ਚਾਰ ਵਾਰ ਦਾ ਚੈਂਪੀਅਨ ਜਰਮਨੀ ਫੀਫਾ ਵਿਸ਼ਵ ਕੱਪ 2022 ਤੋਂ ਬਾਹਰ ਹੋ ਗਿਆ ਹੈ । ਜਰਮਨੀ ਨੇ ਵੀਰਵਾਰ ਨੂੰ ਦੇਰ ਰਾਤ ਖੇਡੇ ਗਏ ਗਰੁੱਪ-ਈ ਦੇ ਆਪਣੇ ਆਖਰੀ ਮੈਚ ਵਿੱਚ ਜਰਮਨੀ ਨੇ ਕੋਸਟਾ ਰੀਕਾ ਨੂੰ 4-2 ਨਾਲ ਮਾਤ ਦਿੱਤੀ, ਪਰ ਗੋਲ ਅੰਤਰ ਦੇ ਆਧਾਰ ‘ਤੇ ਉਹ ਸਪੇਨ ਦੀ ਟੀਮ ਤੋਂ ਪਿੱਛੇ ਰਹਿ ਗਈ। ਸਪੇਨ-ਜਰਮਨੀ ਦੇ ਬਰਾਬਰ 4 ਅੰਕ ਸਨ । ਜੇਕਰ ਦੇਖਿਆ ਜਾਵੇ ਤਾਂ ਤਿੰਨ ਮੈਚਾਂ ਵਿੱਚ ਸਪੇਨ ਨੇ 9 ਗੋਲ ਕੀਤੇ ਜਦਕਿ ਉਸ ਦੇ ਖਿਲਾਫ਼ ਸਿਰਫ 3 ਗੋਲ ਹੋਏ।
ਉੱਥੇ ਹੀ ਦੂਜੇ ਪਾਸੇ ਜਰਮਨੀ ਨੇ 6 ਗੋਲ ਕੀਤੇ ਅਤੇ 5 ਗੋਲ ਖਾਧੇ । ਅਜਿਹੇ ਵਿੱਚ ਸਪੇਨ ਦਾ ਗੋਲ ਫਰਕ ਕਾਫੀ ਬਿਹਤਰ ਸੀ । ਗਰੁੱਪ-ਈ ਤੋਂ ਜਾਪਾਨ ਅਤੇ ਸਪੇਨ ਨੇ ਪ੍ਰੀ-ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ । ਜੇਕਰ ਦੇਖਿਆ ਜਾਵੇ ਤਾਂ ਜਰਮਨੀ ਲਗਾਤਾਰ ਦੂਜੀ ਵਾਰ ਗਰੁੱਪ-ਸਟੇਜ ਤੋਂ ਬਾਹਰ ਹੋਇਆ ਹੈ।
ਇਹ ਵੀ ਪੜ੍ਹੋ: ਵੱਡੀ ਖਬਰ : ਗੈਂਗਸਟਰ ਗੋਲਡੀ ਬਰਾੜ ਨੂੰ ਕੈਲੀਫੋਰਨੀਆ ‘ਚ ਕੀਤਾ ਗਿਆ ਨਜ਼ਰਬੰਦ : ਸੂਤਰ
ਜਰਮਨੀ ਦੇ ਅਗਲੇ ਦੌਰ ਵਿੱਚ ਪਹੁੰਚਣ ਲਈ ਕੋਸਟਾ ਰੀਕਾ ਖਿਲਾਫ ਜਿੱਤ ਦੇ ਨਾਲ ਹੀ ਸਪੇਨ-ਜਾਪਾਨ ਮੈਚ ਦੇ ਨਤੀਜੇ ‘ਤੇ ਟਿਕ ਗਈਆਂ ਸਨ । ਜੇਕਰ ਸਪੈਨਿਸ਼ ਟੀਮ ਜਾਪਾਨ ਨੂੰ ਹਰਾ ਦਿੰਦੀ ਤਾਂ ਜਰਮਨੀ ਅਗਲੇ ਦੌਰ ਵਿੱਚ ਪਹੁੰਚ ਜਾਂਦੀ, ਪਰ ਜਾਪਾਨੀ ਟੀਮ ਨੇ ਉਲਟਫੇਰ ਕਰਦਿਆਂ ਸਪੇਨ ਨੂੰ 2-1 ਨਾਲ ਹਰਾ ਕੇ ਅਗਲੇ ਦੌਰ ‘ਚ ਜਗ੍ਹਾ ਬਣਾ ਲਈ । ਜਾਪਾਨ ਨੇ ਛੇ ਅੰਕਾਂ ਨਾਲ ਗਰੁੱਪ ਵਿੱਚ ਚੋਟੀ ਦਾ ਸਥਾਨ ਵੀ ਹਾਸਿਲ ਕੀਤਾ ।
ਦੱਸ ਦੇਈਏ ਕਿ ਜਰਮਨੀ ਨੇ 10ਵੇਂ ਮਿੰਟ ਵਿੱਚ ਹੀ ਸਰਜ ਗਨੇਬਰੀ ਦੇ ਹੈਡਰ ਨਾਲ ਲੀਡ ਲੈ ਲਈ ਸੀ । ਹਾਲਾਂਕਿ ਇਸ ਤੋਂ ਬਾਅਦ ਜਰਮਨੀ ਦੀ ਟੀਮ ਪਹਿਲੇ ਹਾਫ ਵਿੱਚ ਕੋਈ ਗੋਲ ਨਹੀਂ ਕਰ ਸਕੀ ਅਤੇ ਸਕੋਰ 1-0 ਨਾਲ ਉਸਦੇ ਪੱਖ ਵਿੱਚ ਸੀ । ਦੂਜੇ ਹਾਫ ਵਿੱਚ ਕੋਸਟਾ ਰੀਕਾ ਨੇ ਸਕੋਰ ਬਰਾਬਰ ਕਰ ਦਿੱਤਾ। 70ਵੇਂ ਮਿੰਟ ਵਿੱਚ ਜਰਮਨ ਗੋਲਕੀਪਰ ਮੈਨੁਅਲ ਨੇਊਰ ਦੇ ਆਤਮਘਾਤੀ ਗੋਲ ਨਾਲ ਕੋਸਟਾ ਰੀਕਾ 2-1 ਨਾਲ ਅੱਗੇ ਹੋ ਗਿਆ ਸੀ । 2-1 ਨਾਲ ਪਿਛੜਨ ਤੋਂ ਬਾਅਦ ਵੀ ਜਰਮਨੀ ਦੇ ਹੌਸਲੇ ਢੇਰੀ ਨਹੀਂ ਹੋਏ । ਕਾਈ ਹੈਵਰਟਜ਼ ਨੇ 73ਵੇਂ ਅਤੇ 85ਵੇਂ ਮਿੰਟ ਵਿੱਚ ਦੋ ਗੋਲ ਕਰਕੇ ਜਰਮਨੀ ਨੂੰ 3-2 ਨਾਲ ਅੱਗੇ ਕਰ ਦਿੱਤਾ । ਬਾਅਦ ਵਿੱਚ ਨਿਕਲਾਸ ਫੁਲਕਰਗ ਵੀ ਗੋਲ ਕਰਨ ਵਿੱਚ ਕਾਮਯਾਬ ਰਹੇ ਜਿਸ ਨਾਲ ਸਕੋਰ 4-2 ਹੋ ਗਿਆ । ਹਾਲਾਂਕਿ ਇਹ ਜਿੱਤ ਵੀ ਜਰਮਨੀ ਲਈ ਕਾਫੀ ਨਹੀਂ ਸੀ।
ਵੀਡੀਓ ਲਈ ਕਲਿੱਕ ਕਰੋ -: