ਇੰਡੀਅਨ ਪ੍ਰੀਮਿਅਰ ਲੀਗ 2024 ਦੇ 32ਵੇਂ ਮੁਕਾਬਲੇ ਵਿੱਚ ਅੱਜ ਗੁਜਰਾਤ ਟਾਇਟਨਸ ਦਾ ਸਾਹਮਣਾ ਦਿੱਲੀ ਕੈਪਿਟਲਸ ਨਾਲ ਹੋਵੇਗਾ। ਇਹ ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਖੇਡਿਆ ਜਾਵੇਗਾ। ਇਸ ਮੈਚ ਲਈ ਟਾਸ ਸ਼ਾਮ 7 ਵਜੇ ਹੋਵੇਗਾ। ਦੋਨੋ ਟੀਮਾਂ ਦਾ ਇਹ ਸੀਜ਼ਨ ਦਾ ਸੱਤਵਾਂ ਮੈਚ ਹੋਵੇਗਾ। GT ਨੇ ਇਸ ਸੀਜ਼ਨ ਵਿੱਚ 6 ਵਿੱਚੋਂ 3 ਮੈਚ ਜਿੱਤੇ ਹਨ ਤੇ 6 ਅੰਕਾਂ ਨਾਲ ਪੁਆਇੰਟ ਟੇਬਲ ਵਿੱਚ 6ਵੇਂ ਨੰਬਰ ‘ਤੇ ਹੈ। ਉੱਥੇ ਹੀ ਦੂਜੇ ਪਾਸੇ DC ਨੇ ਆਪਣੇ 6 ਵਿੱਚੋਂ 2 ਮੈਚਾਂ ਵਿੱਚ ਜਿੱਤ ਦਰਜ ਕੀਤੀ ਹੈ ਤੇ ਟੀਮ 4 ਅੰਕਾਂ ਨਾਲ 9ਵੇਂ ਨੰਬਰ ‘ਤੇ ਹੈ।
ਜੇਕਰ ਇੱਥੇ ਹੈੱਡ ਟੁ ਹੈੱਡ ਦੀ ਗੱਲ ਕੀਤੀ ਜਾਵੇ ਤਾਂ IPL ਵਿੱਚ ਦਿੱਲੀ ਤੇ ਲਖਨਊ ਦੇ ਵਿਚਾਲੇ ਹੁਣ ਤੱਕ ਕੁੱਲ 3 ਮੈਚ ਖੇਡੇ ਗਏ ਹਨ। 2 ਮੈਚਾਂ ਵਿੱਚ ਗੁਜਰਾਤ ਨੂੰ ਤੇ ਮਹਿਜ਼ ਇੱਕ ਮੈਚ ਵਿੱਚ ਦਿੱਲੀ ਨੂੰ ਜਿੱਤ ਮਿਲੀ ਹੈ। ਦਿੱਲੀ ਨੂੰ ਗੁਜਰਾਤ ਦੇ ਖਿਲਾਫ਼ ਜੀ ਇਕਲੌਤੀ ਜਿੱਤ ਮਿਲੀ ਹੈ, ਉਹ ਅਹਿਮਦਾਬਾਦ ਵਿੱਚ ਹੀ ਮਿਲੀ ਹੈ। ਇਸ ਮੈਦਾਨ ‘ਤੇ ਦੋਨੋਂ ਟੀਮਾਂ ਦੂਜੀ ਵਾਰ ਇੱਕ -ਦੂਜੇ ਦਾ ਸਾਹਮਣਾ ਕਰਨਗੀਆਂ। ਪਿਛਲੇ ਮੈਚ ਵਿੱਚ DC ਨੂੰ 5 ਦੌੜਾਂ ਨਾਲ ਜਿੱਤ ਮਿਲੀ ਸੀ।
ਇਹ ਵੀ ਪੜ੍ਹੋ: ਨਹੀਂ ਰਹੇ IAF ਦੇ ਸਭ ਤੋਂ ਬਜ਼ੁਰਗ ਪਾਇਲਟ ਦਲੀਪ ਸਿੰਘ, ਦੂਜੀ ਵਿਸ਼ਵ ਜੰਗ ਦੌਰਾਨ ਹੋਏ ਸਨ ਫੌਜ ‘ਚ ਭਰਤੀ
