ਵਨਡੇ ਵਿਸ਼ਵ ਕੱਪ ਵਿੱਚ ਅੱਜ ਨੀਦਰਲੈਂਡ ਤੇ ਇੰਗਲੈਂਡ ਦੇ ਵਿਚਾਲੇ ਮੈਚ ਖੇਡਿਆ ਜਾਵੇਗਾ। ਇਹ ਮੁਕਾਬਲਾ ਪੁਣੇ ਦੇ MCA ਸਟੇਡੀਅਮ ਵਿੱਚ ਦੁਪਹਿਰ 2 ਵਜੇ ਹੋਵੇਗਾ। ਇਸ ਮੁਕਾਬਲੇ ਲਈ ਦੁਪਹਿਰ 1.30 ਵਜੇ ਟਾਸ ਹੋਵੇਗਾ। ਦੋਹਾਂ ਟੀਮਾਂ ਵਿਚਾਲੇ ਟਾਪ-8 ਦੀ ਲੜਾਈ ਹੋਵੇਗੀ। ਇੰਗਲੈਂਡ ਵਿਸ਼ਵ ਕੱਪ ਤੋਂ ਪਹਿਲਾਂ ਹੀ ਬਾਹਰ ਹੋ ਚੁੱਕਿਆ ਹੈ ਤੇ ਪੁਆਇੰਟ ਟੇਬਲ ਵਿੱਚ ਆਖਰੀ ਨੰਬਰ ‘ਤੇ ਹੈ। ਉੱਥੇ ਹੀ ਨੀਦਰਲੈਂਡ ਦੇ 2 ਮੈਚ ਜਿੱਤ ਕੇ 4 ਅੰਕ ਹਨ। ਨੀਦਰਲੈਂਡ ਦੀ ਹਾਲੇ ਵੀ ਸੈਮੀਫਾਈਨਲ ਵਿੱਚ ਜਾਣ ਦੀ ਉਮੀਦ ਹੈ, ਪਰ ਉਸਨੂੰ ਹਰ ਮੁਕਾਬਲਾ ਵੱਡੇ ਅੰਤਰ ਨਾਲ ਜਿੱਤਣਾ ਪਵੇਗਾ।
ਇੰਗਲੈਂਡ ਦੇ ਲਈ ਵਿਸ਼ਵ ਕੱਪ ਤੋਂ ਬਾਹਰ ਹੋਣ ਦੇ ਬਾਵਜੂਦ ਟਾਪ-8 ਵਿੱਚ ਜਗ੍ਹਾ ਬਣਾਉਣ ਦੀ ਚੁਣੌਤੀ ਹੋਵੇਗੀ। ਚੈਂਪੀਅਨਜ਼ ਟਰਾਫੀ 2025 ਵਿੱਚ ਕੁਆਲੀਫਾਈ ਕਰਨ ਦੇ ਲਈ 8 ਟੀਮਾਂ ਭਾਰਤ ਵਿੱਚ ਜਾਰੀ ਵਨਡੇ ਵਿਸ਼ਵ ਕੱਪ ਦੇ ਪੁਆਇੰਟ ਟੇਬਲ ਤੋਂ ਹੀ ਕੁਆਲੀਫਾਈ ਕਰਨਗੀਆਂ। ਵਿਸ਼ਵ ਕੱਪ ਵਿੱਚ ਲੀਗ ਸਟੇਜ ਖਤਮ ਹੋਣ ਦੇ ਬਾਅਦ ਪੁਆਇੰਟ ਟੇਬਲ ਵਿੱਚ ਜੋ ਟੀਮਾਂ ਟਾਪ-8 ਵਿੱਚ ਰਹਿਣਗੀਆਂ, ਉਹ ਪਾਕਿਸਤਾਨ ਦੀ ਮੇਜ਼ਬਾਨੀ ਵਿੱਚ ਟੂਰਨਾਮੈਂਟ ਖੇਡਣਗੀਆਂ। ਵਵਨਡੇ ਕ੍ਰਿਕਟ ਵਿੱਚ ਨੀਦਰਲੈਂਡ ਹੁਣ ਤੱਕ ਇੰਗਲੈਂਡ ਦੇ ਖਿਲਾਫ਼ ਨਹੀਂ ਜਿੱਤ ਸਕਿਆ ਹੈ। ਹੁਣ ਤੱਕ ਖੇਡੇ 6 ਮੈਚਾਂ ਵਿੱਚੋਂ ਸਾਰੇ ਮੈਚ ਇੰਗਲੈਂਡ ਨੇ ਜਿੱਤੇ ਹਨ। ਉੱਥੇ ਹੀ ਦੋਨੋਂ ਟੀਮਾਂ ਵਨਡੇ ਵਿਸ਼ਵ ਕੱਪ ਵਿੱਚ ਸਾਲ 1996, 2003 ਤੇ 2011 ਵਿੱਚ ਆਪਸ ਵਿੱਚ ਭਿੜੀਆਂ ਹਨ। ਇਸ ਵਿੱਚ ਵੀ ਇੰਗਲੈਂਡ ਨੇ ਹੀ ਜਿੱਤ ਹਾਸਿਲ ਕੀਤੀ ਹੈ।
ਜੇਕਰ ਇੱਥੇ ਪਿਚ ਦੀ ਗੱਲ ਕੀਤੀ ਜਾਵੇ ਤਾਂ ਪੁਣੇ ਦੇ ਮੈਦਾਨ ਦੀ ਪਿਚ ਕਾਲੀ ਮਿੱਟੀ ਤੋਂ ਤਿਆਰ ਕੀਤੀ ਜਾਂਦੀ ਹੈ ਤੇ ਹੁਣ ਤੱਕ ਇਸ ਸਟੇਡੀਅਮ ਵਿੱਚ ਕੁੱਲ 9 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਹ ਬੱਲੇਬਾਜ਼ੀ ਦੇ ਲਈ ਵੜਿਆ ਪਿਚ ਹੈ। ਇਸ ਮੈਦਾਨ ‘ਤੇ 356 ਦੌੜਾਂ ਦਾ ਸਕੋਰ ਸਭ ਤੋਂ ਵੱਧ ਹੈ। ਬੁੱਧਵਾਰ ਨੂੰ ਪੁਣੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ। ਤਾਪਮਾਨ ਵੀ 32 ਡਿਗਰੀ ਸੈਲਸੀਅਸ ਤੋਂ 22 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਉਮੀਦ ਹੈ।
ਸੰਭਾਵਿਤ ਪਲੇਇੰਗ-11
ਇੰਗਲੈਂਡ: ਡੇਵਿਡ ਮਲਾਨ, ਜਾਨੀ ਬੇਅਰਸਟੋ, ਜੋ ਰੂਟ, ਬੇਨ ਸਟੋਕਸ, ਲਿਯਾਮ ਲਿਵਿੰਗਸਟੋਨ, ਜੋਸ ਬਟਲਰ (ਕਪਤਾਨ ਤੇ ਵਿਕਟਕੀਪਰ), ਡੇਵਿਡ ਵਿਲੀ, ਮੋਇਨ ਅਲੀ, ਕ੍ਰਿਸ ਵੋਕਸ, ਆਦਿਲ ਰਾਸ਼ਿਦ ਤੇ ਮਾਰਕ ਵੁੱਡ।
ਇਹ ਵੀ ਪੜ੍ਹੋ: ਤਰਨਤਾਰਨ ਦੇ ਤੁੰਗ ਪਿੰਡ ‘ਚ ਵੱਡੀ ਵਾ.ਰਦਾਤ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦਾ ਬੇ.ਰਹਿਮੀ ਨਾਲ ਕ.ਤਲ
ਨੀਦਰਲੈਂਡ: ਵਿਕਰਮਜੀਤ ਸਿੰਘ, ਮੈਕਸ ਓ ਡੀਡ, ਬਾਸ ਡੀ ਲੀਡੇ, ਕਾਲਿਨ ਐਕਰਮੈਨ, ਸਕਾਟ ਐਡਵਰਡਸ(ਕਪਤਾਨ/ਵਿਕਟਕੀਪਰ), ਲੋਗਾਨ ਵੈਨ ਬੀਕ, ਪਾਲ ਵੈਨ ਮੀਰਕੇਰੇਨ, ਆਰੀਅਨ ਦੱਤ, ਸਾਯਬ੍ਰਾਂਡ ਐਂਗਲਬ੍ਰੇਕਟ, ਸਾਕਿਬ ਜੁਲਫ਼ਿਕਾਰ, ਰੂਲੋਫ ਵਾਨ ਡਰ ਮੇਰਵ ।
ਵੀਡੀਓ ਲਈ ਕਲਿੱਕ ਕਰੋ : –