ਇੰਡੀਅਨ ਪ੍ਰੀਮੀਅਰ ਲੀਗ (IPL) ਦੇ 17ਵੇਂ ਸੀਜ਼ਨ ਵਿੱਚ ਐਤਵਾਰ ਨੂੰ ਖੇਡੇ ਜਾਣ ਵਾਲੇ ਦੂਜੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਗੁਜਰਾਤ ਟਾਈਟਨਸ ਨਾਲ ਹੋਵੇਗਾ। ਦੋਹਾਂ ਟੀਮਾਂ ਵਿਚਾਲੇ ਮੁਕਾਬਲਾ ਨਰਿੰਦਰ ਮੋਦੀ ਸਟੇਡੀਅਮ ਵਿੱਚ ਸ਼ਾਮ 7.30 ਵਜੇ ਸ਼ੁਰੂ ਹੋਵੇਗਾ। ਮੁੰਬਈ ਇੰਡੀਅਨਜ਼ ਦੀ ਕਪਤਾਨੀ ਹਾਰਦਿਕ ਪੰਡਯਾ ਦੇ ਹੱਥਾਂ ਵਿੱਚ ਹੋਵੇਗੀ, ਜਦਕਿ ਗੁਜਰਾਤ ਟਾਈਟਨਸ ਦੀ ਕਪਤਾਨੀ ਸ਼ੁਭਮਨ ਗਿੱਲ ਕਰਨਗੇ।
ਮੁੰਬਈ ਇੰਡੀਅਨਜ਼ ਦੀ ਟੀਮ IPL ਦੀਆਂ ਸਭ ਤੋਂ ਸਫਲ ਟੀਮਾਂ ਵਿੱਚੋਂ ਇੱਕ ਹੈ। ਟੀਮ ਨੇ 5 ਵਾਰ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਹੈ । ਹਾਰਦਿਕ ਦੀ ਕਪਤਾਨੀ ਵਿੱਚ ਮੁੰਬਈ ਪਹਿਲੀ ਵਾਰ IPL ਮੈਚ ਖੇਡੇਗੀ । ਹਾਰਦਿਕ ਇਸ ਤੋਂ ਪਹਿਲਾਂ ਗੁਜਰਾਤ ਟਾਈਟਨਸ ਦੇ ਕਪਤਾਨ ਸਨ । ਉਨ੍ਹਾਂ ਨੇ ਟੀਮ ਨਾਲ 2 ਸੀਜ਼ਨ ਖੇਡੇ ਅਤੇ ਦੋਵੇਂ ਵਾਰ ਫਾਈਨਲ ਤੱਕ ਪਹੁੰਚਾਇਆ। ਟੀਮ 2022 ਵਿੱਚ ਚੈਂਪੀਅਨ ਬਣੀ ਅਤੇ 2023 ਵਿੱਚ ਰਨਰ-ਅਪ ਰਹੀ । ਹੁਣ ਟੀਮ ਪਹਿਲੀ ਵਾਰ ਸ਼ੁਭਮਨ ਗਿੱਲ ਦੀ ਕਪਤਾਨੀ ਵਿੱਚ ਟੂਰਨਾਮੈਂਟ ਖੇਡਣ ਜਾ ਰਹੀ ਹੈ।
ਇਹ ਵੀ ਪੜ੍ਹੋ: ਸੰਗਰੂਰ ਜ਼ਹਿਰੀਲੀ ਸ਼ਰਾਬ ਮਾਮਲਾ: ਪੀੜਤ ਪਰਿਵਾਰਾਂ ਨੂੰ ਮਿਲਣ ਪਹੁੰਚੇ CM ਮਾਨ, ਦਿੱਤਾ ਵੱਡਾ ਬਿਆਨ
ਦੱਸ ਦੇਈਏ ਕਿ IPL ਵਿੱਚ ਦੋਵਾਂ ਟੀਮਾਂ ਵਿਚਾਲੇ 4 ਮੈਚ ਖੇਡੇ ਗਏ। ਜਿਨ੍ਹਾਂ ਵਿੱਚੋਂ 2 ਵਿੱਚ ਮੁੰਬਈ ਤੇ 2 ਵਿੱਚ ਹੀ ਗੁਜਰਾਤ ਨੇ ਜਿੱਤ ਹਾਸਿਲ ਕੀਤੀ । ਮੁੰਬਈ ਨੇ ਅਹਿਮਦਾਬਾਦ ਵਿੱਚ ਗੁਜਰਾਤ ਖ਼ਿਲਾਫ਼ ਦੋਵੇਂ ਮੈਚ ਹਾਰੇ ਹਨ। ਗੁਜਰਾਤ ਨੇ ਘਰੇਲੂ ਮੈਦਾਨ ‘ਤੇ 10 ‘ਚੋਂ 6 ਮੈਚ ਜਿੱਤੇ ਹਨ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ ਲਈ ਫਾਇਦੇਮੰਦ ਹੈ। ਗੇਂਦਬਾਜ਼ਾਂ ਨੂੰ ਇੱਥੇ ਬਹੁਤ ਘੱਟ ਮਦਦ ਮਿਲਦੀ ਹੈ । ਅਹਿਮਦਾਬਾਦ ਵਿੱਚ ਹੁਣ ਤੱਕ 27 ਆਈਪੀਐਲ ਮੈਚ ਖੇਡੇ ਜਾ ਚੁੱਕੇ ਹਨ । 13 ਵਿੱਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੇ ਅਤੇ 14 ਮੈਚਾਂ ਵਿੱਚ ਚੇਜ ਕਰਨ ਵਾਲੀ ਟੀਮ ਨੇ ਜਿੱਤ ਦਰਜ ਕੀਤੀ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਨੇਹਾਲ ਵਾਧੇਰਾ, ਟਿਮ ਡੇਵਿਡ, ਮੁਹੰਮਦ ਨਬੀ/ਰੋਮਾਰੀਓ ਸ਼ੈਫਰਡ, ਪੀਯੂਸ਼ ਚਾਵਲਾ, ਜੇਰਾਲਡ ਕੂਟਜ਼ੀ, ਜਸਪ੍ਰੀਤ ਬੁਮਰਾਹ ਅਤੇ ਨੁਵਾਨ ਥੁਸ਼ਾਰਾ।
ਗੁਜਰਾਤ ਟਾਇਟਨਸ: ਸ਼ੁਭਮਨ ਗਿੱਲ (ਕਪਤਾਨ), ਰਿਧੀਮਾਨ ਸਾਹਾ, ਸਾਈ ਸੁਦਰਸ਼ਨ, ਅਜ਼ਤਮੁੱਲ੍ਹਾ ਓਮਰਜ਼ਈ, ਡੇਵਿਡ ਮਿਲਰ, ਸ਼ਾਹਰੁਖ ਖਾਨ, ਰਾਹੁਲ ਤੇਵਤੀਆ, ਰਾਸ਼ਿਦ ਖਾਨ, ਉਮੇਸ਼ ਯਾਦਵ, ਮੋਹਿਤ ਸ਼ਰਮਾ ਅਤੇ ਸਪੇਂਸਰ ਜਾਨਸਨ।
ਵੀਡੀਓ ਲਈ ਕਲਿੱਕ ਕਰੋ -: