ਦਿੱਲੀ ਕੈਪੀਟਲਸ ਦੇ ਕਪਤਾਨ ਰਿਸ਼ਭ ਪੰਤ ਤੇ ਲਗਾਤਾਰ ਦੂਜੇ ਮੈਚ ਵਿੱਚ ਜੁਰਮਾਨਾ ਲਗਾਇਆ ਗਿਆ ਹੈ। ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਖਿਲਾਫ ਹੌਲੀ ਓਵਰ ਰੇਟ ਦਾ ਦੋਸ਼ੀ ਮੰਨਿਆ ਗਿਆ ਹੈ। ਇਸ ਲਈ ਰਿਸ਼ਭ ਪੰਤ ‘ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇੰਡੀਅਨ ਪ੍ਰੀਮਿਅਰ ਲੀਗ (IPL) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕਿਉਂਕਿ ਇਸ ਸੀਜ਼ਨ ‘ਚ ਉਨ੍ਹਾਂ ਦੀ ਟੀਮ ਦਾ ਇਹ ਦੂਜਾ ਅਜਿਹਾ ਅਪਰਾਧ ਹੈ, ਇਸ ਦੇ ਨਾਲ ਹੀ ਇੰਪੈਕਟ ਖਿਡਾਰੀ ਸਮੇਤ ਪਲੇਇੰਗ ਇਲੈਵਨ ਦੇ ਸਾਰੇ ਖਿਡਾਰੀਆਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ। ਜੁਰਮਾਨੇ ਦੀ ਰਕਮ ਜਾਂ ਤਾਂ 6 ਲੱਖ ਰੁਪਏ ਜਾਂ ਉਸ ਦੀ ਮੈਚ ਫੀਸ ਦਾ 25%, ਜੋ ਵੀ ਘੱਟ ਹੋਵੇ, ਹੋਵੇਗਾ।
KKR ਤੋਂ ਪਹਿਲਾਂ, ਦਿੱਲੀ ਕੈਪੀਟਲਜ਼ ਨੇ ਇਸੇ ਮੈਦਾਨ ‘ਤੇ 31 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੀਤਾ ਸੀ। ਉਸ ਮੈਚ ਵਿੱਚ ਵੀ ਦਿੱਲੀ ਦੀ ਟੀਮ ਆਪਣੇ 20 ਓਵਰ ਵੀ ਨਿਰਧਾਰਤ ਸਮੇਂ ਵਿੱਚ ਨਹੀਂ ਸੁੱਟ ਸਕੀ ਸੀ। ਉਸ ਮੈਚ ਤੋਂ ਬਾਅਦ ਵੀ ਪੰਤ ‘ਤੇ ਜੁਰਮਾਨਾ ਲੱਗਾ ਸੀ। ਦਿੱਲੀ ਦੇ ਕਪਤਾਨ ਦੀ ਇਹ ਪਹਿਲੀ ਗਲਤੀ ਸੀ, ਇਸ ਲਈ ਸਿਰਫ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ। KKR ਖ਼ਿਲਾਫ਼ ਮੈਚ ਵਿੱਚ ਦਿੱਲੀ ਨੂੰ ਆਪਣੇ 20 ਓਵਰ ਸੁੱਟਣ ਵਿੱਚ 2 ਘੰਟੇ ਲੱਗੇ।
ਇਹ ਵੀ ਪੜ੍ਹੋ : ਡੇਰਾਬੱਸੀ ‘ਚ ਅ.ਫ਼ੀਮ ਦੀ ਖੇਤੀ ਦਾ ਪਰਦਾਫਾਸ਼ ! ਅ.ਫ਼ੀਮ ਦੇ 450 ਪੌਦੇ, 880 ਡੋ.ਡੇ ਤੇ ਲਾਲ ਫੁੱਲ ਬਰਾਮਦ
ਸੁਨੀਲ ਨਰੇਨ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਕੋਲਕਾਤਾ ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਦਿੱਲੀ ਕੈਪੀਟਲਜ਼ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਨਰੇਨ ਦੀਆਂ 39 ਗੇਂਦਾਂ ਵਿੱਚ 85 ਦੌੜਾਂ ਅਤੇ ਅੰਗਕ੍ਰਿਸ਼ ਰਘੂਵੰਸ਼ੀ ਦੀਆਂ 27 ਗੇਂਦਾਂ ਵਿੱਚ 54 ਦੌੜਾਂ ਦੀ ਮਦਦ ਨਾਲ KKR ਨੇ ਸੱਤ ਵਿਕਟਾਂ ’ਤੇ 272 ਦੌੜਾਂ ਬਣਾਈਆਂ। ਦਿੱਲੀ ਦੀ ਟੀਮ ਬੱਲੇ ਅਤੇ ਗੇਂਦ ਦੋਵਾਂ ਨਾਲ ਮੈਚ ਵਿੱਚ ਕਿਤੇ ਨਜ਼ਰ ਨਹੀਂ ਆਈ। ਕਪਤਾਨ ਰਿਸ਼ਭ ਪੰਤ ਨੇ ਲਗਾਤਾਰ ਦੂਜਾ ਅਰਧ ਸੈਂਕੜਾ ਜੜਿਆ ਜਦਕਿ ਟ੍ਰਿਸਟਨ ਸਟੱਬਸ ਨੇ ਵੀ 54 ਦੌੜਾਂ ਦੀ ਪਾਰੀ ਖੇਡੀ ਪਰ ਉਸ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਸਕਿਆ ਅਤੇ ਪੂਰੀ ਟੀਮ 17.2 ਓਵਰਾਂ ਵਿੱਚ 166 ਦੌੜਾਂ ’ਤੇ ਸਿਮਟ ਗਈ।
ਵੀਡੀਓ ਲਈ ਕਲਿੱਕ ਕਰੋ -: