ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ IPL ਦੀ ਫ੍ਰੈਂਚਾਇਜ਼ੀ ਕੋਲਕਾਤਾ ਨਾਈਟਰਾਈਡਰਜ਼ ਨਾਲ ਦੁਬਾਰਾ ਜੁੜ ਗਏ ਹਨ। KKR ਨੇ ਗੰਭੀਰ ਨੂੰ ਅਗਲੇ ਸੀਜ਼ਨ ਦੇ ਲਈ ਮੈਂਟਰ ਦੇ ਰੂਪ ਵਿੱਚ ਆਪਣੇ ਨਾਲ ਜੋੜਿਆ ਹੈ। KKR ਦੇ ਸੀਈਓ ਵੇਂਕੀ ਮੈਸੂਰ ਨੇ ਬੁੱਧਵਾਰ ਨੂੰ ਗੰਭੀਰ ਦੇ ਜੁੜਨ ਦੀ ਪੁਸ਼ਟੀ ਕੀਤੀ। ਗੰਭੀਰ ਹੁਣ ਕੋਚ ਚੰਦਰਕਾਂਤ ਪੰਡਿਤ ਦੇ ਨਾਲ ਟੀਮ ਨੂੰ ਚੈਂਪੀਅਨ ਬਣਾਉਣ ‘ਤੇ ਧਿਆਨ ਦੇਣਗੇ।
ਲਖਨਊ ਸੁਪਰ ਜਾਇੰਟਸ ਦੀ ਮੈਂਟਰਸ਼ਿਪ ਛੱਡਣ ਦੇ ਬਾਅਦ ਗੌਤਮ ਗੰਭੀਰ ਨੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ। ਜਿਸ ਵਿੱਚ ਉਹ ਅਹੁਦਾ ਛੱਡਦੇ ਹੋਏ ਬੇਹੱਦ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਮੇਰੀ ਲਖਨਊ ਸੁਪਰ ਜਾਇੰਟਸ ਦੇ ਨਾਲ ਜਰਨੀ ਖਤਮ ਹੋ ਗਈ ਹੈ। ਮੈਨੂੰ ਲਖਨਊ ਦੇ ਖਿਡਾਰੀਆਂ, ਕੋਚ ਤੇ ਟੀਮ ਨਾਲ ਜੁੜੇ ਹਰੇਕ ਸ਼ਖਸ ਤੋਂ ਸਪੋਰਟ ਮਿਲੀ। ਮੈਂ ਡਾ. ਸੰਜੀਵ ਗੋਯਨਕਾ ਨੂੰ ਧੰਨਵਾਦ ਕਹਿਣਾ ਚਾਹੁੰਗਾ। ਗੰਭੀਰ ਨੇ ਅੱਗੇ ਲਿਖਿਆ ਕਿ ਮੈਂ ਉਮੀਦ ਕਰਦਾ ਹਾਂ ਕਿ ਲਖਨਊ ਦੀ ਤੈਅ, ਅੱਗੇ ਵੀ ਵਧੀਆ ਪ੍ਰਦਰਸ਼ਨ ਕਰੇਗੀ ਤੇ ਫੈਨਜ਼ ਨੂੰ ਮਾਣ ਮਹਿਸੂਸ ਕਰਵਾਏਗੀ। ਟੀਮ ਨੂੰ ਆਲ ਦ ਬੈਸਟ।
ਇਹ ਵੀ ਪੜ੍ਹੋ: ਸੂਫੀ ਗਾਇਕ ਕੰਵਰ ਗਰੇਵਾਲ ਨੂੰ ਵੱਡਾ ਝਟਕਾ, ਮਾਤਾ ਮਨਜੀਤ ਕੌਰ ਦਾ ਹੋਇਆ ਦਿਹਾਂਤ
ਦੱਸ ਦੇਈਏ ਕਿ ਗੌਤਮ ਗੰਭੀਰ 2011 ਤੋਂ 2017 ਤੱਕ KKR ਦੇ ਨਾਲ ਜੁੜੇ ਰਹੇ। ਇਸ ਮਿਆਦ ਦੌਰਾਨ KKR ਟੀਮ ਨੇ ਦੀ ਵਾਰ ਖਿਤਾਬ ਜਿੱਤਿਆ। ਪੰਜ ਵਾਰ KKR ਨੇ ਪਲੇਆਫ ਦੇ ਲਈ ਕੁਆਲੀਆਫੀ ਕੀਤਾ ਤੇ 2014 ਵਿੱਚ ਚੈਂਪੀਅਨਜ਼ ਲੀਗ ਟੀ-20 ਦੇ ਫਾਈਨਲ ਵਿੱਚ ਪਹੁੰਚੀ ਸੀ।
ਕੋਲਕਾਤਾ ਦੀ ਟੀਮ ਵਿੱਚ ਵਾਪਸੀ ‘ਤੇ ਬੋਲਦੇ ਹੋਏ ਗੰਭੀਰ ਨੇ ਕਿਹਾ ਕਿ ਮੈਂ ਭਾਵੁਕ ਵਿਅਕਤੀ ਨਹੀਂ ਹਾਂ ਤੇ ਕਈ ਚੀਜ਼ਾਂ ਮੈਨੂੰ ਪ੍ਰਭਾਵਿਤ ਨਹੀਂ ਕਰਦਿਆਂ, ਪਰ KKR ਦੇ ਨਾਲ ਜੁੜਨਾ ਅਲੱਗ ਹੈ। ਮੈਂ ਇੱਥੇ ਹੀ ਵਾਪਸ ਆ ਗਿਆ ਜਿੱਥੋਂ ਇਹ ਸਭ ਸ਼ੁਰੂ ਹੋਇਆ ਸੀ। ਅੱਜ ਜਦੋਂ ਮੈਂ ਫਿਰ ਉਸ ਪਰਪਲ ਤੇ ਗੋਲਡ ਰੰਗ ਦੀ ਜਰਸੀ ਪਾਉਣ ਬਾਰੇ ਸੋਚ ਰਿਹਾ ਹਾਂ ਤਾਂ ਮੇਰੇ ਗਲੇ ਵਿੱਚ ਥੋੜ੍ਹਾ ਭਾਰੀਪਨ ਹੈ ਤੇ ਦਿਲ ਵਿੱਚ ਅੱਗ ਹੈ। ਮੈਂ ਨਾ ਸਿਰਫ KKR ਵਿੱਚ ਵਾਪਸ ਆ ਰਿਹਾ ਹਾਂ ਬਲਕਿ ਮੈਂ ‘ਸਿਟੀ ਆਫ ਜਾਯ’ ਵਿੱਚ ਵੀ ਵਾਪਸ ਆ ਰਿਹਾ ਹਾਂ। ਮੈਂ ਵਾਪਸ ਆ ਗਿਆ ਹਾਂ। ”
ਵੀਡੀਓ ਲਈ ਕਲਿੱਕ ਕਰੋ : –