european cricket series begins: ਖੇਡਾਂ ਕੋਰੋਨਾ ਵਾਇਰਸ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ, ਖੇਡਾਂ ਨੂੰ ਮੁੜ ਤੋਂ ਲੀਹ ‘ਤੇ ਲਿਆਉਣ ਦੀ ਮੁਹਿੰਮ ਇਸ ਮਹੀਨੇ ਤੋਂ ਸ਼ੁਰੂ ਹੋਈ ਸੀ। ਜਰਮਨ ਫੁਟਬਾਲ ਲੀਗ ਬਾਰੇ ਹਰ ਕੋਈ ਜਾਣਦਾ ਹੈ। ਕੋਰੋਨਾ ਵਾਇਰਸ ਕਾਰਨ ਲੱਗਭਗ ਦੋ ਮਹੀਨਿਆਂ ਦੇ ਬੰਦ ਹੋਣ ਤੋਂ ਬਾਅਦ, ਬੁੰਦੇਸਲੀਗਾ ਮੁਕਾਬਲੇ ਦੁਬਾਰਾ ਸ਼ੁਰੂ ਹੋ ਗਏ ਹਨ। ਪਰ ਸ਼ਾਇਦ ਕੁੱਝ ਖੇਡ ਪ੍ਰੇਮੀ ਜਾਣਦੇ ਹਨ ਕਿ ਜਰਮਨੀ ਵਿੱਚ ਕ੍ਰਿਕਟ ਲੀਗ 29 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਟੂਰਨਾਮੈਂਟ ਯੂਰਪੀਅਨ ਕ੍ਰਿਕਟ ਸੀਰੀਜ਼ ਈਸੀਐਸ 10 ਦਾ ਹਿੱਸਾ ਹੈ ਅਤੇ ਇਸ ਵਿੱਚ 10-10 ਓਵਰਾਂ ਦੇ ਮੈਚ ਖੇਡੇ ਜਾਣਗੇ। ਇਸ ਟੂਰਨਾਮੈਂਟ ਵਿੱਚ ਜਰਮਨੀ ਦੀਆਂ 6 ਟੀਮਾਂ ਖੇਡਣ ਜਾ ਰਹੀਆਂ ਹਨ। ਖਾਸ ਗੱਲ ਇਹ ਹੈ ਕਿ 5 ਦਿਨਾਂ ਵਿੱਚ ਕੁੱਲ 20 ਮੈਚ ਖੇਡੇ ਜਾਣਗੇ। ਇੱਕ ਦਿਨ ਵਿੱਚ 4 ਮੈਚ ਕਰਵਾਏ ਜਾਣਗੇ। ਜਰਮਨੀ ਵਿੱਚ ਜ਼ਿਆਦਾਤਰ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਲੋਕ ਕ੍ਰਿਕਟ ਖੇਡਦੇ ਹਨ ਅਤੇ ਉਹੀ ਲੋਕ ਕੁੰਮਰਫੀਲਡ ਲੀਗ ਵਿੱਚ ਖੇਡਦੇ ਵੇਖੇ ਜਾਣਗੇ।
10-10 ਓਵਰ ਲੀਗ ਪਹਿਲਾਂ ਹੀ ਦੁਬਈ, ਆਬੂ ਧਾਬੀ ਵਰਗੇ ਸਥਾਨਾਂ ‘ਤੇ ਬਹੁਤ ਮਸ਼ਹੂਰ ਹੋ ਗਈ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਜਰਮਨੀ ਵਿੱਚ ਦਰਸ਼ਕਾਂ ਨੂੰ ਕਿੰਨਾ ਪਸੰਦ ਆਉਂਦਾ ਹੈ। ਹਾਲਾਂਕਿ ਇਹ ਸਾਰੇ ਕ੍ਰਿਕਟ ਮੈਚ ਫੈਨਕੋਡ ਐਪ ‘ਤੇ ਲਾਈਵ ਸਟ੍ਰੀਮ ਕੀਤੇ ਜਾ ਸਕਦੇ ਹਨ। ਇਹ ਮੈਚ ਟੀਵੀ ‘ਤੇ ਦੇਖਣ ਲਈ ਉਪਲਬਧ ਨਹੀਂ ਹੋਣਗੇ। ਅੰਤਰਰਾਸ਼ਟਰੀ ਕ੍ਰਿਕਟ ਦੇਖਣ ਲਈ ਪ੍ਰਸ਼ੰਸਕਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਏਗਾ। ਅੰਤਰਰਾਸ਼ਟਰੀ ਕ੍ਰਿਕਟ 8 ਜੁਲਾਈ ਤੋਂ ਵੈਸਟਇੰਡੀਜ਼ ਅਤੇ ਇੰਗਲੈਂਡ ਵਿਚਾਲੇ ਟੈਸਟ ਲੜੀ ਨਾਲ ਵਾਪਿਸ ਪਰਤੇਗੀ। ਇਸ ਤੋਂ ਬਾਅਦ ਅਗਸਤ ਵਿੱਚ ਇੰਗਲੈਂਡ ਅਤੇ ਪਾਕਿਸਤਾਨ ਵਿਚਾਲੇ ਟਵੰਟੀ-ਟਵੰਟੀ ਸੀਰੀਜ਼ ਵੀ ਖੇਡੀ ਜਾਏਗੀ। ਤੁਹਾਨੂੰ ਦੱਸ ਦਈਏ ਕਿ ਆਖਰੀ ਅੰਤਰਰਾਸ਼ਟਰੀ ਕ੍ਰਿਕਟ ਮੈਚ 13 ਮਾਰਚ ਨੂੰ ਖੇਡਿਆ ਗਿਆ ਸੀ।