ਨਰਿੰਦਰ ਮੋਦੀ ਸਟੇਡੀਅਮ ਦੀ ਪਿਚ ਬੈਟਿੰਗ ਫ੍ਰੈਂਡਲੀ ਮੰਨੀ ਜਾਂਦੀ ਹੈ। ਇਸ ਪਿਚ ‘ਤੇ ਗੇਂਦ ਬੱਲੇ ‘ਤੇ ਬਹੁਤ ਵਧੀਆ ਆਉਂਦੀ ਹੈ ਤੇ ਸ਼ਾਰਟ ਲਗਾਉਣਾ ਕਾਫ਼ੀ ਆਸਾਨ ਹੁੰਦਾ ਹੈ। ਆਊਟਫੀਲਡ ਤੇਜ਼ ਹੋਣ ਦੇ ਚੱਲਦਿਆਂ ਬਾਲ ਨੂੰ ਬਾਊਂਡਰੀ ਲਾਈਨ ਤੱਕ ਪਹੁੰਚਾਉਣ ਦੇ ਲਈ ਜ਼ਿਆਦਾ ਦਿਕੱਤ ਨਹੀਂ ਹੁੰਦੀ। ਹਾਲਾਂਕਿ, ਪਿਚ ਤੋਂ ਸਪਿਨ ਗੇਂਦਬਾਜ਼ਾਂ ਨੂੰ ਵੀ ਮਦਦ ਮਿਲਦੀ ਹੈ। ਇੱਥੇ ਹੁਣ ਤੱਕ IPL ਦੇ 30 ਮੈਚ ਖੇਡੇ ਗਏ ਹਨ। 14 ਮੈਚਾਂ ਵਿੱਚ ਪਹਿਲੀ ਇਨਿੰਗ ਵਿੱਚ ਬੈਟਿੰਗ ਕਰਨ ਵਾਲੀ ਟੀਮ ਤੇ 16 ਵਿੱਚ ਚੇਜ ਕਰਨ ਵਾਲੀ ਟੀਮ ਨੂੰ ਜਿੱਤ ਮਿਲੀ। ਇੱਥੋਂ ਦਾ ਸਰਵਉੱਚ ਸਕੋਰ 233 ਹੈ, ਜੋ ਗੁਜਰਾਤ ਨੇ ਪਿਛਲੇ ਸੀਜ਼ਨ ਮੁੰਬਈ ਇੰਡੀਅਨਜ਼ ਦੇ ਖਿਲਾਫ਼ ਬਣਾਇਆ ਸੀ।
ਦੋਹਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ(ਕਪਤਾਨ), ਸਾਈ ਸੁਦਰਸ਼ਨ, ਵਿਜੇ ਸ਼ੰਕਰ, ਅਭਿਨਵ ਮਨੋਹਰ, ਮੈਥਿਊ ਵੇਡ (ਵਿਕਟਕੀਪਰ), ਰਾਹੁਲ ਤੇਵਤਿਆ, ਰਾਸ਼ਿਦ ਖਾਨ, ਨੂਰ ਅਹਿਮਦ, ਸਪੇਂਸਰ ਜਾਨਸਨ, ਮੋਹਿਤ ਸ਼ਰਮਾ ਤੇ ਉਮੇਸ਼ ਯਾਦਵ।
ਦਿੱਲੀ ਕੈਪਿਟਲਸ: ਰਿਸ਼ਭ ਪੰਤ( ਵਿਕਟਕੀਪਰ&ਕਪਤਾਨ), ਪ੍ਰਿਥਵੀ ਸ਼ਾ, ਡੇਵਿਡ ਵਾਰਨਰ, ਸ਼ਾਈ ਹੋਪ, ਟ੍ਰਿਸਟਨ ਸਟਬਸ,ਅਕਸ਼ਰ ਪਟੇਲ, ਜੈਕ ਫ੍ਰੇਜਰ-ਮੈਗਰਕ, ਕੁਲਦੀਪ ਯਾਦਵ, ਮੁਕੇਸ਼ ਕੁਮਾਰ, ਈਸ਼ਾਂਤ ਸ਼ਰਮਾ, ਖਲੀਲ ਅਹਿਮਦ।
ਵੀਡੀਓ ਲਈ ਕਲਿੱਕ ਕਰੋ -: