ਫੁੱਟਬਾਲ ਦੇ ਮਹਾਨ ਖਿਡਾਰੀਆਂ ਵਿੱਚੋਂ ਇੱਕ ਪੁਰਤਗਾਲ ਦੇ ਕ੍ਰਿਸਟੀਆਨੋ ਰੋਨਾਲਡੋ ਨੇ ਡਿਜੀਟਲ ਦੁਨੀਆ ਵਿੱਚ ਕਦਮ ਰੱਖ ਲਿਆ ਹੈ। ਉਸਨੇ ਆਪਣਾ ਯੂਟਿਊਬ ਚੈਨਲ ਲਾਂਚ ਕੀਤਾ ਹੈ। ਫੈਨਜ਼ ਦੀ ਉਤਸੁਕਤਾ ਇੰਨੀ ਜ਼ਿਆਦਾ ਸੀ ਕਿ ਰੋਨਾਲਡੋ ਨੇ ਸਭ ਤੋਂ ਤੇਜ਼ ਇੱਕ ਮਿਲੀਅਨ ਯਾਨੀ ਕਿ 10 ਲੱਖ ਸਬਸਕ੍ਰਾਈਬਰਸ ਦੇ ਨਾਲ ਯੂ-ਟਿਊਬ ਦਾ ਰਿਕਾਰਡ ਤੋੜ ਦਿੱਤਾ। ਰੋਨਾਲਡੋ ਨੇ ਇਹ ਉਪਲਬਧੀ ਮਹਿਜ਼ 90 ਮਿੰਟ ਵਿੱਚ ਹਾਸਿਲ ਕੀਤੀ।
ਰੋਨਾਲਡੋ ਦੇ ਚੈਨਲ ‘ਤੇ ਹੁਣ ਤੱਕ 14 ਮਿਲੀਆਂ ਤੋਂ ਵੱਧ ਸਬਸਕ੍ਰਾਈਬਰਸ ਹੋ ਚੁੱਕੇ ਹਨ। ਫੁੱਟਬਾਲ ਸਟਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਰਾਹੀਂ ਆਪਣੇ ਯੂ-ਟਿਊਬ ਚੈਨਲ ਦੀ ਸ਼ੁਰੂਆਤ ਦਾ ਐਲਾਨ ਕੀਤਾ ਸੀ, ਜਿੱਥੇ ਉਨ੍ਹਾਂ ਦੇ ਵੱਡੇ ਪੈਮਾਨੇ ‘ਤੇ ਫਾਲੋਅਰਜ਼ ਹਨ। ਰੋਨਾਲਡੋ ਦੇ ‘X’ ਪਲੇਟਫਾਰਮ ‘ਤੇ 112.5 ਮਿਲੀਅਨ, ਫੇਸਬੁੱਕ ‘ਤੇ 170 ਮਿਲੀਅਨ ਤੇ ਇੰਸਟਾਗ੍ਰਾਮ ‘ਤੇ 636 ਮਿਲੀਅਨ ਫਾਲੋਅਰਜ਼ ਹਨ।
ਇਹ ਵੀ ਪੜ੍ਹੋ: ਪੰਜਾਬ ‘ਚ ਨਵੇਂ ਟੂ-ਵ੍ਹੀਲਰਸ ਤੇ ਗੱਡੀਆਂ ਹੋਈਆਂ ਮਹਿੰਗੀਆਂ, ਵਾਹਨਾਂ ‘ਤੇ ਲੱਗੇਗਾ ਗ੍ਰੀਨ ਟੈਕਸ
ਰੋਨਾਲਡੋ ਨੇ ਚੈਨਲ ਲਾਂਚ ਦਾ ਐਲਾਨ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤਾ, “ਇੰਤਜ਼ਾਰ ਖਤਮ ਹੋ ਗਿਆ ਹੈ। ਮੇਰਾ ਯੂ-ਟਿਊਬ ਚੈਨਲ ਲਾਂਚ ਹੋ ਚੁੱਕਿਆ ਹੈ। ਇਸ ਨਵੀਂ ਯਾਤਰਾ ‘ਤੇ ਮੇਰੇ ਨਾਲ ਜੁੜੋ।” ਆਪਣਾ ਪਹਿਲਾ ਵੀਡੀਓ ਪੋਸਟ ਕਰਨ ਦੇ ਕੁਝ ਘੰਟਿਆਂ ਬਾਅਦ 1.69 ਮਿਲੀਅਨ ਫੈਨਜ਼ ਚੈਨਲ ਨੂੰ ਸਬਸਕ੍ਰਾਈਬ ਕਰ ਚੁੱਕੇ ਸਨ। ਰੋਨਾਲਡੋ ਨੇ ਇਸ ਵੀਡੀਓ ਨੂੰ 90 ਲੱਖ ਤੋਂ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। 24 ਘੰਟਿਆਂ ਵਿੱਚ ਰੋਨਾਲਡੋ ਨੂੰ ਗੋਲਡਨ ਪਲੇ ਬਟਨ ਵੀ ਮਿਲ ਗਿਆ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਗੋਲਡਨ ਪਲੇ ਬਟਨ ਦਿਖਾਇਆ ਤਾਂ ਸਾਰੇ ਖੁਸ਼ੀ ਨਾਲ ਝੂਮ ਗਏ। ਇਸਦੀ ਵੀਡੀਓ ਉਨ੍ਹਾਂ ਨੇ ‘X’ ‘ਤੇ ਸਾਂਝੀ ਕੀਤੀ ਹੈ।
ਦੱਸ ਦੇਈਏ ਕਿ ਰੋਨਾਲਡੋ ਦੇ ਵਿਰੋਧੀ ਅਤੇ ਇੰਟਰ ਮਿਆਮੀ ਤੋਂ ਖੇਡਣ ਵਾਲੇ ਅਰਜਨਟੀਨਾ ਦੇ ਲਿਓਨਲ ਮੇਸੀ ਦਾ ਵੀ ਯੂ-ਟਿਊਬ ਚੈਨਲ ਹਨ ਤੇ ਉਨ੍ਹਾਂ ਦੇ 2.27 ਮਿਲੀਅਨ ਸਬਸਕ੍ਰਾਈਬਰਸ ਹਨ। ਮੇਸੀ ਨੇ ਇਸਨੂੰ 2006 ਵਿੱਚ ਲਾਂਚ ਕੀਤਾ ਗਿਆ ਸੀ। ਰੋਨਾਲਡੋ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਚੈਨਲ ਨਾ ਸਿਰਫ਼ ਉਨ੍ਹਾਂ ਦੇ ਫੁੱਟਬਾਲ ਕਰੀਅਰ ਦੀਆਂ ਕਹਾਣੀਆਂ ਨੂੰ ਲੋਕਾਂ ਤੱਕ ਪਹੁੰਚਾਏਗਾ, ਬਲਕਿ ਉਨ੍ਹਾਂ ਦੇ ਫਾਲੋਅਰਜ਼ ਨੂੰ ਉਨ੍ਹਾਂ ਦੇ ਪਰਿਵਾਰ, ਸਿਹਤ, ਰਿਕਵਰੀ, ਸਿੱਖਿਆ ਤੇ ਬਿਜਨੈੱਸ ਦੇ ਬਾਰੇ ਵਿੱਚ ਵੀ ਜਾਣਕਾਰੀ ਦੇਵੇਗਾ।
ਵੀਡੀਓ ਲਈ ਕਲਿੱਕ ਕਰੋ -: