england vs pakistan 2nd test: ਸਾਉਥੈਮਪਟਨ: ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ ਅੱਜ 3.30 ਤਿੰਨ ਵਜੇ ਤੋਂ ਦ ਰੋਜ਼ ਬਾਊਲ ਵਿਖੇ ਖੇਡਿਆ ਜਾਵੇਗਾ। ਇੰਗਲੈਂਡ ਦੀਆਂ ਨਜ਼ਰਾਂ ਇਸ ਟੈਸਟ ਨੂੰ ਜਿੱਤਣ ਤੋਂ ਬਾਅਦ ਸੀਰੀਜ਼ ਆਪਣੇ ਨਾਮ ਕਰਨ ਤੇ ਹੋਣਗੀਆਂ। ਇਸ ਦੇ ਨਾਲ ਹੀ ਪਾਕਿਸਤਾਨ ਲੜੀ ‘ਚ ਬਣੇ ਰਹਿਣ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਆਲ ਰਾਉਂਡਰ ਬੇਨ ਸਟੋਕਸ ਨਿੱਜੀ ਕਾਰਨਾਂ ਕਰਕੇ ਦੂਜੇ ਅਤੇ ਤੀਜੇ ਟੈਸਟ ਮੈਚਾਂ ਵਿੱਚ ਇੰਗਲੈਂਡ ਦੀ ਟੀਮ ਦਾ ਹਿੱਸਾ ਨਹੀਂ ਬਣੇਗਾ। ਦੂਜੇ ਟੈਸਟ ਲਈ ਤੇਜ਼ ਗੇਂਦਬਾਜ਼ ਰੌਬਿਨਸਨ ਨੂੰ ਸਟੋਕਸ ਦੀ ਜਗ੍ਹਾ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ। ਪਹਿਲੇ ਟੈਸਟ ‘ਚ ਹਾਰਨ ਵਾਲੀ ਪਾਕਿਸਤਾਨ ਦੀ ਟੀਮ ਦੂਜੇ ਟੈਸਟ ਵਿੱਚ ਕੁੱਝ ਬਦਲਾਅ ਕਰ ਸਕਦੀ ਹੈ। ਜਾਣਕਾਰੀ ਅਨੁਸਾਰ ਫਵਾਦ ਆਲਮ ਇਸ ਟੈਸਟ ‘ਚ 11 ਸਾਲ ਬਾਅਦ ਟੈਸਟ ਕ੍ਰਿਕਟ ਵਿੱਚ ਵਾਪਸੀ ਕਰ ਸਕਦਾ ਹੈ। ਜੇ ਫਵਾਦ ਨੂੰ ਆਖਰੀ ਗਿਆਰਾਂ ‘ਚ ਮੌਕਾ ਮਿਲਦਾ ਹੈ, ਤਾਂ ਪਾਕਿਸਤਾਨ ਟੀਮ ਪ੍ਰਬੰਧਨ ਨੂੰ ਰੋਜ਼ ਬਾਊਲ ‘ਚ ਇੱਕ ਸਪਿਨਰ ਨਾਲ ਉਤਰਨਾ ਪਏਗਾ।
ਤਿੰਨ ਟੈਸਟ ਮੈਚਾਂ ‘ਚ 41.67 ਦੀ ਔਸਤ ਨਾਲ 250 ਦੌੜਾਂ ਬਣਾਉਣ ਵਾਲੇ ਫਵਾਦ ਨੇ ਆਪਣਾ ਆਖਰੀ ਟੈਸਟ ਨਵੰਬਰ 2009 ‘ਚ ਖੇਡਿਆ ਸੀ। ਟੋਪ ਆਰਡਰ ਦੇ ਬੱਲੇਬਾਜ਼ ਜੈਕ ਕਰਲੀ ਨੂੰ ਪਾਕਿਸਤਾਨ ਖਿਲਾਫ ਦੂਜੇ ਟੈਸਟ ਮੈਚ ਵਿੱਚ ਮੌਕਾ ਮਿਲ ਸਕਦਾ ਹੈ। ਵੈਸਟਇੰਡੀਜ਼ ਖ਼ਿਲਾਫ਼ ਧਮਾਲ ਮਚਾਉਣ ਵਾਲੇ ਸਟੋਕਸ ਪਾਕਿਸਤਾਨ ਖ਼ਿਲਾਫ਼ ਪਹਿਲੇ ਟੈਸਟ ਵਿੱਚ ਫਲਾਪ ਰਹੇ ਸੀ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ ਨੂੰ ਰੋਜ਼ ਬਾਊਲ ‘ਚ ਅਰਾਮ ਦਿੱਤਾ ਜਾ ਸਕਦਾ ਹੈ। ਐਂਡਰਸਨ ਦੀ ਜਗ੍ਹਾ ਮਾਰਕ ਵੁੱਡ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਸਾਉਥੈਮਪਟਨ ਦੇ ਏਜਜ਼ ਬਾਊਲ ‘ਚ ਦੂਜਾ ਟੈਸਟ 13 ਅਗਸਤ ਤੋਂ ਖੇਡਿਆ ਜਾਣਾ ਹੈ ਅਤੇ ਦਿਨ ਭਾਰਤੀ ਸਮੇਂ ਅਨੁਸਾਰ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਇੰਗਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਟੈਸਟ ਰੋਜ ਬਾਊਲ ਵਿੱਚ ਹੀ ਖੇਡਿਆ ਗਿਆ ਸੀ। ਰੋਜ਼ ਬਾਊਲ ਵਿੱਚ ਤੇਜ਼ ਗੇਂਦਬਾਜ਼ਾਂ ਨੂੰ ਬਹੁਤ ਜ਼ਿਆਦਾ ਗਤੀ ਅਤੇ ਮੂਵਮੈਂਟ ਮਿਲਦੀ ਹੈ।