england vs ireland 3rd odi: ENG Vs IRE: ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਖੇਡਿਆ ਜਾਵੇਗਾ। ਇੰਗਲੈਂਡ ਦੀ ਟੀਮ, ਜਿਸ ਨੇ ਪਹਿਲੇ ਦੋ ਵਨਡੇ ਮੈਚ ਆਪਣੇ ਨਾਮ ਕੀਤੇ ਹਨ, ਸੀਰੀਜ਼ ‘ਚ ਕਲੀਨ ਸਵੀਪ ‘ਤੇ ਨਜ਼ਰ ਰੱਖੇਗੀ। ਇਸ ਨਾਲ ਇੰਗਲੈਂਡ ਵਰਲਡ ਕੱਪ ਸੁਪਰ ਲੀਗ ਵਿੱਚ ਆਖਰੀ ਵਨਡੇ ਜਿੱਤ ਕੇ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੇਗਾ। ਜਦਕਿ ਆਇਰਲੈਂਡ ਦੀ ਟੀਮ ਆਖਰੀ ਵਨਡੇ ਮੈਚ ਜਿੱਤ ਕੇ ਆਪਣਾ ਸਨਮਾਨ ਬਚਾਉਣ ਦੀ ਕੋਸ਼ਿਸ਼ ਕਰੇਗੀ। ਕੋਰੋਨਾ ਵਾਇਰਸ ਦੀ ਤਬਾਹੀ ਦੇ ਵਿਚਕਾਰ, ਵਨਡੇ ਕ੍ਰਿਕਟ ਚਾਰ ਮਹੀਨਿਆਂ ਦੇ ਅੰਤਰਾਲ ਤੋਂ ਬਾਅਦ ਇੰਗਲੈਂਡ ਅਤੇ ਆਇਰਲੈਂਡ ਦੀ ਲੜੀ ਤੋਂ ਵਾਪਿਸ ਪਰਤੀ ਹੈ। ਪਹਿਲੇ ਮੈਚ ਵਿੱਚ, ਆਇਰਲੈਂਡ ਦੀ ਟੀਮ ਨੇ ਇੰਗਲੈਂਡ ਨੂੰ ਸਿਰਫ 172 ਦੌੜਾਂ ਦੀ ਚੁਣੌਤੀ ਦਿੱਤੀ, ਜਿਸ ਨੂੰ ਮੇਜ਼ਬਾਨ ਟੀਮ ਨੇ 6 ਵਿਕਟਾਂ ਗੁਆ ਕੇ ਅਸਾਨੀ ਨਾਲ ਹਾਸਿਲ ਕਰ ਲਿਆ। ਹਾਲਾਂਕਿ ਦੂਜੇ ਵਨਡੇ ਮੈਚ ‘ਚ ਆਇਰਲੈਂਡ ਦੇ ਪ੍ਰਦਰਸ਼ਨ ਵਿੱਚ ਥੋੜ੍ਹਾ ਜਿਹਾ ਸੁਧਾਰ ਹੋਇਆ ਸੀ।
ਆਇਰਲੈਂਡ ਨੇ ਦੂਜੇ ਵਨਡੇ ਮੈਚ ‘ਚ ਇੰਗਲੈਂਡ ਦੇ ਸਾਹਮਣੇ 9 ਵਿਕਟਾਂ ਦੇ ਨੁਕਸਾਨ ‘ਤੇ 212 ਦੌੜਾਂ ਦੀ ਚੁਣੌਤੀ ਦਿੱਤੀ। ਬ੍ਰੇਸਟੋ ਦੀ 81 ਦੌੜਾਂ ਦੀ ਪਾਰੀ ਦੇ ਬਾਵਜੂਦ, ਇੰਗਲੈਂਡ ਨੇ ਦੂਜੇ ਮੈਚ ‘ਚ 137 ਦੌੜਾਂ ਦੇ ਕੇ 6 ਵਿਕਟਾਂ ਗੁਆ ਦਿੱਤੀਆਂ। ਪਰ ਸੈਮ ਅਤੇ ਵੇਲੀ ਨੇ ਮਿਲ ਕੇ ਟੀਮ ਨੂੰ ਚਾਰ ਵਿਕਟਾਂ ਨਾਲ ਜਿੱਤ ਦਵਾ ਦਿੱਤੀ। ਵਰਲਡ ਕੱਪ ਸੁਪਰ ਲੀਗ ਦੀ ਸ਼ੁਰੂਆਤ ਇੰਗਲੈਂਡ ਅਤੇ ਆਇਰਲੈਂਡ ਵਿਚਾਲੇ ਖੇਡੀ ਜਾ ਰਹੀ ਇਸ ਵਨਡੇ ਸੀਰੀਜ਼ ਨਾਲ ਹੋਈ ਹੈ। ਇਸ ਲੀਗ ਵਿੱਚ 13 ਟੀਮਾਂ ਭਾਗ ਲੈ ਰਹੀਆਂ ਹਨ। ਵਰਲਡ ਕੱਪ ਸੁਪਰ ਲੀਗ ਦੇ ਅੰਤ ਤੱਕ ਜਿਹੜੀਆਂ ਟੀਮਾਂ ਚੋਟੀ ਦੇ 7 ਸਥਾਨ ‘ਤੇ ਰਹਿਣਗੀਆਂ, ਉਨ੍ਹਾਂ ਨੂੰ 2023 ਵਿਸ਼ਵ ਕੱਪ ਵਿੱਚ ਸਿੱਧਾ ਪ੍ਰਵੇਸ਼ ਮਿਲੇਗਾ। ਹਾਲਾਂਕਿ, ਦੂਜੀਆਂ ਟੀਮਾਂ ਕੋਲ ਵੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦਾ ਇੱਕ ਹੋਰ ਮੌਕਾ ਹੋਵੇਗਾ। ਦੱਸ ਦਈਏ ਕਿ ਕੋਰੋਨਾ ਵਾਇਰਸ ਕਾਰਨ 13 ਮਾਰਚ ਤੋਂ ਬਾਅਦ 129 ਦਿਨਾਂ ਤੱਕ ਕੋਈ ਵਨਡੇ ਮੈਚ ਨਹੀਂ ਖੇਡਿਆ ਗਿਆ ਸੀ। 30 ਜੁਲਾਈ ਨੂੰ ਦੋਵਾਂ ਦੇਸ਼ਾਂ ਵਿਚਾਲੇ ਖੇਡੇ ਗਏ ਪਹਿਲੇ ਮੈਚ ਤੋਂ ਵਨਡੇ ਕ੍ਰਿਕਟ ਵਾਪਸ ਪਰਤਿਆ।