ਟੀ-20 ਤੇ ਵਨਡੇ ਦੇ ਬਾਅਦ ਸ਼੍ਰੀਲੰਕਾ ਕ੍ਰਿਕਟ ਨੇ ਟੈਸਟ ਟੀਮ ਦੇ ਕਪਤਾਨ ਨੂੰ ਵੀ ਬਦਲ ਦਿੱਤਾ ਹੈ। ਦਿਮੁਥ ਕਰੁਣਾਰਤਨੇ ਦੀ ਜਗ੍ਹਾ ਹੁਣ ਧਨੰਜਯ ਡੀ ਸਿਲਵਾ ਨੂੰ ਟੈਸਟ ਟੀਮ ਦੀ ਕਮਾਨ ਸੌਂਪੀ ਗਈ ਹੈ। ਸ਼੍ਰੀਲੰਕਾ ਕ੍ਰਿਕਟ ਟੀਮ ਦੇ ਮੁੱਖ ਚੋਣਕਰਤਾ ਉਪੁਲ ਥਰੰਗਾ ਨੇ ਟੈਸਟ ਟੀਮ ਦੇ ਕਪਤਾਨ ਬਦਲੇ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਸਤੋਂ ਪਹਿਲਾਂ 6 ਜਨਵਰੀ ਤੋਂ ਸ਼ੁਰੂ ਹੋ ਰਹੀ ਜ਼ਿੰਬਾਬਵੇ ਦੇ ਖਿਲਾਫ਼ ਘਰੇਲੂ ਟੀ-20 ਤੇ ਵਨਡੇ ਸੀਰੀਜ਼ ਦੇ ਲਈ ਅਲੱਗ-ਅਲੱਗ ਕਪਤਾਨ ਨਿਯੁਕਤ ਕੀਤੇ ਸੀ। ਵਨਡੇ ਦੀ ਕਮਾਨ ਕੁਸਲ ਮੇਂਡਿਸ ਨੂੰ ਅਤੇ ਟੀ-20 ਦੀ ਜਿੰਮੇਵਾਰੀ ਵਾਨਿੰਦੁ ਹਸਰੰਗਾ ਨੂੰ ਸੌਂਪੀ ਗਈ ਸੀ। ਧਨੰਜਯ ਡੀ ਸਿਲਵਾ ਸ਼੍ਰੀਲੰਕਾ ਟੈਸਟ ਟੀਮ ਦੇ 18ਵੇਂ ਕਪਤਾਨ ਹਨ। ਧਨੰਜਯ ਡੀ ਸਿਲਵਾ ਨੇ ਸ਼੍ਰੀਲੰਕਾ ਦੇ ਲਈ ਹੁਣ ਤੱਕ ਖੇਡੇ 51 ਟੈਸਟ ਮੈਚਾਂ ਵਿੱਚ 39.77 ਦੀ ਔਸਤ ਨਾਲ 3301 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 100 ਸੈਂਕੜੇ ਤੇ 13 ਅਰਧ ਸੈਂਕੜੇ ਵੀ ਬਣਾਏ।
ਉੱਥੇ ਹੀ ਦਿਮੁਥ ਕਰੁਣਾਰਤਨੇ ਨੇ 2019 ਵਿੱਚ ਸ਼੍ਰੀਲੰਕਾ ਟੈਸਟ ਦੀ ਕਪਤਾਨੀ ਸੰਭਾਲੀ ਸੀ। ਉਨ੍ਹਾਂ ਨੇ ਸ਼੍ਰੀਲੰਕਾ ਦੇ ਲਈ 30 ਟੈਸਟ ਮੈਚਾਂ ਵਿੱਚ ਕਪਤਾਨੀ ਕੀਤੀ ਹੈ, ਜਿਸ ਵਿੱਚ 12 ਵਿੱਚ ਟੀਮ ਨੂੰ ਜਿੱਤ ਤੇ 12 ਵਿੱਚ ਹਾਰ ਮਿਲੀ। ਉੱਥੇ ਹੀ 6 ਮੈਚ ਡਰਾਅ ਰਹੇ। ਉਨ੍ਹਾਂ ਦੀ ਕਪਤਾਨੀ ਵਿੱਚ ਸ਼੍ਰੀਲੰਕਾ ਟੀਮ ਨੇ 2019 ਵਿੱਚ ਦੱਖਣੀ ਅਫ੍ਰੀਕਾ ਵਿੱਚ ਟੈਸਟ ਸੀਰੀਜ਼ ਜਿੱਤ ਕੇ ਅਫਰੀਕਾ ਵਿੱਚ ਟੈਸਟ ਸੀਰੀਜ਼ ਜਿੱਤਣ ਵਾਲੀ ਏਸ਼ਿਆਈ ਟੀਮ ਬਣੀ ਸੀ।
ਦੱਸ ਦੇਈਏ ਕਿ ਸ਼੍ਰੀਲੰਕਾ ਨੂੰ ਫਰਵਰੀ ਵਿੱਚ ਅਫਗਾਨਿਸਤਾਨ ਦੇ ਖਿਲਾਫ਼ ਇੱਕ ਟੈਸਟ ਮੈਚ ਖੇਡਣਾ ਹੈ। ਇਹ ਟੈਸਟ 6 ਫਰਵਰੀ ਤੋਂ ਸ਼ੁਰੂ ਹੋਣਾ ਹੈ। ਉਸਦੇ ਬਾਅਦ ਸ਼੍ਰੀਲੰਕਾ ਨੂੰ ਅਗਸਤ ਵਿੱਚ ਇੰਗਲੈਂਡ ਦੌਰੇ ‘ਤੇ ਜਾਣਾ ਹੈ, ਜਿੱਥੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”