ਪੈਰਿਸ ਓਲੰਪਿਕ ਵਿੱਚ ਕਈ ਵਿਸ਼ਵ ਰਿਕਾਰਡ ਬਣੇ ਹਨ। ਜਿਸ ਵਿੱਚ ਹੁਣ ਇੱਕ ਹੋਰ ਅਨੋਖਾ ਰਿਕਾਰਡ ਬਣਨ ਦੇ ਨਾਲ ਹੀ ਇਸ ਖਿਡਾਰੀ ਨੇ ਓਲੰਪਿਕ ਖੇਡਾਂ ਵਿੱਚ ਇਤਿਹਾਸ ਰਚ ਦਿੱਤਾ ਹੈ। ਓਲੰਪਿਕ ਗੇਮਜ਼ ਪੈਰਿਸ 2024 ਦੇ ਇੱਕ ਮਾਰਕੀ ਮੈਚਅਪ ਵਿੱਚ ਕਿਊਬਾ ਦੇ ਮਿਜਾਇਨ ਲੋਪੇਜ਼ ਨੁਨੇਜ਼ ਨੇ 130 ਕਿਲੋਗ੍ਰਾਮ ਗ੍ਰੀਕੋ-ਰੋਮਨ ਫਾਈਨਲ ਵਿੱਚ 6-0 ਨਾਲ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ, ਜਿਸ ਨਾਲ ਉਹ ਓਲੰਪਿਕ ਇਤਿਹਾਸ ਵਿੱਚ ਇੱਕ ਹੀ ਪ੍ਰਤੀਯੋਗਤਾ ਵਿੱਚ ਪੰਜ ਸੋਨ ਤਮਗੇ ਜਿੱਤਣ ਵਾਲੇ ਪਹਿਲੇ ਐਥਲੀਟ ਬਣ ਗਏ।
41 ਸਾਲਾ ਮਿਜਾਇਨ ਲੋਪੇਜ਼ ਨੁਨੇਜ਼ ਲਗਭਗ ਦੋ ਦਹਾਕਿਆਂ ਤੋਂ ਇਹ ਗੇਮ ਖੇਡ ਰਹੇ ਹਨ। ਮਿਜਾਇਨ ਲੋਪੇਜ਼ ਨੁਨੇਜ਼ ਨੇ ਮੈਚ ਦੇ ਬਾਅਦ ਮੈਟ ਨੂੰ ਚੁੰਮਿਆ ਤੇ ਆਪਣੇ ਜੁੱਤੇ ਉੱਥੇ ਹੀ ਛੱਡ ਦਿੱਤੇ। ਜਿਸ ਨਾਲ ਇਹ ਸੰਕੇਤ ਮਿਲਿਆ ਕਿ ਉਨ੍ਹਾਂ ਦਾ ਮਹਾਨ ਕਰੀਅਰ ਸ਼ਾਇਦ ਖਤਮ ਹੋ ਗਿਆ ਹੈ।
ਮਿਜਾਇਨ ਲੋਪੇਜ਼ ਨੁਨੇਜ਼ ਨੇ ਆਪਣੇ ਜੁੱਤੇ ਛੱਡਣ ਦੇ ਬਾਅਦ ਉਸ ਪਲ ਦੇ ਬਾਰੇ ਵਿੱਚ ਕਿਹਾ ਕਿ ਮੈਨੂੰ ਥੋੜ੍ਹਾ ਦੁੱਖ ਹੋਇਆ। ਅਜਿਹਾ ਲੱਗਦਾ ਹੈ ਕਿ ਜਿਵੇਂ ਤੁਸੀਂ ਆਪਣੇ ਜੀਵਨ ਦਾ ਇੱਕ ਹਿੱਸਾ ਉੱਥੇ ਹੀ ਛੱਡ ਦਿੱਤਾ ਹੋਵੇ। ਬਹੁਤ ਘੱਟ ਉਮਰ ਤੋਂ ਹੀ ਮੈਂ ਇਹ ਗੇਮ ਖੇਡ ਰਿਹਾ ਹਾਂ। ਇੱਕ ਅਜਿਹੀ ਖੇਡ ਜਿਸਨੇ ਮੈਨੂੰ ਦੁਨੀਆ ਭਰ ਵਿੱਚ ਪਹਿਚਾਣ ਦਿਵਾਈ। ਮੈਂ ਮੈਟ ‘ਤੇ ਇੱਕ ਸੁਪਨਾ ਛੱਡ ਦਿੱਤਾ, ਪਰ ਇੱਕ ਅਜਿਹਾ ਸੁਪਨਾ ਜੋ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗਾ। ਮੈਂ ਆਪਣੇ ਪਿੱਛੇ ਆਉਣ ਵਾਲੇ ਸਾਰੇ ਨੌਜਵਾਨਾਂ ਨੂੰ ਜੋ ਵਿਰਾਸਤ ਦੇਣਾ ਚਾਹੁੰਦਾ ਹਾਂ, ਉਹ ਇਹ ਹੈ ਕਿ ਉਹ ਹਮੇਸ਼ਾ ਉਸ ਟੀਚੇ ਦੇ ਲਈ ਲੜਨ ਜੋ ਉਹ ਹਾਸਿਲ ਕਰਨਾ ਚਾਹੁੰਦੇ ਹਨ। ਕੋਈ ਟੀਚਾ ਨਹੀ ਹੁੰਦਾ, ਕੋਈ ਉਮਰ ਨਹੀਂ ਹੁੰਦੀ, ਜੀਵਨ ਵਿੱਚ ਕੋਈ ਉਦੇਸ਼ ਨਹੀਂ ਹੁੰਦਾ ਜਿਸਨੂੰ ਹਾਸਿਲ ਨਾ ਕੀਤਾ ਜਾ ਸਕੇ।
ਵੀਡੀਓ ਲਈ ਕਲਿੱਕ ਕਰੋ -: