਾਈਟਿਡ ਦੇ ਮਾਲਕ-ਗਲੇਜ਼ਰ ਪਰਿਵਾਰ ‘ਤੇ ਟੀਮ ਅਤੇ ਇਸਦੇ ਖਿਡਾਰੀਆਂ ਦੀ ਪਰਵਾਹ ਨਾ ਕਰਨ ਦਾ ਦੋਸ਼ ਲਗਾਇਆ । ਬਾਅਦ ਵਿੱਚ ਮੈਨਚੇਸਟਰ ਯੂਨਾਈਟਿਡ ਨੇ ਇਸ ਇੰਟਰਵਿਊ ਦੀ ਜਾਂਚ ਸ਼ੁਰੂ ਕੀਤੀ ਸੀ।
ਰੋਨਾਲਡੋ ਨੇ ਇੰਟਰਵਿਊ ਵਿੱਚ ਕਿਹਾ ਸੀ ਕਿ ਅਲੈਕਸ ਫਰਗੁਸਨ ਦੇ ਜਾਣ ਤੋਂ ਬਾਅਦ ਤੋਂ ਹੀ ਕਲੱਬ ਨੇ ਪ੍ਰਗਤੀ ਨਹੀਂ ਕੀਤੀ ਹੈ। ਮੇਰੇ ਮਨ ਵਿੱਚ ਮੈਨੇਜਰ ਐਰਿਕ ਟੈਨ ਹੇਗ ਦੇ ਲਈ ਸਨਮਾਨ ਨਹੀਂ ਹੈ ਕਿਉਂਕਿ ਉਹ ਉਹ ਮੇਰੇ ਲਈ ਸਨਮਾਨ ਨਹੀਂ ਦਿਖਾਉਂਦੇ। ਜੇਕਰ ਤੁਸੀਂ ਮੇਰੇ ਲਈ ਸਨਮਾਨ ਨਹੀਂ ਰੱਖਦੇ ਤਾਂ ਮੈਂ ਤੁਹਾਡੇ ਲਈ ਕਦੇ ਵੀ ਸਨਮਾਨ ਨਹੀਂ ਰੱਖਾਂਗਾ।
ਦੱਸ ਦੇਈਏ ਕਿ ਕ੍ਰਿਸਟੀਆਨੋ ਰੋਨਾਲਡੋ ਸਾਲ 2021 ਵਿੱਚ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਵਿੱਚ ਸ਼ਾਮਲ ਹੋਏ ਸਨ । ਦੋਵਾਂ ਵਿਚਾਲੇ ਕਰੀਬ 216 ਕਰੋੜ ਰੁਪਏ ਦੀ ਵੱਡੀ ਡੀਲ ਹੋਈ ਸੀ । ਰੋਨਾਲਡੋ ਪਹਿਲਾਂ ਜੁਵੇਂਟਸ ਲਈ ਖੇਡਦਾ ਸੀ । ਵੈਸੇ, ਰੋਨਾਲਡੋ 2003-09 ਦੌਰਾਨ ਮਾਨਚੈਸਟਰ ਯੂਨਾਈਟਿਡ ਦਾ ਵੀ ਹਿੱਸਾ ਰਹਿ ਚੁੱਕੇ ਹਨ। ਕ੍ਰਿਸਟੀਆਨੋ ਰੋਨਾਲਡੋ ਇਸ ਸਮੇਂ ਫੀਫਾ ਵਿਸ਼ਵ ਕੱਪ ਲਈ ਕਤਰ ਵਿੱਚ ਹਨ।
ਵੀਡੀਓ ਲਈ ਕਲਿੱਕ ਕਰੋ -: