Delhi Capitals player Axar Patel: ਆਈਪੀਐਲ 2021 ਦੇ ਸ਼ੁਰੂ ਹੋਣ ਵਿੱਚ ਹੁਣ ਕੁਝ ਹੀ ਦਿਨ ਬਾਕੀ ਹਨ । ਇਸ ਦੌਰਾਨ ਦਿੱਲੀ ਕੈਪਿਟਲਸ ਲਈ ਕੋਈ ਚੰਗੀ ਖ਼ਬਰ ਨਹੀਂ ਹੈ। ਉਨ੍ਹਾਂ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਟੀਮ ਲਈ ਇਹ ਦੋਹਰਾ ਝਟਕਾ ਹੈ, ਕਿਉਂਕਿ ਨਿਯਮਤ ਕਪਤਾਨ ਸ਼੍ਰੇਅਸ ਅਈਅਰ ਸੀਜ਼ਨ ਤੋਂ ਬਾਹਰ ਹਨ। ਦਿੱਲੀ ਕੈਪਿਟਲਸ ਫ੍ਰੈਂਚਾਇਜ਼ੀ ਦੇ ਸੂਤਰਾਂ ਨੇ ਦੱਸਿਆ ਕਿ ਅਕਸ਼ਰ ਕੋਵਿਡ -19 ਜਾਂਚ ਵਿੱਚ ਪਾਜ਼ੀਟਿਵ ਪਾਏ ਗਏ ਹਨ। ਹੁਣ ਉਨ੍ਹਾਂ ਨੂੰ ਇਸ ਨਾਲ ਸਬੰਧਤ ਪ੍ਰੋਟੋਕੋਲ ਦੀ ਪਾਲਣਾ ਕਰਨੀ ਪਵੇਗੀ। ਦਿੱਲੀ ਕੈਪਿਟਲਸ ਆਪਣਾ ਪਹਿਲਾ ਮੈਚ 10 ਅਪ੍ਰੈਲ ਨੂੰ ਚੇੱਨਈ ਸੁਪਰ ਕਿੰਗਜ਼ ਦੇ ਖਿਲਾਫ ਮੁੰਬਈ ਵਿੱਚ ਖੇਡਿਆ ਜਾਵੇਗਾ ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੇ ਬੱਲੇਬਾਜ਼ ਨਿਤੀਸ਼ ਰਾਣਾ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ। ਨਿਤੀਸ਼ ਰਾਣਾ ਗੋਆ ਤੋਂ ਛੁੱਟੀਆਂ ਮਗਰੋਂ ਟੀਮ ਵਿੱਚ ਸ਼ਾਮਿਲ ਹੋਏ ਸਨ । ਖੱਬੇ ਹੱਥ ਦੇ ਇਸ ਬੱਲੇਬਾਜ਼ ਨੂੰ ਮੁੰਬਈ ਦੇ ਟੀਮ ਹੋਟਲ ਕੁਆਰੰਟੀਨ ਹੋਣਾ ਪਿਆ ।
ਦੱਸ ਦੇਈਏ ਕਿ IPL ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਅਜੇ ਕੁਝ ਹੀ ਦਿਨ ਬਾਕੀ ਹਨ । ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ (ਐਮਆਈ) ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਹੋਏ ਮੈਚ ਨਾਲ ਹੋਵੇਗੀ। ਇਸ ਦੌਰਾਨ ਕੋਰੋਨਾ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ । ਦਰਅਸਲ, ਮੁੰਬਈ ਦੇ ਵਾਨਖੇੜੇ ਸਟੇਡੀਅਮ ਦੇ 8 ਗ੍ਰਾਊਂਡ ਸਟਾਫ ਕੋਰੋਨਾ ਵਾਇਰਸ ਨਾਲ ਪਾਏ ਗਏ ਹਨ । ਇਸ ਸਟੇਡੀਅਮ ਵਿੱਚ IPL ਦੇ 10 ਮੈਚ ਖੇਡੇ ਜਾਣੇ ਹਨ । ਰਿਪੋਰਟਾਂ ਦੇ ਅਨੁਸਾਰ ਪਿਛਲੇ ਹਫਤੇ ਵਾਨਖੇੜੇ ਸਟੇਡੀਅਮ ਦੇ 19 ਗ੍ਰਾਊਂਡ ਸਟਾਫ ਮੈਂਬਰਾਂ ਦੀ ਕੋਵਿਡ-19 ਜਾਂਚ ਕੀਤੀ ਗਈ ਸੀ । ਇਨ੍ਹਾਂ ਵਿੱਚੋਂ 3 ਦੀ ਰਿਪੋਰਟ 26 ਮਾਰਚ ਨੂੰ ਆ ਗਈ ਸੀ, ਜੋ ਪਾਜ਼ੀਟਿਵ ਪਾਏ ਗਏ ਸਨ । ਇਸ ਤੋਂ ਬਾਅਦ 1 ਅਪ੍ਰੈਲ ਨੂੰ 5 ਹੋਰ ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ ।