Gayle thanks india and pm modi : ਵੈਸਟਇੰਡੀਜ਼ ਦੇ ਮਸ਼ਹੂਰ ਅਤੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਕੈਰੀਬੀਅਨ ਦੇਸ਼ਾਂ, ਖਾਸ ਕਰਕੇ ਜਮੈਕਾ ਨੂੰ ਕੋਰੋਨਾ ਵੈਕਸੀਨ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਪ੍ਰਸ਼ੰਸਾ ਕੀਤੀ ਹੈ। ਕ੍ਰਿਕਟ ਜਗਤ ਵਿੱਚ ‘ਯੂਨੀਵਰਸ ਬੌਸ’ ਵਜੋਂ ਜਾਣੇ ਜਾਂਦੇ ਵੈਸਟਇੰਡੀਜ਼ ਦੇ ਵਿਸਫੋਟਕ ਬੱਲੇਬਾਜ਼ ਕ੍ਰਿਸ ਗੇਲ ਨੇ ਟੀਕੇ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤ ਦੇ ਲੋਕਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ, “ਮੈਂ ਜਮੈਕਾ ਨੂੰ ਕੋਰੋਨਾ ਟੀਕਾ ਦੇਣ ਲਈ ਪ੍ਰਧਾਨ ਮੰਤਰੀ ਮੋਦੀ, ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਦੀ ਇਸ ਪਹਿਲਕਦਮੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ।”
ਕ੍ਰਿਸ ਗੇਲ ਤੋਂ ਪਹਿਲਾਂ, ਵੈਸਟਇੰਡੀਜ਼ ਦੇ ਸਾਬਕਾ ਕਪਤਾਨ ਵਿਵ ਰਿਚਰਡਸ, ਸਮੇਤ ਤਿੰਨ ਹੋਰ ਸਾਬਕਾ ਕ੍ਰਿਕਟਰਾਂ ਨੇ ਵੀ, ਭਾਰਤ ਸਰਕਾਰ ਦੁਆਰਾ ਕੈਰੇਬੀਅਨ ਦੇਸ਼ਾਂ ਵਿੱਚ ਕੋਰੋਨਾ ਟੀਕਾ ਪਹੁੰਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਅਤੇ ਧੰਨਵਾਦ ਕੀਤਾ ਹੈ। ਭਾਰਤ ਕੋਰੋਨਾ ਵਿਰੁੱਧ ਮੁਹਿੰਮ ‘ਚ ਮਹੱਤਵਪੂਰਣ ਭੂਮਿਕਾ ਨਿਭਾ ਰਿਹਾ ਹੈ ਅਤੇ ‘ਵੈਕਸੀਨ ਮਿੱਤਰਤਾ’ ਮੁਹਿੰਮ ਤਹਿਤ ਦੇਸੀ ਕੋਰੋਨਾ ਟੀਕਾ ਵੱਖ-ਵੱਖ ਦੇਸ਼ਾ ਨੂੰ ਪਹੁੰਚਾਉਣ ਵਿੱਚ ਲੱਗਾ ਹੋਇਆ ਹੈ। ਹੁਣ ਇਸ ਦੀ ਖੇਪ ਵੈਸਟਇੰਡੀਜ਼ ਨੂੰ ਪਹੁੰਚਾਈ ਗਈ ਹੈ। ਭਾਰਤ ਨੇ ਇਸ ਮੁਹਿੰਮ ਦੇ ਤਹਿਤ ਭੂਟਾਨ, ਮਾਲਦੀਵ, ਮਾਰੀਸ਼ਸ, ਬਹਿਰੀਨ, ਨੇਪਾਲ, ਬੰਗਲਾਦੇਸ਼, ਮਿਆਂਮਾਰ ਅਤੇ ਸ੍ਰੀਲੰਕਾ ਵਰਗੇ ਕਈ ਦੇਸ਼ਾਂ ਨੂੰ ਆਪਣੇ ਦੇਸ਼ ਵਿੱਚ ਬਣੀ ਕੋਰੋਨਾ ਵੈਕਸੀਨ ਦਿੱਤੀ ਹੈ।