ਫੀਫਾ ਵਿਸ਼ਵ ਕੱਪ ਆਪਣੇ ਅੰਤ ‘ਤੇ ਪਹੁੰਚਣ ਵਾਲਾ ਹੈ । ਅੱਜ ਫਾਈਨਲ ਵਿੱਚ ਡਿਫੈਂਨਡਿੰਗ ਚੈਂਪੀਅਨਸ ਫਰਾਂਸ ਦਾ ਸਾਹਮਣਾ ਦੋ ਵਾਰ ਦੀ ਜੇਤੂ ਅਰਜਨਟੀਨਾ ਨਾਲ ਕਤਰ ਦੇ ਲੁਸੈਲ ਸਟੇਡੀਅਮ ਵਿੱਚ ਹੋਵੇਗਾ। ਫਰਾਂਸ ਨੂੰ ਜਿੱਤਣ ਦੀ ਜ਼ਿੰਮੇਵਾਰੀ ਸਟਾਰ ਸਟ੍ਰਾਈਕਰ ਕੀਲੀਅਨ ਐਮਬਾਪੇ ਅਤੇ ਓਲੀਵੀਅਰ ਜਿਰੂਡ ਵਰਗੇ ਖਿਡਾਰੀਆਂ ਦੇ ਮੋਢਿਆਂ ‘ਤੇ ਹੋਵੇਗੀ। ਇਸ ਦੇ ਨਾਲ ਹੀ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਫਾਈਨਲ ਮੈਚ ਜਿੱਤ ਕੇ ਖਿਤਾਬੀ ਜਿੱਤ ਦੇ ਨਾਲ ਵਿਸ਼ਵ ਕੱਪ ਨੂੰ ਅਲਵਿਦਾ ਕਹਿ ਦੇਣਗੇ ।
ਅਰਜਨਟੀਨਾ ਤੇ ਫਰਾਂਸ ਐਤਵਾਰ ਨੂੰ ਫਾਈਨਲ ਮੁਕਾਬਲੇ ਨੂੰ ਸ਼ਾਨਦਾਰ ਬਣਾਉਣ ਦੇ ਲਈ ਇੱਕ-ਦੂਜੇ ਨਾਲ ਭਿੜਨਗੇ । ਇਹ ਫਾਈਨਲ ਕਈ ਤਰੀਕਿਆਂ ਨਾਲ ਭਾਵੁਕ ਹੋਵੇਗਾ ਕਿਉਂਕਿ ਇਹ ਮੇਸੀ ਦਾ ਆਖਰੀ ਵਿਸ਼ਵ ਕੱਪ ਮੈਚ ਹੋਵੇਗਾ। ਮੇਸੀ ਨੇ ਕਈ ਸਾਲਾਂ ਤੋਂ ਵਿਸ਼ਵ ਕੱਪ ਟਰਾਫੀ ਜਿੱਤਣ ਦਾ ਆਪਣਾ ਸੁਪਨਾ ਪੂਰਾ ਕੀਤਾ ਹੈ ਅਤੇ ਇਸ ਵਾਰ ਉਸ ਕੋਲ ਇਹ ਟਰਾਫੀ ਹਾਸਿਲ ਕਰਨ ਦਾ ਆਖਰੀ ਮੌਕਾ ਹੈ । ਖ਼ਿਤਾਬੀ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8.30 ਵਜੇ ਸ਼ੁਰੂ ਹੋਵੇਗਾ।
ਇਹ ਵੀ ਪੜ੍ਹੋ: ਰਾਹੁਲ ਦੀ ‘ਭਾਰਤ ਜੋੜੋ ਯਾਤਰਾ’ ‘ਤੇ ਬੋਲੇ ਕੈਪਟਨ, ‘ਸਮਝ ਨਹੀਂ ਆ ਰਿਹਾ ਇਹ ਕਿਸ ਨੂੰ ਜੋੜ ਰਹੇ ਨੇ’
ਮੇਸੀ ਦੇ ਸਾਹਮਣੇ ਮੌਜੂਦਾ ਚੈਂਪੀਅਨ ਅਤੇ ਮਜ਼ਬੂਤ ਟੀਮ ਫਰਾਂਸ ਹੈ, ਜਿਸ ਨੂੰ ਹਰਾਉਣਾ ਉਸ ਲਈ ਆਸਾਨ ਨਹੀਂ ਹੋਵੇਗਾ । ਫਰਾਂਸ ਲਗਾਤਾਰ ਦੂਸਰਾ ਵਿਸ਼ਵ ਕੱਪ ਜਿੱਤਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਤਾਂ ਅਰਜਨਟੀਨਾ ਦੀ ਟੀਮ ਵੀ ਕੋਈ ਕਸਰ ਬਾਕੀ ਨਹੀਂ ਛੱਡਣ ਵਾਲੀ ਹੈ। ਦੋਵੇਂ ਟੀਮਾਂ ਦੋ-ਦੋ ਵਾਰ ਇਹ ਟਰਾਫੀ ਜਿੱਤ ਚੁੱਕੀਆਂ ਹਨ । ਅਰਜਨਟੀਨਾ ਨੇ 1978 ਅਤੇ 1986 ਵਿੱਚ ਖਿਤਾਬ ਜਿੱਤਿਆ ਸੀ ਜਦਕਿ ਫਰਾਂਸ ਨੇ 1998 ਅਤੇ 2018 ਵਿੱਚ ਇਹ ਖਿਤਾਬ ਜਿੱਤਿਆ ਸੀ। ਅਰਜਨਟੀਨਾ ਕੋਲ 36 ਸਾਲਾਂ ਵਿੱਚ ਪਹਿਲੀ ਵਾਰ ਵਿਸ਼ਵ ਕੱਪ ਦੀ ਟਰਾਫੀ ਜਿੱਤਣ ਦਾ ਮੌਕਾ ਹੈ। ਇਸ ਦੇ ਨਾਲ ਹੀ ਫਰਾਂਸ ਲਗਾਤਾਰ ਦੂਜੀ ਵਾਰ ਖਿਤਾਬ ਜਿੱਤਣ ਤੋਂ ਇਕ ਕਦਮ ਦੂਰ ਹੈ।
ਦੋਵੇਂ ਟੀਮਾਂ ਦੇ ਕੋਚ ਮੇਸੀ ਅਤੇ ਐਮਬਾਪੇ ਨੂੰ ਘੇਰਨ ਦੀ ਕੋਸ਼ਿਸ਼ ਕਰਨਗੇ ਤਾਂ ਜੋ ਉਹ ਗੋਲ ਨਾ ਕਰ ਸਕਣ । ਦੂਜੇ ਖਿਡਾਰੀਆਂ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ ਅਤੇ ਉਨ੍ਹਾਂ ਨੂੰ ਗੋਲ ਕਰਨ ਦਾ ਮੌਕਾ ਮਿਲ ਸਕਦਾ ਹੈ । ਮੇਸੀ ਇਸ ਤੋਂ ਪਹਿਲਾਂ ਵੀ ਫਾਈਨਲ ਖੇਡ ਚੁੱਕੇ ਹਨ, ਪਰ ਉਸ ਦੀ ਟੀਮ 2014 ਵਿੱਚ ਜਰਮਨੀ ਤੋਂ ਹਾਰ ਗਈ ਸੀ । ਐਮਬਾਪੇ ਦੇ ਰਹਿੰਦਿਆਂ ਹੋਇਆਂ ਫਰਾਂਸ ਨੇ 2018 ਵਿੱਚ ਕ੍ਰੋਏਸ਼ੀਆ ਨੂੰ ਹਰਾ ਕੇ ਵਿਸ਼ਵ ਕੱਪ ਜਿੱਤਿਆ ਸੀ।
ਵੀਡੀਓ ਲਈ ਕਲਿੱਕ ਕਰੋ -: