ਆਈਪੀਐੱਲ 2024 ਦੇ 36ਵੇਂ ਮੈਚ ਵਿੱਚ ਕੋਲਕਾਤਾ ਦਾ ਸਾਹਮਣਾ ਬੈਂਗਲੌਰ ਨਾਲ ਸੀ। ਇਸ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ 222 ਦੌੜਾ ਦਾ ਟੀਚਾ ਦਿੱਤਾ ਸੀ। ਜਿਸ ਵਿੱਚ ਕੋਲਕਾਤਾ ਨੇ ਬੈਂਗਲੌਰ ਨੂੰ 1 ਦੌੜ ਨਾਲ ਹਰਾ ਦਿੱਤਾ। ਇਸ ਮੈਚ ਵਿੱਚ RCB ਟੀਮ ਦੇ ਵਿਕਟਕੀਪਰ ਤੇ ਬੈਟਰ ਦਿਨੇਸ਼ ਕਾਰਤਿਕ ਨੇ ਇਤਿਹਾਸ ਰਚ ਦਿੱਤਾ। ਦਿਨੇਸ਼ ਕਾਰਤਿਕ ਆਈਪੀਐੱਲ ਦੇ ਇਤਿਹਾਸ ਵਿੱਚ 250 ਮੈਚ ਖੇਡਣ ਵਾਲੇ ਤੀਜੇ ਖਿਡਾਰੀ ਬਣ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਐੱਮਐੱਸ ਧੋਨੀ ਤੇ ਰੋਹਿਤ ਸ਼ਰਮਾ ਦੇ ਸਪੈਸ਼ਲ ਕਲੱਬ ਵਿੱਚ ਐਂਟਰੀ ਮਾਰ ਲਈ ਹੈ।
ਦਰਅਸਲ, ਆਈਪੀਐੱਲ 2024 ਦੇ 36ਵੇਂ ਮੈਚ ਵਿੱਚ ਦਿਨੇਸ਼ ਕਾਰਤਿਕ ਆਪਣੇ ਆਈਪੀਐੱਲ ਕਰੀਅਰ ਦਾ 250ਵਾਂ ਮੈਚ ਖੇਡ ਰਹੇ ਹਨ। ਦਿਨੇਸ਼ ਕਾਰਤਿਕ ਆਈਪੀਐੱਲ ਵਿੱਚ 250 ਮੈਚ ਖੇਡਣ ਵਾਲੇ ਤੀਜੇ ਖਿਡਾਰੀ ਬਣੇ। ਧੋਨੀ ਨੇ ਹੁਣ ਤੱਕ ਆਈਪੀਐੱਲ ਦੇ ਇਤਿਹਾਸ ਵਿੱਚ 256 ਮੈਚ ਖੇਡੇ ਹਨ, ਜਦਕਿ ਰੋਹਿਤ ਸ਼ਰਮਾ ਨੇ 250 ਮੈਚ ਖੇਡੇ ਹਨ। ਉੱਥੇ ਹੀ ਵਿਰਾਟ ਕੋਹਲੀ ਨੇ ਵੀ ਆਈਪੀਐੱਲ ਕਰੀਅਰ ਦਾ ਆਪਣਾ 245ਵਾਂ ਮੈਚ ਖੇਡਿਆ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਗੁ. ਸਾਹਿਬ ਦੇ ਦਰਸ਼ਨ ਕਰਨ ਗਏ ਸ਼ਰਧਾਲੂ ਦੀ ਮੌ.ਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾ.ਨ
ਜੇਕਰ ਦਿਨੇਸ਼ ਕਾਰਤਿਕ ਦੇ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 249 IPL ਮੈਚਾਂ ਵਿੱਚ ਹੁਣ ਤੱਕ 4742 ਦੌੜਾਂ ਬਣਾਈਆਂ ਹਨ। ਮਿਡਲ ਆਰਡਰ ‘ਤੇ ਬੈਟਿੰਗ ਕਰਦੇ ਹੋਏ ਉਨ੍ਹਾਂ ਨੇ IPL ਵਿੱਚ ਕੋਈ ਸੈਂਕੜਾ ਨਹੀਂ ਲਗਾਇਆ ਹੈ, ਜਦਕਿ 22 ਅਰਧ ਸੈਂਕੜੇ ਉਨ੍ਹਾਂ ਦੇ ਨਾਮ ਦਰਜ ਹਨ। ਬਤੌਰ ਵਿਕਟਕੀਪਰ ਦਿਨੇਸ਼ ਕਾਰਤਿਕ ਆਈਪੀਐੱਲ ਵਿੱਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹੈ। ਕਾਰਤਿਕ ਤੋਂ ਪਹਿਲਾਂ ਧੋਨੀ ਦੇ ਨਾਮ ਦਰਜ ਹੈ, ਜਿਨ੍ਹਾਂ ਨੇ ਬਤੌਰ ਵਿਕਟਕੀਪਰ ਬੈਟਰ ਆਈਪੀਐੱਲ ਵਿੱਚ 5051 ਦੌੜਾਂ ਬਣਾ ਲਈਆਂ ਹਨ।
ਦੱਸ ਦੇਈਏ ਕਿ ਇਸ ਰੋਮਾਂਚਕ ਮੁਕਾਬਲੇ ਵਿੱਚ ਕੋਲਕਾਤਾ ਦੀ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ ‘ਤੇ 222 ਦੌੜਾਂ ਦਾ ਸਕੋਰ ਖੜ੍ਹਾ ਕੀਤਾ। KKR ਵੱਲੋਂ ਕਪਤਾਨ ਸ਼੍ਰੇਅਸ ਅਈਅਰ ਨੇ 50 ਦੌੜਾਂ ਦੀ ਪਾਰੀ ਖੇਡੀ। ਉਸ ਤੋਂ ਇਲਾਵਾ ਫਿਲ ਸਾਲਟ ਨੇ 48 ਦੌੜਾਂ ਬਣਾਈਆਂ। ਆਂਦ੍ਰੇ ਰਸੇਲ ਦੇ ਬੱਲੇ ਤੋਂ ਨਾਬਾਦ 27 ਦੌੜਾਂ ਤੇ ਰਮਨਦੀਪ ਨੇ ਨਾਬਾਦ 24 ਦੌੜਾਂ ਦੀ ਪਾਰੀ ਖੇਡੀ। RCB ਦੀ ਟੀਮ ਵੱਲੋਂ ਯਸ਼ ਦਿਆਲ ਤੇ ਕੈਮਰਨ ਗ੍ਰੀਨ ਨੂੰ 2-2 ਵਿਕਟਾਂ ਮਿਲੀਆਂ, ਜਦਕਿ ਮੁਹੰਮਦ ਸਿਰਜ ਤੇ ਲਾਕੀ ਨੂੰ 1-1 ਸਫਲਤਾ ਮਿਲੀ।
ਵੀਡੀਓ ਲਈ ਕਲਿੱਕ ਕਰੋ -: