ਚੀਫ ਸਿਲੈਕਟਰ ਅਜੀਤ ਅਗਰਕਰ ਨੇ ਦੱਸਿਆ ਕਿ ਸੂਰਿਆਕੁਮਾਰ ਯਾਦਵ ਨੂੰ ਇਸ ਲਈ ਕਪਤਾਨ ਬਣਾਇਆ ਗਿਆ ਹੈ ਕਿਉਂਕਿ ਇਹ ਯੋਗ ਉਮੀਦਵਾਰਾਂ ਵਿੱਚੋਂ ਇੱਕ ਹੈ।ਸੂਰਿਆ ਸਰਵਉੱਚ ਟੀ-20 ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਤੁਸੀਂ ਅਜਿਹਾ ਕਪਤਾਨ ਚਾਹੁੰਦੇ ਹੋ ਜੋ ਸਾਰੇ ਮੈਚ ਖੇਡਣ। ਹਾਰਦਿਕ ਪੰਡਯਾ ਦੀ ਫਿੱਟਨੈੱਸ ਉਨ੍ਹਾਂ ਦੇ ਲਈ ਇੱਕ ਚੁਣੌਤੀ ਰਹੀ ਹੈ। ਹਾਰਦਿਕ ਕਾਫ਼ੀ ਮਹੱਤਵਪੂਰਨ ਖਿਡਾਰੀ ਹਨ, ਪਰ ਉਨ੍ਹਾਂ ਦੀ ਫਿੱਟਨੈੱਸ ਚਿੰਤਾ ਦਾ ਵਿਸ਼ਾ ਹੈ। ਸਿਲੈਕਟਰਾਂ/ਕੋਚ ਦੇ ਲਈ ਉਨ੍ਹਾਂ ਨੂੰ ਹਰ ਮੈਚ ਖਿਡਾਉਣਾ ਮੁਸ਼ਕਿਲ ਹੋ ਜਾਂਦਾ ਹੈ। ਅਸੀਂ ਅਜਿਹਾ ਕਪਤਾਨ ਚਾਹੁੰਦੇ ਸੀ ਜੋ ਸਾਰੇ ਮੈਚ ਖੇਡਣ ਦੇ ਲਈ ਉਪਲਬਧ ਹੋਵੋ। ਸੂਰਿਆ ਵਿੱਚ ਸਫਲ ਹੋਣ ਦੇ ਲਈ ਸਾਰੇ ਜ਼ਰੂਰੀ ਗੁਣ ਹਨ।
ਅਜੀਤ ਅਗਰਕਰ ਨੇ ਆਲਰਾਊਂਡਰ ਜਡੇਜਾ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਸ਼ਰ ਤੇ ਜਡੇਜਾ ਦੋਹਾਂ ਨੂੰ ਚੁਣਨ ਦਾ ਕੋਈ ਮਤਲਬ ਨਹੀਂ ਸੀ। ਕਿਸੇ ਇੱਕ ਨੂੰ ਵੈਸੇ ਵੀ ਬੇਂਚ ‘ਤੇ ਬਿਠਾਇਆ ਜਾਂਦਾ। ਜਡੇਜਾ ਨੂੰ ਬਾਹਰ ਨਹੀਂ ਕੀਤਾ ਗਿਆ ਹੈ। ਇੱਕ ਲੰਬਾ ਟੈਸਟ ਸੀਜ਼ਨ ਆਉਣ ਵਾਲਾ ਹੈ। ਗੌਤਮ ਗੰਭੀਰ ਨੇ ਕਿਹਾ ਕਿ ਮੇਰੇ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਖਿਡਾਰੀ ਹਮੇਸ਼ਾ ਮੇਰਾ ਸਾਥ ਦੇਣਗੇ। ਡਰੈਸਿੰਗ ਰੂਮ ਵਿੱਚ ਖੁਸ਼ੀ ਦਾ ਮਾਹੌਲ ਹੋਣਾ ਮਹੱਤਵਪੂਰਨ ਹੈ। ਮੈਂ ਚੀਜ਼ਾਂ ਨੂੰ ਔਖਾ ਨਹੀਂ ਬਣਾਉਣਾ ਚਾਹੁੰਦਾ। ਮੈਂ ਇੱਕ ਬਹੁਤ ਹੀ ਸਫਲ ਟੀਮ ਦੀ ਕਮਾਨ ਸੰਭਾਲ ਰਿਹਾ ਹਾਂ। ਗੇਂਦਬਾਜ਼ਾਂ ਨੂੰ ਬੱਲੇਬਾਜ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਆਰਾਮ ਦੀ ਲੋੜ ਪੈਂਦੀ ਹੈ।
ਇਹ ਵੀ ਪੜ੍ਹੋ: ਅੰਬਾਲਾ ‘ਚ ਵੱਡੀ ਵਾ.ਰਦਾ/ਤ, ਰਿਟਾਇਰਡ ਫੌਜੀ ਨੇ ਆਪਣੇ ਹੀ ਪਰਿਵਾਰ ਦੇ 5 ਜੀਆਂ ਦਾ ਕੀਤਾ ਕਤਲ
ਇਸ ਤੋਂ ਅੱਗੇ ਗੰਭੀਰ ਨੇ ਵਿਰਾਟ ਤੇ ਰੋਹਿਤ ਬਾਰੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰੋਹਿਤ-ਵਿਰਾਟ ਨੇ ਦਿਖਾ ਦਿੱਤਾ ਕਿ ਉਹ ਵੱਡੇ ਮੰਚ ‘ਤੇ ਕੀ ਕਰ ਸਕਦੇ ਹਾਂ, ਚਾਹੇ ਉਹ ਟੀ-20 ਵਿਸ਼ਵ ਕੱਪ ਹੋਵੇ ਜਾਂ 50 ਓਵਰ ਦਾ ਵਿਸ਼ਵ ਕੱਪ। ਉਨ੍ਹਾਂ ਦੋਹਾਂ ਖਿਡਾਰੀਆਂ ਵਿੱਚ ਹੁਣ ਵੀ ਬਹੁਤ ਕ੍ਰਿਕਟ ਬਚੀ ਹੈ। ਚੈਂਪੀਅਨਸ ਟਰਾਫੀ ਆ ਰਹੀ ਹੈ, ਆਸਟ੍ਰੇਲੀਆ ਵਿੱਚ ਇੱਕ ਵੱਡੀ ਟੈਸਟ ਸੀਰੀਜ਼ ਆ ਰਹੀ ਹੈ। ਉਹ ਚੈਂਪੀਅਨਸ ਟਰਾਫੀ ਦੇ ਲਈ ਪ੍ਰੇਰਿਤ ਹੋਣਗੇ ਤੇ ਜੇਕਰ ਉਹ ਆਪਣੀ ਫਿੱਟਨੈੱਸ ਬਣਾਏ ਰੱਖ ਸਕਦੇ ਹਨ, ਤਾਂ ਉਹ 2027 ਦਾ ਵਿਸ਼ਵ ਕੱਪ ਖੇਡ ਸਕਦੇ ਹਨ। ਇੱਕ ਇੱਕ ਬਹੁਤ ਹੀ ਵਿਅਕਤੀਗਤ ਫੈਸਲਾ ਹੈ। ਮੈਂ ਇਹ ਨਹੀਂ ਕਹਿ ਸਕਦਾ ਕਿ ਉਨ੍ਹਾਂ ਵਿੱਚ ਕਿੰਨੀ ਕ੍ਰਿਕਟ ਬਚੀ ਹੈ।
ਦੱਸ ਦੇਈਏ ਕਿ ਭਾਰਤੀ ਟੀਮ ਸ਼੍ਰੀਲੰਕਾ ਦੌਰੇ ਦਾ ਆਗਾਜ਼ 27 ਜੁਲਾਈ ਨੂੰ ਕਰੇਗੀ। ਸ਼੍ਰੀਲੰਕਾ ਦੌਰੇ ‘ਤੇ ਭਾਰਤੀ ਟੀਮ 12 ਦਿਨਾਂ ਵਿੱਚ ਕੁੱਲ 6 ਮੁਕਾਬਲੇ ਖੇਡੇਗੀ। ਪਹਿਲਾਂ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾਵੇਗੀ। ਪਹਿਲਾ ਟੀ-20 27, ਦੂਜਾ ਟੀ-20 28 ਤੇ ਆਖਰੀ ਟੀ-20 ਮੁਕਾਬਲਾ 30 ਜੁਲਾਈ ਨੂੰ ਖੇਡਿਆ ਜਾਵੇਗਾ। ਫਿਰ ਦੋਹਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਹੋਵੇਗੀ। ਪਹਿਲਾ ਵਨਡੇ ਮੁਕਾਬਲਾ 2 ਅਗਸਤ ਨੂੰ ਹੋਵੇਗਾ। ਫਿਰ 4 ਤੇ 7 ਅਗਸਤ ਨੂੰ ਬਾਕੀ ਦੇ ਵਨਡੇ ਮੈਚ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: