ਸਾਬਕਾ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਵੀਰਵਾਰ ਨੂੰ ਵਿਜੇਵਾੜਾ ਵਿੱਚ ਸੀਐੱਮ ਦਫਤਰ ਵਿੱਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਦੀ ਮੌਜੂਦਗੀ ਵਿੱਚ YSR ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਆਂਧਰਾ ਪ੍ਰਦੇਸ਼ ਦੇ ਡਿਪਟੀ ਸੀਐੱਮ ਨਾਰਾਇਣ ਸਵਾਮੀ ਤੇ ਸਾਂਸਦ ਮਿਥੁਨ ਰੈੱਡੀ ਨੇ ਜਗਨ ਮੋਹਨ ਰੈੱਡੀ ਦੇ ਨਾਲ ਸਾਬਕਾ ਕ੍ਰਿਕਟਰ ਦਾ ਪਾਰਟੀ ਵਿੱਚ ਸਵਾਗਤ ਕੀਤਾ। ਰਾਇਡੂ ਨੇ ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਉਹ ਆਈਪੀਐੱਲ ਜਿੱਤਣ ਵਾਲੀ ਚੇੱਨਈ ਸੁਪਰ ਕਿੰਗਜ਼ ਦਾ ਹਿੱਸਾ ਸੀ। ਆਈਪੀਐੱਲ ਦੇ ਸਮੇਂ ਹੀ ਉਨ੍ਹਾਂ ਨੇ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ। ਹਾਲਾਂਕਿ ਇਸਦੇ ਬਾਅਦ ਉਹ ਵਿਦੇਸ਼ੀ ਲੀਗ ਵਿੱਚ ਖੇਡਦੇ ਨਜ਼ਰ ਆਏ ਹਨ।
ਇਸ ਸਬੰਧੀ ਪਾਰਟੀ ਨੇ ਟਵੀਟ ਵਿੱਚ ਜਾਣਕਾਰੀ ਦਿੰਦਿਆਂ ਲਿਖਿਆ ਕਿ ਪ੍ਰਸਿੱਧ ਭਾਰਤੀ ਕ੍ਰਿਕਟਰ ਅੰਬਾਤੀ ਰਾਇਡੂ ਸੀਐੱਮ ਕੈਂਪ ਦਫ਼ਤਰ ਵਿੱਚ ਮੁੱਖ ਮੰਤਰੀ ਵਾਈਐੱਸ ਜਗਨ ਦੀ ਹਾਜ਼ਰੀ ਵਿੱਚ YSR ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਏ। ਡਿਪਟੀ ਸੀਐੱਮ ਨਾਰਾਇਣ ਸਵਾਮੀ ਤੇ ਸਾਂਸਦ ਮਿਥੁਨ ਰੈੱਡੀ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।
ਇਹ ਵੀ ਪੜ੍ਹੋ: ਪੰਜਾਬ ‘ਚ ਕੋਲਡ-ਡੇ ਦਾ ਅਲਰਟ, ਇਨ੍ਹਾਂ 16 ਜ਼ਿਲ੍ਹਿਆਂ ‘ਚ ਪਏਗੀ ਸੰਘਣੀ ਧੁੰਦ, ਹੋਰ ਵਧੇਗੀ ਠਾਰ
ਕ੍ਰਿਕਟ ਤੋਂ ਸੰਨਿਆਸ ਦੇ ਐਲਾਨ ਦੇ ਲਗਭਗ ਇੱਕ ਮਹੀਨੇ ਬਾਅਦ ਅੰਬਾਤੀ ਰਾਇਡੂ ਨੇ ਆਂਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਆਪਣੀ ਦੂਜੀ ਪਾਰੀ ਦਾ ਐਲਾਨ ਕੀਤਾ ਸੀ। ਕਿਆਸ ਇਹ ਵੀ ਲਗਾਏ ਜਾ ਰਹੇ ਹਨ ਕਿ ਉਹ ਲੋਕ ਸਭਾ ਚੋਣਾਂ ਵੀ ਲੜ ਸਕਦੇ ਹਨ। ਉਨ੍ਹਾਂ ਨੇ ਜੂਨ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਜਲਦ ਹੀ ਆਧਰਾ ਪ੍ਰਦੇਸ਼ ਦੀ ਰਾਜਨੀਤੀ ਵਿੱਚ ਐਂਟਰੀ ਕਰਾਂਗਾ। ਇਸ ਤੋਂ ਪਹਿਲਾਂ ਮੈਂ ਲੋਕਾਂ ਦੀ ਨਬਜ਼ ਜਾਨਣ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਦੇ ਲਈ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਹੈ।
ਦੱਸ ਦੇਈਏ ਕਿ ਅੰਬਾਤੀ ਰਾਇਡੂ ਨੇ 2013 ਵਿੱਚ ਭਾਰਤ ਦੇ ਲਈ ਡੈਬਿਊ ਕੀਤਾ ਸੀ। 55 ਮੈਚ ਦੇ ਵੰਡੇ ਕੈਰੀਅਰ ਵਿੱਚ ਉਨ੍ਹਾਂ ਨੇ 47 ਦੀ ਔਸਤ ਨਾਲ 1694 ਦੌੜਾਂ ਬਣਾਈਆਂ। ਇਸ ਵਿੱਚ 3 ਸੈਂਕੜੇ ਤੇ 10 ਅਰਧ ਸੈਂਕੜੇ ਵੀ ਹਨ। 6 ਟੀ-20 ਮੈਚ ਵਿੱਚ ਭਾਰਤ ਦੇ ਲਈ ਰਾਇਡੂ ਨੇ 42 ਦੌੜਾਂ ਬਣਾਈਆਂ। ਉਨ੍ਹਾਂ ਨੇ 2019 ਵਿੱਚ ਭਾਰਤ ਦੇ ਲਈ ਆਖਰੀ ਮੈਚ ਖੇਡਿਆ ਸੀ। ਆਈਪੀਐੱਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ 2010 ਵਿੱਚ ਮੁੰਬਈ ਇੰਡੀਅਨਜ਼ ਦੇ ਲਈ ਡੈਬਿਊ ਕੀਤਾ ਸੀ। ਜਿਸ ਤੋਂ ਬਾਅਦ ਉਹ 2018 ਵਿੱਚ ਚੇੱਨਈ ਸੁਪਰ ਕਿੰਗਜ਼ ਨਾਲ ਜੁੜੇ। ਇਸ ਦੌਰਾਨ 203 ਮੈਚਾਂ ਵਿੱਚ ਰਾਇਡੂ ਦੇ ਬੱਲੇ ਤੋਂ 4328 ਰਨ ਨਿਕਲੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”