ਆਈਪੀਐਲ 2024 ਵਿੱਚ ਐਤਵਾਰ ਨੂੰ ਡਬਲ ਹੈਡਰ ਦੇਖਣ ਨੂੰ ਮਿਲੇਗਾ । ਪਹਿਲਾ ਮੈਚ ਰਾਇਲ ਚੈਲੰਜਰਸ ਬੈਂਗਲੌਰ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾਵੇਗਾ, ਜੋ ਸੀਜ਼ਨ ਦਾ 45ਵਾਂ ਮੈਚ ਹੋਵੇਗਾ । ਦੋਵਾਂ ਵਿਚਾਲੇ ਇਹ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਇਸ ਮੈਚ ਦੇ ਜ਼ਰੀਏ ਬੈਂਗਲੌਰ ਦੀ ਟੀਮ ਸੀਜ਼ਨ ਦੀ ਤੀਜੀ ਅਤੇ ਲਗਾਤਾਰ ਦੂਜੀ ਜਿੱਤ ਦਰਜ ਕਰਨਾ ਚਾਹੇਗੀ । ਉੱਥੇ ਹੀ ਦੂਜੇ ਪਾਸੇ ਘਰੇਲੂ ਮੈਦਾਨ ‘ਤੇ ਖੇਡਣ ਵਾਲੀ ਗੁਜਰਾਤ ਦੀ ਟੀਮ ਪੰਜਵੀਂ ਜਿੱਤ ਹਾਸਿਲ ਕਰਕੇ ਆਪਣੇ ਆਪ ਨੂੰ ਟਾਪ-4 ਵਿੱਚ ਲਿਆਉਣ ਦੀ ਕੋਸ਼ਿਸ਼ ਕਰੇਗੀ ।
ਗੁਜਰਾਤ ਨੇ ਹੁਣ ਤੱਕ 9 ਮੈਚ ਖੇਡੇ ਹਨ, ਜਿਸ ਵਿੱਚ ਉਨ੍ਹਾਂ ਨੇ 4 ਮੈਚ ਜਿੱਤੇ ਅਤੇ 5 ਹਾਰੇ ਹਨ । ਗੁਜਰਾਤ ਪੁਆਇੰਟ ਟੇਬਲ ਵਿੱਚ ਸੱਤਵੇਂ ਨੰਬਰ ‘ਤੇ ਮੌਜੂਦ ਹੈ । ਉੱਥੇ ਹੀ RCB ਨੇ ਹੁਣ ਤੱਕ 9 ਵਿੱਚੋਂ 2 ਮੈਚਾਂ ਵਿੱਚ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਉਹ ਟੇਬਲ ਵਿੱਚ ਸਭ ਤੋਂ ਹੇਠਾਂ ਯਾਨੀ 10ਵੇਂ ਸਥਾਨ ‘ਤੇ ਹੈ । ਅਜਿਹੇ ਵਿੱਚ ਦੋਵਾਂ ਵਿਚਾਲੇ ਮੁਕਾਬਲਾ ਕਾਫ਼ੀ ਦਿਲਚਸਪ ਹੋ ਸਕਦਾ ਹੈ।
ਇਹ ਵੀ ਪੜ੍ਹੋ: ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ! ਅਰਵਿੰਦਰ ਸਿੰਘ ਲਵਲੀ ਨੇ ਪ੍ਰਧਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੀ ਪਿਚ ਹੁਣ ਤੱਕ ਗੇਂਦਬਾਜ਼ਾਂ ਦੇ ਲਈ ਮਦਦਗਾਰ ਸਾਬਿਤ ਹੋਈ ਹੈ। ਜੇਕਰ ਆਕੀ ਮੈਦਾਨ ‘ਤੇ 200 ਤੋਂ ਵੱਡੇ ਸਕੋਰ ਬਣਨ ਦੇ ਬਾਅਦ ਚੀਜ ਹੋਏ ਜਾ ਰਹੇ ਹਨ। ਇੱਥੇ 180-190 ਦੇ ਵਿਚਾਲੇ ਦਾ ਟੋਟਲ ਵਿਰੋਧੀ ਟੀਮ ਨੂੰ ਦਬਾਅ ਵਿੱਚ ਪਾ ਸਕਦਾ ਹੈ। ਪਹਿਲਾਂ ਬੈਟਿੰਗ ਕਰਨਾ ਇੱਥੇ ਟੀਮਾਂ ਦੇ ਲਈ ਜ਼ਿਆਦਾ ਫਾਈਦੇਮੰਦ ਸਾਬਿਤ ਹੁੰਦਾ ਹੈ। ਅਜਿਹੇ ਵਿੱਚ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਬੱਲੇਬਾਜ਼ੀ ਚੁਣਨਾ ਚਾਹੇਗੀ। ਆਈਪੀਐੱਲ ਵਿੱਚ ਹੁਣ ਤੱਕ ਬੈਂਗਲੌਰ ਤੇ ਗੁਜਰਾਤ ਦੇ ਵਿਚਾਲੇ ਕੁੱਲ 3 ਮੀਚ ਖੇਡੇ ਜਾ ਚੂਕੇ ਹਨ। ਇਨ੍ਹਾਂ ਮੈਚਾਂ ਵਿੱਚ ਗੁਜਰਾਤ ਨੇ 2 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਬੈਂਗਲੌਰ ਇੱਕ ਜਿੱਤ ਹੀ ਆਪਣੇ ਨਾਮ ਕਰ ਸਕੀ ਹੈ। ਅਜਿਹੇ ਵਿੱਚ ਅੱਜ ਬੈਂਗਲੌਰ ਇਸ ਰਿਕਾਰਡ ਨੂੰ 2-2 ਨਾਲ ਬਰਾਬਰ ਕਰਨਾ ਚਾਹੇਗੀ ਤੇ ਗੁਜਰਾਤ ਬੜ੍ਹਤ ਬਣਾਈ ਰੱਖਣਾ ਚਾਹੇਗੀ।
ਟੀਮਾਂ ਦੀ ਸੰਭਾਵਿਤ ਪਲੇਇੰਗ-11
ਗੁਜਰਾਤ ਟਾਈਟਨਸ: ਰਿਧੀਮਾਨ ਸਾਹਾ (ਵਿਕਟਕੀਪਰ), ਸ਼ੁਭਮਨ ਗਿੱਲ(ਕਪਤਾਨ), ਡੇਵਿਡ ਮਿਲਰ, ਅਜਮਤੁੱਲਾਹ ਓਮਰਜਈ, ਰਾਹੁਲ ਤੇਵਤਿਆ, ਸ਼ਾਹਰੁਖ ਖਾਨ, ਰਾਸ਼ਿਦ ਖਾਨ, ਆਰ ਸਾਈ ਕਿਸ਼ੋਰ, ਨੂਰ ਅਹਿਮਦ, ਮੋਹਿਤ ਸ਼ਰਮਾ, ਸੰਦੀਪ ਵਾਰਿਅਰ।
ਰਾਇਲ ਚੈਲੰਜਰਸ ਬੈਂਗਲੌਰ: ਵਿਰਾਟ ਕੋਹਲੀ, ਫਾਫ ਡੁ ਪਲੇਸਿਸ (ਕਪਤਾਨ), ਵਿਲ ਜੈਕਸ, ਰਜਤ ਪਾਟੀਦਾਰ, ਕੈਮਰੂਨ ਗ੍ਰੀਨ, ਦਿਨੇਸ਼ ਕਾਰਤਿਕ(ਵਿਕਟਕੀਪਰ), ਮਹਿਪਾਲ ਲੋਮਰੋਰ, ਕਰਣ ਸ਼ਰਮਾ, ਲਾਕੀ ਫਰਗੂਸਨ, ਮੁਹੰਮਦ ਸਿਰਾਜ, ਯਸ਼ ਦਿਆਲ।
ਵੀਡੀਓ ਲਈ ਕਲਿੱਕ ਕਰੋ -: