ਭਾਰਤੀ ਟੀਮ ਦੇ ਸ਼੍ਰੀਲੰਕਾ ਦੌਰੇ ਤੋਂ ਪਹਿਲਾਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਸ਼੍ਰੀਲੰਕਾ ਦੇ ਸਾਬਕਾ ਕ੍ਰਿਕਟਰ ਧੰਮਿਕਾ ਨਿਰੋਸ਼ਨ ਦਾ ਅੰਬਾਲਾਂਗੋਡਾ ਸਥਿਤ ਉਨ੍ਹਾਂ ਦੇ ਘਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਕ੍ਰਿਕਟ ਜਗਤ ਤੇ ਸ਼੍ਰੀਲੰਕਾ ਨੂੰ ਸੋਗ ਵਿੱਚ ਡੁਬੋ ਦਿੱਤਾ ਹੈ। ਇਸ ਸਬੰਧੀ ਸਥਾਨਕ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਅਣਪਛਾਤੇ ਹਮਲਾਵਰ ਨੇ ਘਰ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ, ਉਦੋਂ ਉਹ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਸੀ। ਹਮਲਾਵਰ ਨੇ ਨਿਰੋਸ਼ਨ ‘ਤੇ ਗੋਲੀ ਕਿਉਂ ਚਲਾਈ, ਇਹ ਕਾਰਨ ਹਾਲੇ ਸਪੱਸ਼ਟ ਨਹੀਂ ਹੈ ਤੇ ਹਮਲਾਵਰ ਫਰਾਰ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਫੜ੍ਹਨ ਨੂੰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜੰਸੀਗ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ 12 ਬੋਰ ਦੀ ਬੰਦੂਕ ਦੇ ਨਾਲ ਆਇਆ ਸੀ।
ਦੱਸ ਦੇਈਏ ਕਿ 41 ਸਾਲਾ ਨਿਰੋਸ਼ਨ ਨੇ ਅੰਡਰ-19 ਦੇ ਪੱਧਰ ‘ਤੇ ਸ਼੍ਰੀਲੰਕਾ ਦੀ ਅਗਵਾਈ ਕੀਤੀ। ਉਨ੍ਹਾਂ ਨੇ 2000 ਵਿੱਚ ਸਿੰਗਾਪੁਰ ਦੇ ਖਿਲਾਫ਼ ਆਪਣਾ ਡੈਬਿਊ ਮੈਚ ਖੇਡਿਆ। ਉਨ੍ਹਾਂ ਨੇ ਦੋ ਸਾਲ ਤੱਕ ਅੰਡਰ-19 ਟੈਸਟ ਤੇ ਵਨਡੇ ਕ੍ਰਿਕਟ ਖੇਡਿਆ। ਉਨ੍ਹਾਂ ਨੇ 10 ਮੌਕਿਆਂ ‘ਤੇ ਟੀਮ ਦੀ ਕਪਤਾਨੀ ਵੀ ਕੀਤੀ। ਨਿਰੋਸ਼ਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਤੇ ਸੱਜੇ ਹੱਥ ਦੇ ਬੱਲੇਬਾਜ਼ ਸਨ। 2002 ਅੰਡਰ 10 ਵਿਸ਼ਵ ਕੱਪ ਵਿੱਚ ਨਿਰੋਸ਼ਨ ਨੇ 5 ਪਾਰੀਆਂ ਵਿੱਚ 19.28 ਦੀ ਐਵਰੇਜ ਨਾਲ 7 ਵਿਕਟਾਂ ਲਈਆਂ ਸਨ। ਨਿਰੋਸ਼ਨ ਆਪਣੇ ਕਰੀਅਰ ਦੌਰਾਨ ਵਧੀਆ ਗੇਂਦਬਾਜ਼ ਸਨ।
ਇਹ ਵੀ ਪੜ੍ਹੋ: ਲੁਧਿਆਣਾ ‘ਚ ਸਬ-ਇੰਸਪੈਕਟਰ ਦੀ ਭੇਦ-ਭਰੇ ਹਾਲਾਤ ‘ਚ ਮੌਤ, LIG ਫਲੈਟ ‘ਚੋਂ ਮਿਲੀ ਮ੍ਰਿਤਕ ਦੇਹ
ਨਿਰੋਸ਼ਨ ਨੇ 2001 ਤੋਂ 2004 ਦੇ ਵਿਚਾਲੇ ਗਾਲ ਕ੍ਰਿਕਟ ਕਲੱਬ ਦੇ ਲਈ ਕੁੱਲ 12 ਫਰਸਟ ਕਲਾਸ ਮੈਚ ਤੇ 8 ਲਿਸਟ ਏ ਮੈਚ ਖੇਡੇ। ਫਰਸਟ ਕਲਾਸ ਵਿੱਚ ਉਨ੍ਹਾਂ ਨੇ 47 ਦੇ ਬੈਸਟ ਸਕੋਰ ਦੇ ਨਾਲ 269 ਦੌੜਾਂ ਬਣਾਈਆਂ ਤੇ 19 ਵਿਕਟਾਂ ਵੀ ਲਈਆਂ। ਇੱਥੇ ਹੀ ਲਿਸਟ-ਏ ਵਿੱਚ ਉਨ੍ਹਾਂ ਨੇ 27 ਦੇ ਸ਼ਾਨਦਾਰ ਸਕੋਰ ਨਾਲ ਕੁੱਲ 48 ਦੌੜਾਂ ਬਣਾਈਆਂ ਤੇ 5 ਵਿਕਟਾਂ ਵੀ ਲਈਆਂ। ਉਹ ਚਿੱਲਾ ਮੈਰੀਯੰਸ ਕ੍ਰਿਕਟ ਕਲੱਬ, ਗੱਲੇ ਕ੍ਰਿਕਟ ਕਲੱਬ ਆਦਿ ਲਈ ਵੀ ਖੇਡ ਚੁੱਕੇ ਹਨ। ਹਾਲਾਂਕਿ ਉਹ ਕਦੇ ਸੀਨੀਅਰ ਟੀਮ ਦਾ ਹਿੱਸਾ ਨਹੀਂ ਰਹੇ।
ਵੀਡੀਓ ਲਈ ਕਲਿੱਕ ਕਰੋ -: