ਦੀਪਾ ਕਰਮਾਕਰ ਨੇ ਏਸ਼ੀਅਨ ਜਿਮਨਾਸਟਿਕ ਚੈਂਪੀਅਨਸ਼ਿਪ ਦਾ ਇਤਿਹਾਸ ਰਚਿਆ ਹੈ। ਦੀਪਾ ਨੇ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਉਸਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਵਾਲਟ ਮੁਕਾਬਲੇ ਵਿੱਚ 13.566 ਅੰਕ ਪ੍ਰਾਪਤ ਕੀਤੇ ਅਤੇ ਪਹਿਲੇ ਸਥਾਨ ‘ਤੇ ਰਹੀ। ਉਹ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣ ਗਈ।
30 ਸਾਲਾ ਦੀਪਾ, ਜੋ 12.650 ਦੇ ਨਾਲ ਕੁਆਲੀਫਿਕੇਸ਼ਨ ਵਿੱਚ ਅੱਠਵੇਂ ਸਥਾਨ ‘ਤੇ ਰਹੀ, ਨੇ ਫਾਈਨਲ ਵਿੱਚ ਆਪਣੀਆਂ ਦੋ ਕੋਸ਼ਿਸ਼ਾਂ ਵਿੱਚ ਕੁੱਲ 13.566 ਦਾ ਸਕੋਰ ਬਣਾਇਆ। ਉਸ ਤੋਂ ਬਾਅਦ ਦੋ ਉੱਤਰੀ ਕੋਰੀਆਈ, ਕਿਮ ਸੋਨ ਹਯਾਂਗ (13.466, 0.100 ਦੇ ਜ਼ੁਰਮਾਨੇ ਤੋਂ ਬਾਅਦ) ਅਤੇ ਜੋ ਕਯੋਂਗ ਬਯੋਲ (12.966) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਇਹ ਵੀ ਪੜ੍ਹੋ : ਪਿੰਡ ਕਾਲੇਕੇ ’ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਚਲਾਈਆਂ ਗੋ.ਲੀ.ਆਂ, ਇੱਕ ਨੌਜਵਾਨ ਦੀ ਮੌ.ਤ, ਇੱਕ ਗੰਭੀਰ ਜ਼ਖ਼ਮੀ
2015 ਵਿੱਚ ਹੀਰੋਸ਼ੀਮਾ ਵਿੱਚ ਕਾਂਸੀ (14.725) ਤੋਂ ਬਾਅਦ ਚੈਂਪੀਅਨਸ਼ਿਪ ਵਿੱਚ ਦੀਪਾ ਦਾ ਇਹ ਦੂਜਾ ਤਮਗਾ ਸੀ। ਆਸ਼ੀਸ਼ ਕੁਮਾਰ (ਫਲੋਰ ਕਸਰਤ, ਕਾਂਸੀ, ਸੂਰਤ, 2006) ਅਤੇ ਪ੍ਰਣਤੀ ਨਾਇਕ (ਵਾਲਟ, ਉਲਾਨਬਾਤਰ, 2019 ਅਤੇ ਦੋਹਾ, 2022 ਵਿੱਚ ਕਾਂਸੀ) ਨੇ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਤਗਮੇ ਜਿੱਤੇ ਹਨ। ਡੋਪਿੰਗ ਉਲੰਘਣ ਦੇ ਕਾਰਨ 21 ਮਹੀਨੇ ਦੇ ਮੁਅਤੱਲੀ ਦੇ ਬਾਅਦ ਪਿਛਲੇ ਸਾਲ ਵਾਪਸੀ ਕਰਨ ਵਾਲੀ ਦੀਪਾ ਪੈਰਿਸ ਓਲੰਪਿਕ ਦੀ ਦੌੜ ਤੋਂ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -: